Htv Punjabi
Punjab Video

ਡੇਢ ਕਰੋੜ ਦੀ ਲਾਟਰੀ ਨੇ ਪਰਿਵਾਰ ਦੀ ਪਵਾਈ ਭਸੂੜੀ

ਇੱਕ ਪਾਸੇ ਡੇਢ ਕਰੋੜ ਦੀ ਲਾਟਰੀ ਦਾ ਚਾਅ ਦੂਜਾ ਬਦਮਾਸ਼ਾਂ ਦਾ ਡਰ ਲੱਗਾ ਸਤਾਉਣ
ਹੁਣ ਲਾਟਰੀ ਵਿਜੇਤਾ ਨੂੰ ਫਿਕਰ ਕਿਤੇ ਕੋਈ ਫਿਰੌਤੀ ਲਈ ਹੀ ਨਾ ਕਰ ਦੇਵੇ ਕਾਲ
ਗਰੀਬ ਪਰਿਵਾਰ ਨੂੰ ਹੌਸਲਾ ਦੇਣ ਲਈ ਪੁਲਿਸ ਪੁੱਜੀ ਉਸਦੇ ਘਰ
ਦਿੱਤਾ ਭਰੋਸਾ ਕੇ ਪੁਲਿਸ ਉਸਦੇ ਨਾਲ ਰਹੇਗੀ ਹਮੇਸ਼ਾ
ਫਰੀਦਕੋਟ ਦੇ ਕਸਬਾ ਸਾਦਕ ਦੇ ਪਿੰਡ ਸੈਦੇ ਕੇ ਵਿਖੇ ਰਾਮ ਸਿੰਘ ਨਾਮਕ ਇੱਕ ਵਿਅਕਤੀ ਜੋ ਕਿ ਦਿਹਾੜੀ ਮਜ਼ਦੂਰੀ ਕਰਦਾ ਹੈ ਉਸ ਵੱਲੋਂ 200 ਰੁਪਏ ਦੀ ਲਾਟਰੀ ਪਾਈ ਗਈ ਸੀ ਜਿਸ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਉਸ ਦੀ ਲਾਟਰੀ ਟਿਕਟ ਤੇ ਨਿਕਲਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਇਸ ਚੀਜ਼ ਨੂੰ ਲੈ ਕੇ ਚਰਚਾ ਬਣੀ ਹੋਈ ਹੈ। ਉਧਰ ਜਿੱਥੇ ਡੇਢ ਕਰੋੜ ਦੀ ਲਾਟਰੀ ਲੱਗਣ ਨਾਲ ਪੂਰਾ ਪਰਿਵਾਰ ਬੇਹਦ ਖੁਸ਼ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਵੀ ਡਰ ਸਤਾ ਰਿਹਾ ਕਿ ਉਹਨਾਂ ਨੂੰ ਲਾਟਰੀ ਦੀ ਮਿਲਣ ਵਾਲੀ ਰਾਸ਼ੀ ਕਿਤੇ ਕੋਈ ਲੁੱਟ ਹੀ ਨਾ ਲਵੇ ਜਾਂ ਕਿਸੇ ਬਦਮਾਸ਼ ਜਾਂ ਗੈਂਗਸਟਰ ਦਾ ਫਿਰੋਤੀ ਦਾ ਕਾਲ ਨਾ ਆ ਜਾਵੇ ਜਿਸ ਦੀ ਚਿੰਤਾ ਨੂੰ ਦੇਖਦੇ ਹੋਏ ਅੱਜ ਥਾਣਾ ਸਾਦਕ ਦੇ ਐਸਐਚਓ ਨਵਦੀਪ ਭੱਟੀ ਪਰਿਵਾਰ ਦੇ ਕੋਲ ਉਸਦੇ ਪਿੰਡ ਪੁੱਜੇ ਅਤੇ ਉਹਨਾਂ ਨੂੰ ਹੌਸਲਾ ਦਿੱਤਾ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੇ ਡਰ ਜਾਂ ਫਿਕਰ ਕਰਨ ਦੀ ਜਰੂਰਤ ਨਹੀਂ ਪੁਲਿਸ ਹਮੇਸ਼ਾ ਉਹਨਾਂ ਦੇ ਨਾਲ ਹੈ।

ਉਧਰ ਇਸ ਮਾਮਲੇ ਵਿੱਚ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਪਰਿਵਾਰ ਨੇ ਸ਼ੰਕਾ ਜਤਾਈ ਕਿ ਉਹਨਾਂ ਨੂੰ ਪੈਸੇ ਦੇ ਲਾਲਚ ਵਿੱਚ ਕੋਈ ਨੁਕਸਾਨ ਪਹੁੰਚਾਇਆ ਜਾ ਸਕਦਾ ਜਾਂ ਕੋਈ ਫਿਰੋਤੀ ਲਈ ਕਾਲ ਆ ਸਕਦੀ ਹੈ ਪਰ ਅਸੀਂ ਉਸਨੂੰ ਅਸ਼ਵਾਸਨ ਦਿੱਤਾ ਕਿ ਪੁਲਿਸ ਹਮੇਸ਼ਾ ਲੋਕਾਂ ਦੀ ਰੱਖਿਆ ਲਈ ਮੌਜੂਦ ਹੈ ਅਤੇ ਉਸਦੇ ਪਰਿਵਾਰ ਨੂੰ ਵੀ ਕਿਸੇ ਕਿਸਮ ਦੀ ਕੋਈ ਆਚ ਨਹੀਂ ਆਉਣ ਦਿੱਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁੜੀ ਦੇ ਅਗਵਾਹ ਮਾਮਲੇ ‘ਚ ਭਰਾ ਹੀ ਨਿਕਲਿਆ ਆਸ਼ਿਕ

htvteam

ਹੁਣੇ ਹੁਣੇ ਸ਼ੰਭੂ ਬਾਰਡਰ ਤੇ ਕਿਸਾਨਾ ‘ਤੇ ਪੁਲਿਸ ਦਾ ਐਕਸ਼ਨ

htvteam

ਸਰਕਾਰ ਦਾ ਵੱਡਾ ਝਟਕਾ ! ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ ?

htvteam

Leave a Comment