Htv Punjabi
Punjab

ਨਗਰ ਕੌਂਸਲ ਦੀਆਂ ਟਿਕਟਾਂ `ਤੇ ਪਿਆ ਰੱਫੜ, ਉਮੀਦਵਾਰ ਵੱਲੋਂ ਸੁਸਾਈਡ ਕਰਨ ਤੱਕ ਦੀ ਧਮਕੀ

ਨਗਰ ਕੌਂਸਲ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਟਿਕਟਾਂ ਦੀ ਵੰਡ ਨੂੰ ਲੈ ਕੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।ਨਾਭਾ ਵਿਖੇ ਤੇਈ ਵਾਰਡਾਂ ਵਿਚ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਦਾ ਜੋ ਫੈਸਲਾ ਕੀਤਾ ਹੈ ਉਸ ਦਾ ਵਿਰੋਧ ਹੋਣਾ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ। ਨਾਭਾ ਦੇ ਟਕਸਾਲੀ ਕਾਂਗਰਸੀ ਨਰੇਸ਼ ਕੁਮਾਰ ਸ਼ਰਮਾ ਨੇ ਰੋ ਰੋ ਕੇ ਬਿਆਨ ਕੀਤਾ ਕਿ ਮੇਰੀ ਟਿਕਟ ਕੱਟ ਕੇ ਕਿਸੇ ਹੋਰ ਉਮੀਦਵਾਰ ਨੂੰ ਦੇ ਦਿੱਤੀ ਗਈ ਹੈ ਅਤੇ ਜੇਕਰ ਮੈਨੂੰ ਟਿਕਟ ਨਹੀਂ ਮਿਲਦੀ ਤਾਂ ਮੈਂ ਆਤਮਹੱਤਿਆ ਕਰਾਂਗਾ ਅਤੇ ਮੈਂ ਸੁਸਾਈਡ ਨੋਟ ਤੇ ਜਿਹੜੇ ਵਿਅਕਤੀਆਂ ਨੇ ਮੇਰੀ ਟਿਕਟ ਕੱਟੀ ਹੈ ਉਸ ਦਾ ਨਾਮ ਲਿਖ ਕੇ ਮਰਾਂਗਾ।ਕਾਂਗਰਸੀ ਆਗੂ ਨਰੇਸ਼ ਕੁਮਾਰ ਨੇ ਕਿਹਾ ਕਿ 23 ਵਾਰਡਾਂ ਵਿੱਚੋਂ 13 ਦੇ ਕਰੀਬ ਉਮੀਦਵਾਰ ਉਹ ਹਨ ਜੋ ਅਕਾਲੀ ਦਲ ਅਤੇ ਬੀਜੇਪੀ ਦੇ ਵਰਕਰ ਸਨ ਉਨ੍ਹਾਂ ਨੂੰ ਟਿਕਟਾਂ ਦੇ ਦਿੱਤੀਆਂ ਅਤੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਦਰਕਿਨਾਰ ਕਰ ਦਿੱਤਾ ਨਰੇਸ਼ ਕੁਮਾਰ ਨੇ ਆਰੋਪ ਲਗਾਉਂਦੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜ ਪੰਜ ਲੱਖ ਰੁਪਏ ਲੈ ਕੇ ਟਿਕਟਾਂ ਦਿੱਤੀਆਂ ਗਈਆਂ ਹਨ ਅਤੇ ਮੈਂ ਵੀ ਪਾਰਟੀ ਫੰਡ ਦੇਣ ਨੂੰ ਤਿਆਰ ਸੀ ।

ਇਕ ਪਾਸੇ ਜਿਥੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਦਫ਼ਤਰ ਦਾ ਉਦਘਾਟਨ ਕਰਨ ਪਹੁੰਚੇ ਸੀ ਤਾਂ ਦੂਜੇ ਪਾਸੇ ਟਕਸਾਲੀ ਕਾਂਗਰਸੀ ਆਗੂ ਨਰੇਸ਼ ਕੁਮਾਰ ਆਪਣੀ ਰੋ ਰੋ ਕੇ ਹੱਡਬੀਤੀ ਸੁਣਾ ਰਿਹਾ ਸੀ।ਜਦੋਂ ਇਸ ਸੰਬੰਧ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੋ 23 ਵਾਰਡਾਂ ਦੀਆਂ ਟਿਕਟਾਂ ਦੀ ਵੰਡ ਸੀ ਉਹ ਇੱਕੀ ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਹੈ ਉਸ ਵਿੱਚ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ।

ਟਕਸਾਲੀ ਕਾਂਗਰਸੀ ਆਗੂ ਨਰੇਸ਼ ਕੁਮਾਰ ਵੱਲੋਂ ਕੀਤਾ ਜਾ ਰਿਹਾ ਵਿਰੋਧ ਕਿਤੇ ਨਾ ਕਿਤੇ ਕਾਂਗਰਸੀ ਚੋਣਾਂ ਵਿੱਚ ਵੱਟੇ ਜ਼ਰੂਰ ਪਾਵੇਗਾ ,ਅਤੇ ਆਉਣ ਵਾਲੇ ਸਮੇਂ ਦੌਰਾਨ ਹੋਰ ਟਕਸਾਲੀ ਕਾਂਗਰਸੀ ਆਗੂ ਵੀ ਅੱਗੇ ਆ ਕੇ ਵਿਰੋਧ ਕਰਨ ਵਿੱਚ ਮੋਹਰੀ ਬਣ ਸਕਦੇ ਹਨ ।

Related posts

ਅਜਿਹੇ ਲੋਕਾਂ ਤੋਂ ਰਹੋ ਬੱਚਕੇ

htvteam

ਗਲੀ ਚ ਸਬਜ਼ੀ ਵੇਚਣ ਵਾਲੇ ਮੁੰਡੇ ਨੂੰ ਗਾਹਕਣੀ ਨਾਲ ਹੋਇਆ ਪਿਆਰ, ਕਰਤਾ ਕਾਰਾ

htvteam

ਮੌਸਮ ਵਿਭਾਗ ਦਾ ਅਲਰਟ ! ਟੁੱਟੇ 50 ਸਾਲਾਂ ਦੇ ਰਿਕਾਰਡ

htvteam