Htv Punjabi
Punjab Video

ਦੇਖਲੋ ਨੌਜਵਾਨਾਂ ਦਾ ਹਾਲ

ਆਹ ਦੇਖ ਲੋ ਨੌਜਵਾਨ ਮੁੰਡਿਆਂ ਦਾ ਕੀ ਹਾਲ ਹੋ ਚੁੱਕਿਆ,, ਕਿੱਦਾਂ ਸ਼ਰੇਆਮ ਮੌਤ ਖਰੀਦ ਰਹੇ ਨੇ,,ਜਦੋਂ ਮਾਪੇ ਆਪਣੇ ਛੇ ਛੇ ਫੁੱਟੇ ਜਵਾਨ ਮੁੰਡਿਆਂ ਨੂੰ ਅਜਿਹੇ ਕੰਮ ਕਰਦੇ ਨੂੰ ਦੇਖਦੇ ਨੇ ਤਾਂ ਇੱਕ ਵਾਰ ਉਹਨਾਂ ਦੀ ਵੀ ਧਰਾ ਜਰੂਰ ਨਿਕਲਦੀ ਹੋਣੀ,,, ਇਹ ਤਸਵੀਰਾਂ ਸਕਰੀਨ ਤੇ ਦੇਖ ਰਹੇ ਹੋ ਇੱਥੇ ਕੋਈ ਮੇਲਾ ਨਹੀਂ ਸਗੋਂ ਨਸ਼ਾ ਤਸਕਰ ਤੇ ਨਸ਼ਾ ਲੈਣ ਵਾਲੇ ਨੌਜਵਾਨ ਮੁੰਡੇ ਖੜੇ ਨੇ ਜਿਸ ਦੀ ਕਿਸੇ ਵੱਲੋਂ ਵੀਡੀਓ ਬਣਾ ਲਈ ਜਾਂਦੀ ਹੈ, ਇਰਵੈਲ ਕੀਤੀ ਜਾਂਦੀ ਹੈ।

ਮਾਮਲਾ ਸਮਰਾਲਾ ਦੇ ਵਾਰਡ ਨੰਬਰ 7 ਦਾ ਜਿੱਥੇ ਸਮਰਾਲਾ ਵਾਸੀਆਂ ਵੱਲੋਂ ਨਸ਼ਾ ਕਰਨ ਅਤੇ ਨਸ਼ਾ ਵੇਚਣ ਵਾਲੇ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ। । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ 7 ਦੇ ਐਮ ਸੀ ਸੰਦੀਪ ਕੌਰ ਦੇ ਪਤੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਵਾਰਡ ਬੌਂਦਲ ਰੋਡ ਉੱਤੇ ਕਾਫੀ ਟਾਈਮ ਤੋਂ ਨਸ਼ਾ ਕੀਤਾ ਵੀ ਜਾਂਦਾ ਤੇ ਵੇਚਿਆ ਵੀ ਜਾ ਰਿਹਾ ਸੀ ਇਸ ਸਬੰਧੀ ਅਸੀਂ ਆਪ ਸਾਰੀ ਪੜਤਾਲ ਕਰਕੇ ਮੌਕੇ ਤੇ ਪਹੁੰਚ ਕੇ ਨਸ਼ਾ ਕਰਨ ਵਾਲਿਆਂ ਦੇ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਸਮਰਾਲਾ ਪੁਲਿਸ ਦੇ ਹਵਾਲੇ ਕੀਤਾ।

ਇਸ ਸਬੰਧੀ ਜਦੋਂ ਮੌਕਾ ਅਫਸਰ ਏਐਸਆਈ ਪਵਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਵੇਚਣ ਵਾਲੇ ਦੀ ਜਾਣਕਾਰੀ ਮਿਲੀ ਸੀ ਕਿ ਵਾਰਡ ਨੰਬਰ 7 ਵਿੱਚ ਨਸ਼ਾ ਵੇਚਿਆ ਜਾਂਦਾ ਹੈ ਅਤੇ ਨਸ਼ਾ ਕੀਤਾ ਵੀ ਜਾਂਦਾ ਹੈ ਇਸ ਸਬੰਧੀ ਕਾਰਵਾਈ ਕਰਦੇ ਹੋਏ ਅਸੀਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਦੇਖਲੋ ਪੰਜਾਬ ਕਿਹੜੇ ਹਲਾਤਾਂ ਚ ਖੜਾ ਹੋ ਗਿਆ,, ਸ਼ਰੇਆਮ ਮੌਤ ਦੇ ਨਸ਼ੇ ਵਿਕ ਰਹੇ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਮਨੀਸ਼ਾ ਡਾਂਸਰ ਤੋਂ ਬਾਅਦ ਇੱਕ ਹੋਰ ਇੰਸਟਾ ਕੁਈਨ ਚੜ੍ਹੀ ਅੜਿੱਕੇ !

htvteam

ਦਿਲ ਦਾ ਇਲਾਜ ਕਰਾਉਣ ਪੀਜੀਆਈ ‘ਚ ਆਈ 6 ਮਹੀਨੇ ਦੀ ਬੱਚੀ ਨੂੰ ਹੋਇਆ ਕੋਰੋਨਾ, 6 ਡਾਕਟਰਾਂ ਸਣੇ 12 ਕੁਆਰੰਨਟਾਈਨ, ਵਾਰਡ ‘ਚ 24 ਬੱਚੇ ਸਨ ਦਾਖਲ ?

Htv Punjabi

ਆਹ ਨਾਰੀਅਲ ਵਾਲਾ ਨੁਸਕਾ ਅਜ਼ਮਾਓ ਬੀਪੀ ਦੀ ਗੋਲੀ ਭੁੱਲ ਜਾਓ

htvteam

Leave a Comment