ਠਾਣੇਦਾਰ ਨੇ ਕੀਤੀ ਅੰਮ੍ਰਿਤਧਾਰੀ ਨੌਜਵਾਨ ਦੀ ਕੁੱਟਮਾਰ
ਗਾਲੀ ਗਲੋਚ ਕਰਦਿਆਂ ਕਰਾਰਾਂ ਦੀ ਬੇਅਦਬੀ ਕਰਨ ਦੇ ਲੱਗੇ ਇਲਜ਼ਾਮ
ਵੀਡੀਓ ਸੋਸ਼ਲ ਮੀਡੀਆ ਤੇ ਹੋਇਆ ਤੇਜੀ ਨਾਲ ਵਾਇਰਲ
ਪੀੜਤ ਨੇ ਇਨਸਾਫ਼ ਦੀ ਕੀਤੀ ਮੰਗ
ਸੋਸਲ ਮੀਡੀਆ ਤੇ ਇੱਕ ਵੀਡੀਓ ਅੱਗ ਵਾਂਗੂ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਠਾਣੇਦਾਰ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਗਾਲੀ ਗਲੋਚ ਕਰਦਾ ਸਾਫ਼ ਦਿਖਾਈ ਦੇ ਰਿਹਾ ਹੈ। ਦਰਅਸਲ ਇਹ ਮਾਮਲਾ ਜ਼ਿਲ੍ਹਾ ਕਪੂਰਥਲਾ ਪਿੰਡ ਸੁਰਖਪੁਰ ਦਾ ਹੈ ਜਿਥੇ ਦੋ ਆੜਤੀਆਂ ਦਰਮਿਆਨ ਮੰਡੀ ਦੇ ਫ਼ੜ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਜਿਸ ਨੂੰ ਸੁਲਝਾਉਣ ਲਈ ਮੌਕੇ ਤੇ ਪਹੁੰਚੇ ਥਾਣਾ ਫੱਤੂਢੀਗਾ ਦੇ ਏ ਐਸ ਆਈ ਰਜਿੰਦਰ ਕੁਮਾਰ ਵਲੋਂ ਆੜਤੀਆਂ ਦੇ ਕਾਮੇਂ ਸਰਬਜੀਤ ਸਿੰਘ ਵਾਸੀ ਪਿੰਡ ਸੁਰਖਪੁਰ ਨਾਲ ਗਾਲੀ ਗਲੋਚ ਕੀਤਾ ਗਿਆ। ਜਿਸ ਤੋਂ ਬਾਅਦ ਆੜਤੀਏ ਸਮੇਤ ਉਸ ਦੇ ਵੱਡੀ ਗਿਣਤੀ ਵਿੱਚ ਸਮੱਰਥਕ ਥਾਣਾ ਫੱਤੂਢੀਗਾਂ ਪਹੁੰਚੇ ਜਿਥੇ ਉਹਨਾਂ ਵਲੋਂ ਉਕਤ ਠਾਣੇਦਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਮੀਡੀਆ ਦੇ ਕੈਮਰੇ ਸਾਹਮਣੇ ਪੀੜਤ ਸਰਬਜੀਤ ਸਿੰਘ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਮੈਂ ਦਾਣਾ ਮੰਡੀ ਸੁਰਖਪੁਰ ਵਿਖੇ ਮੌਜੂਦ ਸੀ ਤੇ ਆਪਣਾਂ ਕੰਮ ਕਾਰ ਰਿਹਾ ਸੀ ਪਰ ਠਾਣੇਦਾਰ ਵਲੋਂ ਮੇਰੇ ਨਾਲ ਬੇਵਜ੍ਹਾ ਗਾਲੀ ਗਲੋਚ ਅਤੇ ਧੱਕਾ ਮੁੱਕੀ ਕੀਤੀ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਠਾਣੇਦਾਰ ਸ਼ਰਾਬੀ ਹਾਲਤ ਵਿੱਚ ਸੀ ਹੋਰ ਕੀ ਕਹਿਣਾ ਹੈ ਪੀੜਤ ਨੌਜਵਾਨ ਦਾ ਆਓ ਉਸ ਦੀ ਜ਼ੁਬਾਨੀ ਸੁਣ ਲੈਂਦੇ ਹਾਂ।
ਇਸ ਸਬੰਧੀ ਕਾਰਵਾਈ ਬਾਰੇ ਪੁੱਛਣ ਤੇ ਥਾਣਾ ਮੁਖੀ ਦਾ ਕਹਿਣਾ ਕਿ ਏ ਐਸ ਆਈ ਅਤੇ ਪੀੜਤ ਧਿਰ ਦਰਮਿਆਨ ਰਾਜੀਨਾਮਾ ਕਰਵਾ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਠਾਣੇਦਾਰ ਖ਼ਿਲਾਫ਼ ਸਰਕਾਰ ਕੀ ਕਾਰਵਾਈ ਕਰਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
