Htv Punjabi
Punjab Video

ਤੌਬਾ ਤੌਬਾ ਐਨਾ ਵੱਡਾ ਹਾਦਸਾ !…..

ਨੈਸ਼ਨਲ ਹਾਈਵੇ 54 ਤੇ ਵਾਪਰਿਆ ਸੜਕੀ ਹਾਦਸਾ
ਖੜੀ ਬਲੈਰੋ ਜੀਪ ‘ਚ ਵੱਜੀ ਕਾਰ
ਚਾਲਕਾਂ ਨੂੰ ਆਈਆਂ ਮਾਮੂਲੀ ਸੱਟਾਂ
ਗੱਡੀਆਂ ਦਾ ਹੋਇਆ ਨੁਕਸਾਨ
ਅੱਜ ਸੁਭਾ ਫਰੀਦਕੋਟ ਅਮ੍ਰਿਤਸਰ ਨੈਸ਼ਨਲ ਹਾਈਵੇ 54 ਤੇ ਪਿੰਡ ਟਹਿਣਾ ਕੋਲ ਇੱਕ ਆਈ 20 ਕਾਰ ਨੇ ਸੜਕ ਤੇ ਖੜੀ ਬਲੈਰੋ ਜੀਪ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਦੇ ਚੱਲਦੇ ਦੋਨਾਂ ਗੱਡੀਆਂ ਨੂੰ ਕਾਫੀ ਨੁਕਸਾਨ ਪੁੱਜਾ ਪਰ ਗ਼ਨੀਮਤ ਰਹੀ ਕੇ ਕਾਰ ਚ ਸਵਾਰ ਦੋਨਾਂ ਵਿਅਕਤੀਆ ਨੂੰ ਮਾਮੂਲੀ ਸੱਟਾਂ ਲੱਗੀਆਂ।ਮੌੱਕੇ ਤੇ ਸੜਕ ਸੁਰੱਖਿਆ ਦਸਤਾ ਵੀ ਪੁੱਜਾ ਪਰ ਦੋਨਾਂ ਧਿਰਾਂ ਵੱਲੋਂ ਕੋਈ ਕਾਰਵਾਈ ਯਾ ਇਲਾਜ ਦੀ ਗੱਲ ਨਹੀਂ ਕਹੀ । ਇਸ ਮੋਕੇ ਸੜਕ ਸੁਰੱਖਿਆ ਦਸਤੇ ਦੇ ਮੁਲਾਜ਼ਮ ਨੇ ਕਿਹਾ ਕਿ ਕੋਟਕਪੂਰਾ ਵਾਲੇ ਪਾਸੇ ਤੋਂ ਆਈ 20 ਕਾਰ ਆ ਰਹੀ ਸੀ ਜਿਸ ਦਾ ਚਾਲਕ ਦੇ ਨਾਲ਼ ਬੈਠਾ ਮੋਬਾਇਲ ਫੋਨ ਚ ਰੁਝਿਆ ਹੋਇਆ ਸੀ ਡਰਾਈਵਰ ਦਾ ਧਿਆਨ ਵੀ ਮੋਬਾਈਲ ਵਲ ਸੀ ਇਸ ਕਾਰਨ ਸਾਮ੍ਹਣੇ ਖੜੀ ਜੀਪ ਨੂੰ ਦੇਖ ਨਾ ਸਕਿਆ ਜਿਸ ਕਾਰਨ ਉਸ ਦੀ ਕਾਰ ਦੀ ਜੀਪ ਨਾਲ ਟੱਕਰ ਹੋ ਗਈ।ਉਨ੍ਹਾਂ ਕਿਹਾ ਕਿ ਸਵਾਰੀਆਂ ਦਾ ਬਚਾਅ ਰਿਹਾ ਜਿਨ੍ਹਾਂ ਨੂੰ ਮਾਮੂਲੀ ਸੱਟਾਂ ਵੱਜੀਆਂ।ਉਨ੍ਹਾਂ ਦੱਸਿਆ ਕਿ ਦੋਨਾਂ ਗੱਡੀਆਂ ਦੇ ਚਾਲਕਾਂ ਨੇ ਆਪਸੀ ਰਜਾਮੰਦੀ ਨਾਲ ਕੋਈ ਕਾਰਵਾਈ ਨਾ ਕਰਨ ਦੀ ਗਲ ਕਹੀ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁੰਭ ਦੇ ਮੇਲੇ ਗਏ ਪਿੱਛੋਂ ਘਰ ਚ ਚੜ੍ਹ ਗਿਆ ਨਵਾਂ ਚੰਨ ?

htvteam

ਨੂਰਾ ਸਿਸਟਰ ਦੇ ਪਿਤਾ ਦੀ ਹਾਲਤ ਖਰਾਬ! ਕਿਡਨੀਆ ਫੇਲ੍ਹ ?

htvteam

ਆਹ ਮੁੰਡੇ ਅਮੀਰ ਬੰਦਿਆਂ ਨੂੰ ਕਰਦੇ ਸੀ ਗਲਤ ਫ਼ੋਨ

htvteam

Leave a Comment