Htv Punjabi
Punjab

ਟਿਕੇਤ ਦੀਆਂ ਅੱਖਾਂ ਚ ਆਏ ਹੰਝੂਆਂ ਨੇ ਪੰਜਾਬ ਵਾਸੀਆਂ ਦੇ ਇੰਝ ਵਧਾਏ ਹੌਸਲੇ

ਭਾਵੇਂ ਕੇ ਦਿੱਲੀ ਵਿੱਚ ਪਿਛਲੇ 2 ਮਹੀਨੇ ਤੋਂ ਚੱਲ ਰਹੇ ਜਨ ਅੰਦੋਲਨ ਨੂੰ 26 ਜਨਵਰੀ ਵਾਲੇ ਦਿਨ ਦਿੱਲੀ ਦੇ ਲਾਲ ਕਿਲ੍ਹੇ ਚ ਵਾਪਰੇ ਘਟਨਾਕ੍ਰਮ ਨੇ ਕਿਤੇ ਨਾਂ ਕਿਤੇ ਫਿਕਾ ਪਾ ਦਿੱਤਾ ਸੀ ਅਤੇ ਲੋਕਾਂ ਦੇ ਹੌਸਲੇ ਵੀ ਢਹਿੰਦੇ ਦਿਖਾਈ ਦਿੱਤੇ ਸਨ ਪਰ ਕਿਸਾਨ ਨੇਤਾ ਰਕੇਸ਼ ਟਕੇਤ ਦੀਆਂ ਅੱਖਾਂ ਚ ਆਏ ਹੰਝੂਆਂ ਨੇ ਮੁੜ ਤੋਂ ਦੇਸ਼ ਵਾਸੀਆਂ ਦੇ ਹੌਸਲੇ ਬੁਲੰਦ ਦਿਖਾਈ ਦੇਣ ਲੱਗੇ ਹਨ ਤੇ ਲੋਕ ਫਿਰ ਤੋਂ ਦਿੱਲੀ ਨੂੰ ਕੂਚ ਕਰਨ ਲੱਗੇ ਹਨ ਉੱਥੇ ਪੰਜਾਬ ਦੇ ਜਿਲ੍ਹਾ ਫਰੀਦਕੋਟ ਦੇ ਪਿੰਡ ਪੱਖੀ ਕਲਾਂ ਦੇ ਸਮੂਹ ਵਾਸੀਆਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਕ ਮਤਾ ਪਾਸ ਕੀਤਾ ਹੈ ਜਿਸ ਵਿੱਚ ਹਰ ਅੱਠ ਦਿਨ ਬਾਅਦ ਪਿੰਡ ਦੇ 18 ਵਿਅਕਤੀ ਦਿੱਲੀ ਨੂੰ ਕੂਚ ਕਰਨਗੇ ਜਿਸ ਵਿੱਚ ਇਹ ਵੀ ਮਤਾ ਪਾਸ ਹੋਇਆ ਹੈ ਕੇ ਅਗਰ ਕੋਈ ਵਿਅਕਤੀ ਨਹੀਂ ਜਾਂਦਾ ਤਾਂ ਉਸ ਨੂੰ 5000 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਪਵੇਗਾ ਅਗਰ ਜ਼ੁਰਮਾਨਾ ਨਹੀਂ ਦੇਵੇਗਾ ਤਾਂ ਉਸ ਦਾ ਪਿੰਡ ਵੱਲੋਂ ਬਾਈਕਾਟ ਵੀ ਕੀਤਾ ਜਾਵੇਗਾ ਇਸ ਫੈਸਲੇ ਦਾ ਸਮੂਹ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਅਤੇ ਦਿੱਲੀ ਜਾਣ ਦੀ ਪੂਰੀ ਸਹਿਮਤੀ ਜਤਾਈ ਇਹ ਫੈਸਲਾ ਅੱਜ ਤੋਂ ਹੀ ਪਹਿਲਾ ਜਥਾ ਜਾਣ ਨਾਲ ਲਾਗੂ ਹੋ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਦਸਿਆ ਕਿ ਉਨ੍ਹਾਂ ਨੂੰ ਐਨ ਆਈ ਵੀਰਾਂ ਦਾ ਵੱਡਾ ਸਹਿਯੋਗ ਪ੍ਰਾਪਤ ਹੈ ਜੇਕਰ ਕੇਦਰ ਸਰਕਾਰ ਟ੍ਰੇਨਾਂ ਬੰਦ ਕਰਦੀ ਹੈ ਤਾਂ ਉਹ ਆਪੋ ਆਪਣੇ ਵਹੀਕਲਾਂ ਤੇ ਦਿਲੀ ਨੂੰ ਕਰਨਗੇ ਕੂਚ।

