ਮਾਮਲਾ ਹੈ ਅੰਮ੍ਰਿਤਸਰ ਦੇ ਨਰੈਣਗੜ੍ਹ ਇਲਾਕੇ ਦੀ ਭੱਲਾ ਗਲੀ ਦਾ, ਜਿੱਥੇ ਕੁੱਝ ਹਫਤੇ ਪਹਿਲਾਂ
ਇਸ ਜਵਾਨ ਕੁੜੀ ਨੇ ਆਪਣੇ ਗੁਆਂਢੀਆਂ ‘ਤੇ ਦੋਸ਼ ਲਗਾਇਆ ਸੀ ਕਿ ਦੋ ਸਾਲ ਪਹਿਲਾਂ ਦੋਸ਼ੀਆਂ ਨੇ ਇਸਦੇ ਦੋਸਤਾਂ ਨਾਲ ਕੁੜੀ ਦੇ ਕੋਈ ਪੋਸਟਰ ਛਪਵਾਏ ਸਨ, ਜਿਸਤੇ ਇਸਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ | ਪਰ ਕੋਈ ਕਾਰਵਾਈ ਨਹੀਂ ਕੀਤੀ ਗਈ | ਜਿਸਦੀ ਰੰਜਿਸ਼ ਦੋਸ਼ੀ ਰੱਖਦੇ ਸਨ |
ਫੇਰ ਕੁੱਝ ਹਫਤੇ ਪਹਿਲਾਂ ਉਹਨਾਂ ਗੁਆਂਢੀਆਂ ਨੇ ਇਹਨਾਂ ਕੁੜੀਆਂ ਨਾਲ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ | ਜਿਸ ਕਰਕੇ ਇਸਦੀ ਬੀਏ ‘ਚ ਪੜ੍ਹ ਰਹੀ ਇਹ ਛੋਟੀ ਭੈਣ ਹਸਪਤਾਲ ਵੀ ਦਾਖਿਲ ਰਹੀ |
