Htv Punjabi
Punjab

ਟੂਲਕਿਟ ਕੇਸ: ਦਿਸ਼ਾ ਨੂੰ ਮਿਲੀ ਜ਼ਮਾਨਤ, ਕਿਹਾ ਟੂਲਕਿਟ ਐਡਿਨ ਕਰਨਾ ਕੋਈ ਜ਼ੁਰਮ ਨਹੀ!

ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿਟ ਮਾਮਲੇ ‘ਚ ਕਲਾਈਮੇਟ ਐਕਟਵਿਸਟ ਦਿਸ਼ਾ ਰਾਵੀ ਨੂੰ ਜ਼ਮਾਨਤ ਮਿਲ ਗਈ ਹੈ, ਦਿੱਲੀ ਪਟਿਆਲਾ ਹਾਊਸ ਕੋਰਟ ਨੇ ਮੰਗਲਵਾਰ ਨੂੰ ਦਿਸ਼ਾ ਨੂੰ ਇਕ ਲੱਖ ਰੁਪਏ ਦੇ ਬਾਂਡ ‘ਤੇ ਸ਼ਰਤਾਂ ਸਹਿਤ ਜ਼ਮਾਨਤ ਦਿੱਤੀ ਹੈ, ਇਸ ਤਰ੍ਹਾਂ ਦਿਸ਼ਾ 9 ਦਿਨ ਬਾਅਦ ਜੇਲ੍ਹ ਤੋਂ ਬਾਹਰ ਆਈ ਹੈ। ਕੋਰਟ ਨੇ ਕਿਹਾ ਹੈ ਕਿ ਵੱਟਸਐਪ ਗੁਰੱਪ ਬਣਾਉਣਾ ਜਾਂ ਫਿਰ ਟੂਲ ਕਿਟ ਨੂੰ ਐਡਿਟ ਕਰਨਾ ਕੋਈ ਅਪਰਾਥ ਨਹੀਂ ਹੈ, ਜਾਂਚ ਏਜੰਸੀਆਂ ਨੂੰ ਸਿਰਫ ਅੰਦਾਜ਼ੇ ਦੇ ਆਧਾਰ ‘ਤੇ ਲੋਕਾਂ ਦੀ ਜ਼ਿੰਦਗੀ ‘ਤੇ ਪਾਬੰਧੀ ਲਗਾਉਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ।

ਕੋਰਟ ਨੇ ਕਿਹਾ ਕਿ ਜ਼ਮਾਨਤ ਦੇ ਦੌਰਾਨ ਵੀ ਦਿਸ਼ਾ ਨੂੰ ਜਾਂਚ ‘ਚ ਸਹਿਯੋਗ ਕਰਨਾ ਹੋਵੇਗਾ, ਉਹਨਾਂ ਨੂੰ ਜਦ ਵੀ ਸਮਨ ਕੀਤਾ ਜਾਵੇਗਾ, ਜਾਂਚ ਦੇ ਲਈ ਹਾਜ਼ਿਰ ਹੋਣਾ ਹੋਵੇਗਾ, ਬਿਨਾ ਕੋਰਟ ਦੀ ਇਜਾਜਤ ਦੇ ਦਿਸ਼ਾ ਦੇਸ਼ ਛੱਡ ਕੇ ਨਹੀਂ ਜਾ ਸਕੇਗੀ, ਉੱਧਰ ਮਾਮਲੇ ‘ਚ ਸਹਿ-ਮੁਲਜ਼ਮ ਨੇ ਵੀ ਕੋਰਟ ‘ਚ ਜ਼ਮਾਨਤ ਪਟੀਸ਼ਨ ਲਗਾਈ ਹੈ, ਇਸ ‘ਤੇ ਬੁੱਧਵਾਰ ਨੂੰ ਸੁਣਵਾਈ ਹੋ ਸਕਦੀ ਹੈ।

ਕੋਰਟ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਦਿਸ਼ਾ ਅਤੇ ਸੰਗਠਨ ਸਿੱਖਜ਼ ਫਾਰ ਜਸਟਿਸ ਦੇ ਵਿਚ ਕੋਈ ਲਿੰਕ ਹੈ, ਇਸਦਾ ਵੀ ਕੋਈ ਰਿਕਾਰਡ ਨਹੀਂ ਹੈ, ਜਿਸ ਨਾਲ ਸਾਬਿਤ ਹੋ ਸਕੇ ਕਿ ਦਿਸ਼ਾ ਅਲਗਾਵਾਦੀ ਵਿਚਾਰਧਾਰਾ ਦਾ ਸਮਰਥਨ ਕਰਦੀ ਹੈ।

Related posts

ਦੇਖੋ ਰਸੋਈ ‘ਚ ਰੋਟੀ ਪਕਾਉਂਦੀ ਜਨਾਨੀ ਨਾਲ ਕੀ ਕਰ ਗਿਆ !

htvteam

ਸਕੂਲ ਪ੍ਰਿੰਸੀਪਲ ਨੇ 13 ਨਾਬਾਲਿਗ ਕੁੜੀਆਂ ਨੂੰ ਕੀਤਾ ਗਰਭਵਤੀ; ਅਦਾਲਤ ਨੇ ਪ੍ਰਿੰਸੀਪਲ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

htvteam

3 ਮੁੰਡਿਆ ਨੇ ਬਜ਼ੁਰਗ ਬੇਬੇ ਵੀ ਨਹੀਂ ਬਖਸੀ

htvteam