Htv Punjabi
Crime Punjab Religion Video

ਦਰਬਾਰ ਸਾਹਿਬ ਬਾਹਰ ਹੋਈ ਵੱਡੀ ਬੇ/ਅ/ਦਬੀ !

ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਵਿਅਕਤੀ ਵੱਲੋਂ ਬੇਅਦਵੀ
ਗੁਟਕਾ ਸਾਹਿਬ ਫਾੜ ਕੇ ਕੀਤੀ ਗਈ ਬੇਅਦਬੀ
ਸੰਗਤਾਂ ਨੇ ਕੀਤਾ ਕਾਬੂ , ਪੁਲਿਸ ਦੇ ਕੀਤਾ ਹਵਾਲੇ
6 ਜੂਨ ਦਾ ਘੱਲੂਘਾਰਾ ਦਿਵਸ ਹੋਣ ਕਰਕੇ ਚੱਪੇ ਚੱਪੇ ਤੇ ਤੈਨਾਤ ਹੈ ਪੁਲਿਸ ਫਿਰ ਵੀ ਹੋ ਗਈ ਵੱਡੀ ਬੇਅਦਬੀ
ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਨੂੰ ਗ੍ਰਿਫਤਾਰ ਕਰਕੇ ਕੀਤੀ ਜਾ ਰਹੀ ਹੈ ਉਸ ਤੋਂ ਪੁੱਛਗਿਛ –
ਜਿੱਥੇ ਇੱਕ ਪਾਸੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਤੇ 6 ਜੂਨ ਨੂੰ ਵੱਡਾ ਘੱਲੂਘਾਰਾ ਦਿਵਸ ਮਨਾਇਆ ਜਾਵੇਗਾ। ਉਸ ਨੂੰ ਲੈ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਚਾਰੇ ਪਾਸੇ ਚੱਪੇ ਚੱਪੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੇਨਾਂਤ ਕੀਤੀ ਗਈ ਹੈ। ਅਤੇ ਇਸ ਦੌਰਾਨ ਦਰਬਾਰ ਸਾਹਿਬ ਦੇ ਬਾਹਰ ਬੇਅਦਬੀ ਹੋਣ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਅਤੇ ਜਾਣਕਾਰੀ ਮੁਤਾਬਕ ਦਰਬਾਰ ਸਾਹਿਬ ਦੇ ਬਾਹਰ ਸ਼੍ਰੀ ਗੁਰੂ ਅਰਜਨ ਦੇਵ ਨਿਵਾਸ ਦੇ ਨਜ਼ਦੀਕ ਇੱਕ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਵਿੱਚ ਉਸ ਵੱਲੋਂ ਗੁਟਕਾ ਸਾਹਿਬ ਦੇ ਅੰਗ ਫਾੜੇ ਗਏ ਹਨ। ਜਦਕਿ ਮੌਕੇ ਤੇ ਹੀ ਸੰਗਤ ਵੱਲੋਂ ਉਸ ਆਰੋਪੀ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਫਿਲਹਾਲ ਪੁਲਿਸ ਵੱਲੋਂ ਉਸ ਨੂੰ ਗ੍ਰਫਤਾਰ ਕਰਕੇ ਉਸ ਤੋਂ ਚੰਗੀ ਤਰੀਕੇ ਨਾਲ ਪੁੱਛ ਕਿਛ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਆਰੋਪੀ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਅਤੇ ਪੁਲਿਸ ਦੀ ਟੀਮ ਉਸ ਤੋਂ ਜਾਂਚ ਕਰ ਰਹੀ ਹੈ।

ਉਹਨਾਂ ਕਿਹਾ ਕਿ ਘੱਲੂਘਾਰੇ ਦੇ ਦਿਨ ਹੋਣ ਕਰਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤੈਨਾਤ ਹੈ ਤੇ ਸੰਗਤਾਂ ਵੀ ਵੱਡੀ ਗਿਣਤੀ ਵਿੱਚ ਆ ਰਹੀਆਂ ਹਨ ਅਤੇ ਜਦੋਂ ਇਸ ਆਰੋਪੀ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਸੰਗਤ ਵੱਲੋਂ ਹੀ ਉਸ ਆਰੋਪੀ ਨੂੰ ਕਾਬੂ ਕਰ ਲਿੱਤਾ ਗਿਆ ਸੀ ਫਿਲਹਾਲ ਅਸੀਂ ਆਰੋਪੀ ਤੋਂ ਸਖਤੀ ਨਾਲ ਪੁੱਛ ਗਿੱਛ ਕਰ ਰਹੇ ਹਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਮਸਟੇਟਸ ਨੂੰ ਰਾਤੋਂ-ਰਾਤ ਖਤਮ ਕਰਨ ਵਾਲਾ ਨੁਸਕਾ

htvteam

ਟਰੈਕਟਰ ਟਰਾਲੀ ਦਾ ਟਾਇਰ ਫਟਿਆ ਟਰੈਕਟਰ-ਟਰਾਲੀ ‘ਕਾਰ ਚ ਵੱਜੀ, ਦੋ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ

Htv Punjabi

ਵਾਦਿਆਂ ਤੋਂ ਮੁੱਕਰੀ ਜਨਾਨੀ ਨੂੰ ਦੇਖ ਆਸ਼ੂ ਵੀ ਅੰਦਰ ਬੈਠਾ ਹੋਵੇਗਾ ਹੈਰਾਨ

htvteam

Leave a Comment