Htv Punjabi
Punjab Video

ਤੌਬਾ ਤੌਬਾ ਐਨਾ ਭਿਆਨਕ ਸੜਕ ਹਾਦਸਾ

ਫਿਰੋਜ਼ਪੁਰ-ਫਾਜ਼ਿਲਕਾ ਰੋਡ ਤੇ ਵਾਪਰਿਆ ਹਾਦਸਾ
ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ 8 ਦੀ ਮੌਤ
11 ਸਵਾਰੀਆਂ ਨੂੰ ਗੰਭੀਰ ਹਾਲਤ ਚ ਫਰੀਦਕੋਟ ਹਸਪਤਾਲ ਲਿਆਂਦਾ
ਵਧਾਇਕ ਗੁਰਦਿੱਤ ਸਿੰਘ ਜਖਮੀਆਂ ਦਾ ਹਾਲਚਾਲ ਜਾਣਨ ਲਈ ਪੁੱਜੇ।
ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਦੌਰਾਨ ਅੱਠ ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਜਦਕਿ 15 ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ ਜਿਨਾਂ ਨੂੰ ਅਲੱਗ ਅਲੱਗ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਇਹਨਾਂ ਵਿੱਚੋਂ 11 ਲੋਕਾਂ ਨੂੰ ਜਿਨਾਂ ਦੀ ਹਾਲਤ ਗੰਭੀਰ ਸੀ ਜਿਨ੍ਹਾਂ ਨੂੰ ਫਿਰੋਜ਼ਪੁਰ ਤੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ। ਇਸ ਦੌਰਾਨ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਜਖਮੀਆਂ ਦਾ ਹਾਲ ਚਾਲ ਜਾਣਨ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਜਿਨਾਂ ਵੱਲੋਂ ਹਸਪਤਾਲ ਪ੍ਰਸ਼ਾਸਨ ਨੂੰ ਮਰੀਜ਼ਾਂ ਦੇ ਇਲਾਜ ਲਈ ਹਰ ਸੰਭਵ ਯਤਨ ਕਰਨ ਦਾ ਆਦੇਸ਼ ਦਿੱਤਾ ਅਤੇ ਨਾਲ ਹੀ ਜਖਮੀਆਂ ਨੂੰ ਸਰਕਾਰ ਦੀ ਸਕੀਮ ਦੇ ਤਹਿਤ ਫਰੀ ਇਲਾਜ ਕਰਨ ਲਈ ਹਿਦਾਇਤ ਕੀਤੀ । ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਕਿਹਾ ਕਿ 11 ਮਰੀਜ਼ਾਂ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਸੀ ਜਿਨ੍ਹਾ ਦਾ ਇਲਾਜ਼ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਚੱਲ ਰਿਹਾ ਹੈ ਜਿੱਥੇ ਹਰ ਤਰ੍ਹਾਂ ਦੀ ਆਧੁਨਿਕ ਸਹੂਲਤਾਂ ਹਨ ਅਤੇ ਪਰਮਾਤਮਾ ਦੀ ਦਇਆ ਨਾਲ ਸਾਰੇ ਮਰੀਜ਼ਾਂ ਦੀ ਹਾਲਤ ਵਿੱਚ ਜਲਦ ਹੀ ਸੁਧਾਰ ਆਵੇਗਾ ।ਉਹਨਾਂ ਕਿਹਾ ਕਿ ਸਾਰੇ ਮਰੀਜ਼ਾਂ ਦਾ ਇਲਾਜ ਸਰਕਾਰ ਵੱਲੋਂ ਬਿਲਕੁਲ ਫਰੀ ਕੀਤਾ ਜਾਏਗਾ ਅਤੇ ਕਿਸੇ ਕਿਸਮ ਦੀ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਮੈਡੀਕਲ ਸੁਪਰਡੈਂਟ ਡਾਕਟਰ ਨੀਤੂ ਕੁੱਕੜ ਨੇ ਕਿਹਾ ਕਿ 11 ਦੇ ਕਰੀਬ ਪੇਸ਼ਂਟ ਫਿਰੋਜ਼ਪੁਰ ਤੋਂ ਰੈਫਰ ਹੋ ਕੇ ਆਏ ਸਨ ਜਿਨਾਂ ਵਿੱਚ ਚਾਰ ਦੀ ਹਾਲਤ ਕਾਫੀ ਗੰਭੀਰ ਸੀ ਜਿਨਾਂ ਨੂੰ ਆਈਸੀਯੂ ਵਿੱਚ ਸ਼ਿਫਟ ਕੀਤਾ ਗਿਆ ਜਿਨ੍ਹ ਚ ਇੱਕ ਬੱਚਾ ਸ਼ਾਮਲ ਹੈ ਤੇ ਬਾਕੀਆਂ ਦੇ ਵੀ ਕਾਫੀ ਸੱਟਾਂ ਸਨ ਜਿਨਾਂ ਦਾ ਇਲਾਜ ਚੱਲ ਰਿਹਾ ਹੈ । ਉਹਨਾਂ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਾਰੇ ਮਰੀਜ਼ਾਂ ਦਾ ਇਲਾਜ ਬਿਲਕੁਲ ਫਰੀ ਕੀਤਾ ਜਾਏਗਾ ਤੇ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੈ ਕਿਸੇ ਵੀ ਮਰੀਜ਼ ਨੂੰ ਹੋਰ ਕਿਸੇ ਹਸਪਤਾਲ ਸ਼ਿਫਟ ਕਰਨ ਦੀ ਜਰੂਰਤ ਨਹੀਂ ਸਭ ਦਾ ਇਲਾਜ ਫਰੀਦਕੋਟ ਦੇ ਹਸਪਤਾਲ ਵਿੱਚ ਹੀ ਕੀਤਾ ਜਾਵੇਗਾ।

