Htv Punjabi
Punjab Video

ਜੇਲ੍ਹ ‘ਚ ਸੁਖਪਾਲ ਖਹਿਰਾ ਦੀ ਆਹ ਕੀ ਹਾਲਤ ਬਣੀ ?

90 ਦਿਨ ਜੇਲ੍ਹ ਚ ਰਹਿਣ ਮਗਰੋਂ ਕੰਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਦਿੱਖ ਬਦਲੀ ਹੋਈ ਨਜ਼ਰ ਆਈ,,ਪਰ ਬੋਲਣ ਦਾ ਅੰਦਾਜ਼ ਅੱਜ ਵੀ ਪੂਰੀ ਬੜਕ ਵਾਲਾ ਸੀ, ਸੁਖਪਾਲ ਸਿੰਘ ਖਹਿਰਾ ਨੂੰ ਕਪੂਰਥਲਾ ਅਦਾਲਤ ਵਿੱਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਪੁਲਿਸ ਖਹਿਰਾ ਨੂੰ ਮੈਡੀਕਲ ਕਰਵਾਉਣ ਲਈ ਲੈ ਗਈ। ਸਿਵਲ ਹਸਪਤਾਲ ਕਪੂਰਥਲਾ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਖਹਿਰਾ ਨੇ ਕਿਹਾ ਕਿ ਜੇਲ ‘ਚੋਂ ਬਾਹਰ ਆਉਣ ਤੋਂ ਬਾਅਦ ਮੈਂ ਸ਼ਾਂਤੀ ਨਾਲ ਗੱਲ ਕਰਾਂਗਾ, ਕਿਉਂਕਿ ਭਗਵੰਤ ਮਾਨ ਪੁਲਿਸ ਅਧਿਕਾਰੀਆਂ ਨਾਲ ਲੜਦਾ ਹੈ ਤੇ ਉਹ (ਭਗਵੰਤ) ਆਪਣਾ ਸੰਤੁਲਨ ਗੁਆ ​​ਚੁੱਕੇ ਹਨ।

ਮੈਡੀਕਲ ਤੋਂ ਬਾਅਦ ਪੁਲਿਸ ਨੇ ਖਹਿਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਸੁਖਪਾਲ ਖਹਿਰਾ ਦੇ ਵਕੀਲ ਕੰਵਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੰਜ ਦਿਨਾਂ ਦਾ ਹੋਰ ਰਿਮਾਂਡ ਮੰਗਿਆ ਹੈ ਪਰ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਜ਼ਿਕਰ ਕਰ ਦਈਏ ਕਿ ਕਪੂਰਥਲਾ ਦੇ ਸੁਭਾਨਪੁਰ ਥਾਣੇ ਵਿੱਚ ਵੀਰਵਾਰ ਸਵੇਰੇ ਪਿੰਡ ਡੋਗਰਾਂਵਾਲ ਦੀ ਰਹਿਣ ਵਾਲੀ ਔਰਤ ਰਣਜੀਤ ਕੌਰ ਦੀ ਸ਼ਿਕਾਇਤ ‘ਤੇ ਖਹਿਰਾ ਖ਼ਿਲਾਫ਼ ਧਾਰਾ 195-ਏ (ਝੂਠੀ ਗਵਾਹੀ ਲਈ ਧਮਕਾਉਣਾ) ਅਤੇ ਧਾਰਾ 506 (ਅਪਰਾਧਿਕ ਧਮਕੀ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵਿਧਾਇਕ ਸੁਖਪਾਲ ਖਹਿਰਾ ਉਸ (ਸ਼ਿਕਾਇਤਕਰਤਾ) ਨੂੰ ਝੂਠੀ ਗਵਾਹੀ ਦੇਣ ਲਈ ਧਮਕੀਆਂ ਦੇ ਰਿਹਾ ਹੈ।,,,,,,ਵੀਡੀਓ ਦੇਖਾਨਲੀ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ,,,,,,,,,,

Related posts

ਗ੍ਰਿਫ਼ਤਾਰੀ ਤੋਂ ਬਾਅਦ ਪਪਲਪ੍ਰੀਤ ਦਾ ਧਮਾਕੇਦਾਰ ਬਿਆਨ, ਪੁਲਿਸ ਬਾਰੇ ਕਰਤਾ ਅਹਿਮ ਖੁਲਾਸਾ

htvteam

ਪੰਜਾਬ ਛੱਡ ਕੇ ਜਾਣਾ ਚਾਹੁੰਦੇ ਆਹ ਸਾਰਾ ਪਿੰਡ; ਦੇਖੋ ਵੀਡੀਓ

htvteam

RBI ਦਾ ਐਲਾਨ- ਅੱਜ ਰਾਤ 12.30 ਵਜੇ ਤੋਂ 24 ਘੰਟੇ ਮਿਲੇਗੀ ਬੈਂਕਿੰਗ ਦੀ ਸੁਵਿਧਾ

htvteam

Leave a Comment