ਤਸਵੀਰ ਵਿਚ ਦਿਖਾਈ ਦੇ ਰਹੀ ਪ੍ਰਵੀਨ ਕੌਰ ਨਾਂ ਦੀ ਇਹ 6 ਸਾਲ ਦੀ ਪਿਆਰੀ ਤੇ ਮਾਸੂਮ ਬੱਚੀ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੀ ਰਹਿਣ ਵਾਲੀ ਸੀ | ਮਾਂ ਬਾਪ ਦੀ ਅਣਬਣ ਦੇ ਚਲਦਿਆਂ ਇਹ ਆਪਣੀ ਮਾਸੀ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ | 30 ਨਵੰਬਰ ਨੂੰ ਇਹ ਬੱਚੀ ਸ਼ਾਮੀ ਤਕਰੀਬਨ ਪੰਜ ਵਜੇ ਦੇ ਕਰੀਬ ਗੁਰਦੁਵਾਰਾ ਸ੍ਰੀ ਬਾਉਲੀ ਸਾਹਿਬ ਵਿਖੇ ਲੰਗਰ ਖਾਣ ਜਾਂਦੀ ਹੈ | ਕਾਫੀ ਦੇਰ ਇੰਤਜ਼ਾਰ ਕਰਨ ਤੇ ਜਦ ਬੱਚੀ ਵਾਪਿਸ ਨਹੀਂ ਆਉਂਦੀ ਤਾਂ ਪਰਿਵਾਰ ਲੱਭਣਾ ਸ਼ੁਰੂ ਕਰ ਦਿੰਦਾ ਹੈ |
