Htv Punjabi
Punjab Religion

ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ

ਫਗਵਾੜਾ 5 ਮਈ 2023 – ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ 18ਵੀਂ ਸਦੀ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲਾ ਜਨਮ ਸ਼ਤਾਬਦੀ ਬੜੇ ਉਤਸ਼ਾਹ ਨਾਲ ਮਨਾਉਣ ਲਈ ਸਮਾਗਮ ਕੀਤਾ ਗਿਆ। ਸਵੇਰੇ 10 ਵਜੇ ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਅਤੇ ਸਮੂਹ ਮੈਂਬਰਾਂ ਨੇ ਹਵਨ ਯੱਗ ਕੀਤਾ ਅਤੇ ਢਾਡੀ ਜੱਥੇ ਵਲੋ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਦੇ ਸੰਘਰਸ਼ਮਈ ਜੀਵਨ ਦੀਆਂ ਵਾਰਾਂ ਗਾਈਆਂ ਗਈਆਂ।

ਇਸ ਮੌਕੇ ਤੇ ਵਿਸ਼ੇਸ਼ ਤੌਰ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਅਤੇ ਜੋਗਿੰਦਰ ਸਿੰਘ ਮਾਨ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਫਗਵਾੜਾ ਮੰਦਰ ਵਿਖੇ ਪਹੁੰਚੇ। ਸਭਾ ਦੇ ਪ੍ਰਧਾਨ ਸ਼੍ਰੀ ਬਲਵੰਤ ਰਾਏ ਧੀਮਾਨ, ਸਵਾਗਤੀ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਨਾਮਧਾਰੀ ਅਤੇ ਸਮੂਹ ਮੈਂਬਰਾਂ ਨੇ ਉਨਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਕੁਲਤਾਰ ਸਿੰਘ ਸੰਧਵਾਂ ਨੇ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਕੌਮ ਦੇ ਇਸ ਮਹਾਨ ਜਰਨੈਲ ਦੇ ਪੂਰਨਿਆਂ ਤੇ ਚਲਦੇ ਹੋਏ ਇੱਕਜੁੱਟ ਹੋ ਕੇ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਆ।

ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਵਿਖੇ ਫਰੀ ਜਨਰਲ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਮੰਦਰ ਵਿਖੇ ਚੱਲ ਰਹੇ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਕੰਪਿਊਟਰ ਇੰਸਟੀਚਿਊਟ ਦੇ ਸ਼ੈਸ਼ਨ 2022-23 ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ।

ਇਸ ਮੌਕੇ ਤੇ ਸਭਾ ਦੇ ਸੀਨ. ਵਾਈਸ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਵਾਈਸ ਪ੍ਰਧਾਨ ਪਰਦੀਪ ਧੀਮਾਨ,ਜਨਰਲ ਸੈਕਟਰੀ ਸ. ਗੁਰਨਾਮ ਸਿੰਘ ਜੂਤਲਾ, ਕੈਸ਼ੀਅਰ ਅਰੁਣ ਰੂਪਰਾਏ, ਸੂਰਜ ਧੀਮਾਨ, ਰਮੇਸ਼ ਧੀਮਾਨ, ਜਸਪਾਲ ਸਿੰਘ ਲਾਲ, ਭੁਪਿੰਦਰ ਸਿੰਘ ਜੰਡੂ, ਅਮੋਲਕ ਸਿੰਘ ਝੀਤਾ, ਅਸ਼ੋਕ ਧੀਮਾਨ, ਇੰਦਰਜੀਤ ਸਿੰਘ ਮਠਾਰੂ, ਰਵਿੰਦਰ ਸਿੰਘ ਪਨੇਸਰ, ਧੀਰਜ ਧੀਮਾਨ, ਹਰਜੀਤ ਸਿੰਘ ਭੰਮਰਾ, ਜਗਜੀਤ ਸਿੰਘ ਚਾਨਾ ਅਤੇ ਨਰਿੰਦਰ ਸਿੰਘ ਭੱਚੂ ਹਾਜਰ ਸਨ।

Related posts

ਅੰਮ੍ਰਿਤਸਰ ਚ ਮਿ/ਜ਼ਾ/ਇਲ ਨਾਲ ਹ/ਮ/ਲਾ, ਵੀ/ਡੀ/ਓ ਦਾ ਸੱਚ ?

htvteam

ਮੈਟਰੋ ਲਾਈਨ ‘ਚ ਜ਼ਬਰਦਸਤੀ ਜਾ ਵੜੀ ਪ੍ਰਾਈਵੇਟ ਬਸ; ਕਈ ਗੱਡੀਆਂ ਨੂੰ ਮਾਰੀ ਟੱਕਰ

htvteam

25 ਸਤੰਬਰ ਦੇ ਧਰਨੇ ਤੋਂ ਬਾਅਦ ਮੁਸਾਫਰਾਂ ਲਈ ਜ਼ਰੂਰੀ ਖਬਰ, 1 ਅਕਤੂਬਰ ਤੱਕ ਹੋ ਜਾਓ ਸਾਵਧਾਨ

htvteam

Leave a Comment