ਇਸ ਮੌਕੇ ਮਰੀਜ਼ਾਂ ਨਾਲ ਆਏ ਵਾਰਸਾਂ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵਿੱਚ ਮਾਤਾ ਦੀ ਮੌਤ ਤੋਂ ਬਾਅਦ ਉਸਦੇ ਫੁੱਲ ਤਾਰਨ ਲਈ ਸਾਰਾ ਪਰਿਵਾਰ ਬਿਆਸ ਜਾ ਰਿਹਾ ਸੀ ਜੋ ਕਿ ਇੱਕ ਪਿਕਅਪ ਗੱਡੀ ਵਿੱਚ 30 ਤੋਂ 35 ਲੋਕ ਸਵਾਰ ਸਨ ਅਤੇ ਜਦੋਂ ਹੀ ਪਿੰਡ ਜੰਗੇ ਵਾਲਾ ਦੇ ਨੇੜੇ ਗੱਡੀ ਪਹੁੰਚੀ ਤਾਂ ਸਾਹਮਣੇ ਆ ਰਹੇ ਟਰਾਲੇ ਦੇ ਨਾਲ ਇਸ ਦੀ ਭਿਆਨਕ ਟੱਕਰ ਹੋ ਗਈ ਜਿਸ ਤੋਂ ਬਾਅਦ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਦਕਿ ਚਾਰ ਵਿਅਕਤੀਆਂ ਦੀ ਮੌਤ ਹਸਪਤਾਲ ਹੋ ਗਈ ਅਤੇ 11 ਦੇ ਕਰੀਬ ਗੰਭੀਰ ਜਖਮੀਆਂ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਗਿਆ। ਉਹਨਾਂ ਦੱਸਿਆ ਕਿ ਸੁਬਹਾ ਸਾਢੇ 5 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਸੀ। ਜਿਸ ਤੋਂ ਬਾਅਦ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਉਹ ਆਸੇ ਵਾਲੀ ਜਗ੍ਹਾ ਤੇ ਪੁੱਜੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੋਰਿਆਂ ਦੇ ਵੈਦ ਦਾ ਕਮਾਲ ਦਾ ਨੁਸਕਾ || ਵੈਦ ਹਰਸ਼ਬੀਰ ਸਿੰਘ

htvteam

ਮੁੰਡੇ ਨੇ ਦੋ ਮੁੰਡਿਆਂ ਦੇ ਗਲਤ ਕੰਮ ਦੀ ਬਣਾ ਲਈ ਵੀਡੀਓ

htvteam

ਨੌਕਰਾਣੀ ਨੇ ਅਫ਼ਸਰ ਨੂੰ ਬੰਨ੍ਹ ਕੀਤੀ ਗੰਦੀ ਇੱਛਾ ਪੂਰੀ; ਦੇਖੋ ਵੀਡੀਓ

htvteam

Leave a Comment