ਭਤੀਜਿਆਂ ਨੇ ਚਾਚਾ ਤੇ ਉਸਦੇ ਜਵਾਈ ਦੀ ਕੀਤੀ ਕੁੱਟਮਾਰ
ਨਸ਼ਾ ਵੇਚਣ ਤੋਂ ਰੋਕਦਾ ਸੀ ਚਾਚਾ
ਜਵਾਈ ਹਸਪਤਾਲ ਚ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ
ਪੁਲਿਸ ਨੇ ਅਰੋਪੀਆਂ ਖਿਲਾਫ ਕੀਤਾ ਮਾਮਲਾ ਦਰਜ
ਇਸ ਕਲਯੁਗ ਸਮੇਂ ਵਿੱਚ ਰਿਸ਼ਤੇ ਇੱਕ ਵਾਰ ਫਿਰ ਤਾਰ- ਤਾਰ ਹੋਏ ਜਿੱਥੇ ਭਤੀਜਿਆ ਵੱਲੋਂ ਆਪਣੇ ਚਾਚੇ ਅਤੇ ਘਰ ਮਿਲਣ ਆਏ ਜਵਾਈ ਦੀ ਜੰਮ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਿਤ ਦਰਸ਼ਨ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਸ ਦੇ ਭਤੀਜੇ ਬੋਵੀ ਅਤੇ ਹੋਰੀ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਪਰ ਉਹਨਾਂ ਨੂੰ ਅਕਸਰ ਨਸ਼ਾ ਵੇਚਣ ਤੋਂ ਰੋਕਦਾ ਹੈ ਚਾਚਾ ਉਹ ਇਸ ਦਲ ਦਲ ਵਿੱਚੋਂ ਬਾਹਰ ਆ ਜਾਣ ਪਰ ਪੈਸੇ ਦੀ ਚਮਕ ਕਰਕੇ ਉਸਦੇ ਭਤੀਜੇ ਨਸ਼ਾ ਵੇਚਣ ਦਾ ਧੰਦਾ ਨਹੀਂ ਛੱਡ ਰਹੇ ਜਿਸ ਕਰਕੇ ਉਹ ਆਪਣੇ ਚਾਚੇ ਦਰਸ਼ਨ ਨਾਲ ਰੰਜਿਸ਼ ਰੱਖਣ ਲੱਗ ਗਏ ਬੀਤੇ ਦਿਨ ਹੀ ਜਦ ਦਰਸ਼ਨ ਸਿੰਘ ਦਾ ਜਵਾਈ ਆਪਣੇ ਸਹੁਰੇ ਪਿੰਡ ਆਇਆ ਹੋਇਆ ਸੀ ਤਾਂ ਦਰਸ਼ਨ ਸਿੰਘ ਦੇ ਭਤੀਜਿਆਂ ਨੇ ਆਪਣੇ ਕੁਝ ਸਾਥੀ ਬੁਲਾ ਕੇ ਇਸੇ ਰੰਜਿਸ਼ ਦੇ ਚਲਦਿਆਂ ਦਰਸ਼ਨ ਦੇ ਜਵਾਈ ਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਪੀੜਿਤ ਦਰਸ਼ਨ ਸਿੰਘ ਨੂੰ ਪਤਾ ਲੱਗਿਆ ਤਾਂ ਦਰਸ਼ਨ ਸਿੰਘ ਉੱਥੇ ਪਹੁੰਚਿਆ ਤਾਂ ਭਤੀਜਿਆਂ ਨੇ ਆਪਣਾ ਚਾਚਾ ਅਤੇ ਉਸਦੇ ਪਰਿਵਾਰ ਦੀ ਵੀ ਕੁੱਟ ਦਿੱਤਾ ਦੋਨਾਂ ਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕੀ ਉਹਨਾਂ ਨੂੰ ਇਲਾਜ ਲਈ ਹੁਣ ਹਸਪਤਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਜਵਾਈ ਸੁੰਦਰ ਸਿੰਘ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਉਥੇ ਹੀ ਪੀੜਤਾ ਵੱਲੋਂ ਪੁਲਿਸ ਪ੍ਰਸ਼ਾਸਨ ਤੇ ਢਿੱਲੀ ਕਾਰਗੁਜ਼ਾਰੀ ਆਰੋਪ ਲਗਾਏ ਹਨ ਕਿ ਹਮਲਾਵਰਾਂ ਦੇ ਨਾਲ ਮਿਲੀ ਹੋਈ ਹੈ। ਪੁਲਿਸ ਨੇ ਮਿਲੀ ਭੁਗਤ ਨਾਲ ਕੁਝ ਪਿੰਡ ਦੇ ਆਰੋਪੀਆਂ ਨੂੰ ਵੀ ਮਾਮਲੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਵੀ ਇਸ ਮਾਮਲੇ ਵਿੱਚ ਸ਼ਾਮਿਲ ਕੀਤਾ ਜਾਵੇ ਉਹਨਾਂ ਕਿਹਾ ਕੀ ਅਜੇ ਤੱਕ ਕਿਸੇ ਆਰੋਪੀ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਪਰਿਵਾਰ ਨੂੰ ਆਰੋਪੀਆਂ ਵੱਲੋਂ ਵਾਰ-ਵਾਰ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੇ ਮੰਗ ਕੀਤੀ ਹੈ ਕਿ ਆਰੋਪੀਆਂ ਨੂੰ ਜਲਦੀ ਫੜ ਕੇ ਜੇਲ ਭੇਜਿਆ ਜਾਵੇ। ਅਤੇ ਉਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਉਧਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦਰਸ਼ਨ ਸਿੰਘ ਦੇ ਭਤੀਜਿਆਂ ਅਤੇ ਉਸਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਸ ਦੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਇਨਵੈਸਟੀਗੇਸ਼ਨ ਮਨਜੀਤ ਸਿੰਘ ਨੇ ਦੱਸਿਆ ਕਿ ਛੇ ਲੋਕਾਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਹੈ ਜਦਕਿ ਕੁਝ ਅਣਪਛਾਤਿਆ ਤੇ ਵੀ ਮੁਕਦਮਾ ਦਰਜ ਕੀਤਾ ਹੈ। ਜੋ ਇਸ ਵਾਰਦਾਤ ਵਿੱਚ ਸ਼ਾਮਿਲ ਹਨ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਡੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਤੇ ਜੋ ਹੋਰ ਵੀ ਆਰੋਪੀ ਪਾਇਆ ਗਿਆ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