ਇਸ ਮੌਕੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਦੱਸਿਆ ਕਿ ਦਿੱਲੀ ਚ ਪਿਛਲੇ ਲੰਬੇ ਸਮੇਂ ਤੋਂ ਚਲ ਰਹੇ ਕਿਸਾਨ ਅੰਦੋਲਨ ਨੂੰ 26 ਜਨਵਰੀ ਵਾਲੇ ਦਿਨ ਇਕ ਢਾਹ ਲਗੀ ਸੀ ਹੁਣ ਇਸ ਅੰਦੋਲਨ ਨੂੰ ਫਿਰ ਤੋਂ ਮਜਬੂਤ ਕਰਨ ਲਈ ਅਸੀਂ ਪੂਰੇ ਪਿੰਡ ਵਾਸੀਆਂ ਨੇ ਪਾਰਟੀ ਬਾਜੀ ਤੋਂ ਉਪਰ ਉਠ ਕੇ ਅਤੇ ਪਿੰਡ ਦੀਆਂ ਦੋਨਾਂ ਕਿਸਾਨ ਯੂਨੀਅਨ,ਤਿੰਨੋਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਦੀ ਪੂਰੀ ਸਹਿਮਤੀ ਨਾਲ ਇੱਕ ਮਤਾ ਪਾਸ ਕੀਤਾ ਹੈ ਜਿਸ ਵਿਚ ਹਰ ਅੱਠ ਦਿਨ ਬਾਅਦ ਪਿੰਡ ਦੇ 18 ਵਿਅਕਤੀ ਦਿੱਲੀ ਨੂੰ ਕੂਚ ਕਰਨਗੇ ਜਿਸ ਵਿੱਚ ਇਹ ਵੀ ਮਤਾ ਪਾਸ ਹੋਇਆ ਹੈ ਕੇ ਅਗਰ ਕੋਈ ਵਿਅਕਤੀ ਨਹੀਂ ਜਾਂਦਾ ਤਾਂ ਉਸ ਨੂੰ 5000 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਪਵੇਗਾ ਅਗਰ ਜ਼ੁਰਮਾਨਾ ਨਹੀਂ ਦੇਵੇਗਾ ਤਾਂ ਉਸ ਦਾ ਪਿੰਡ ਵੱਲੋਂ ਬਾਈਕਾਟ ਵੀ ਕੀਤਾ ਜਾਵੇਗਾ ਇਸ ਫੈਸਲੇ ਦਾ ਸਮੂਹ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ ਅਤੇ ਦਿੱਲੀ ਜਾਣ ਦੀ ਪੂਰੀ ਸਹਿਮਤੀ ਜਤਾਈ ਇਹ ਫੈਸਲਾ ਅੱਜ ਤੋਂ ਹੀ ਪਹਿਲਾ ਜਥਾ ਜਾਣ ਨਾਲ ਲਾਗੂ ਹੋ ਜਾਵੇਗਾ।

ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਜੋ ਵੀ ਸਾਡੇ ਪਿੰਡ ਨੇ ਫੈਸਲਾ ਲਿਆ ਹੈ ਅਸੀਂ ਉਸ ਨਾਲ ਦਿਲੋਂ ਸਹਿਮਤ ਹਾਂ ਅਤੇ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਅਜਿਹੇ ਫੈਸਲੇ ਲੈ ਕੇ ਵੱਧ ਤੋਂ ਵੱਧ ਗਿਣਤੀ ਚ ਦਿਲੀ ਪਹੁੰਚਣ ਓਥੇ ਹੀ ਉਨ੍ਹਾਂ ਕਿਹਾ ਕਿ ਜੇਕਰ ਕੇਦਰ ਸਰਕਾਰ ਰੇਲ ਗੱਡੀ ਬੰਦ ਕਰਦੀ ਹੈ ਤਾਂ ਉਹ ਆਪੋਆਪਣੇ ਵਹੀਕਲ ਲੈ ਕੇ ਦਿੱਲੀ ਪਹੁੰਚਣਗੇ ਤੇ ਕਨੂੰਨ ਰੱਦ ਕਰਵਾ ਕੇ ਵਾਪਸ ਆਉਣਗੇ।

Related posts

ਜਵਾਨ ਭੈਣਾਂ ਨਾਲ ਜ਼ਬਰਦਸਤੀ ਕਰ ਗਏ ਸਨ ਸ਼ਰਮਨਾਕ ਕਾਰਾ

htvteam

ਐਵੇਂ ਦੁੱਧ ‘ਚ ਭਿਓਂਕੇ ਛੋਲੇ ਖਾਓ ਤੇ ਸ਼ੂਗਰ ਨੂੰ ਭੁੱਲ ਜਾਓ

htvteam

ਭਾਰਤ ‘ਤੇ ਪਾਕਿਸਤਾਨ ਅੰਦਰ ਹੋਏ ਇਨ੍ਹਾਂ ਕੰਮਾਂ ਨੇ ਸਿੱਖ ‘ਤੇ ਮੁਸਲਮਾਨ ਕਰਤੇ ਇੱਕਠੇ , ਮੂੰਹ ‘ਤੇ ਚਪੇੜ ਹੈ ਇਹ ਦੋਵਾਂ ਭਾਈਚਾਰਿਆਂ ‘ਚ ਪੁਆੜਾ ਪਾਉਣ ‘ਤੇ

Htv Punjabi