Htv Punjabi
Punjab Video

ਦੇਖੋ ਦੋਧੀ ਕਿਵੇਂ ਲਗਾ ਰਿਹਾ ਸੀ ਸਕੀਮ

ਦੁੱਧ ਦੀ ਆੜ ਦੇ ਵਿੱਚ ਕਰਦਾ ਸੀ ਲਾਲ ਪਰੀ ਦਾ ਕਾਰੋਬਾਰ,,,,,ਪੁਲਿਸ ਨੇ ਮੌਕੇ ਤੇ ਦਬੋਚਿਆ,,,,ਪਹਿਲਾਂ ਵੀ ਨੇ ਕਈ ਮੁਕਦਮੇ ਦਰਜ,,,,,360 ਬੋਤਲਾਂ ਸਰਾਬ ਸਮੇਤ ਇਕ ਕਾਬੂ,,,,,ਐੱਸਐੱਸਪੀ ਭਾਗੀਰਥ ਸਿੰਘ ਮੀਨਾ ਦੇ ਦਿਸ਼ਾ ਨਿਰਦੇਸ਼ਾ ਅਧੀਨ ਥਾਣਾ ਗਿੱਦੜਬਾਹਾ ਪੁਲਿਸ ਨੇ ਕਾਸੋ ਆਪ੍ਰੇਸ਼ਨ ਦੇ ਤਹਿਤ ਅੱਜ ਵੱਡੀ ਮਾਤਰਾ ਵਿਚ ਸ਼ਰਾਬ ਬਰਾਮਦ ਕੀਤੀ ਹੈ।

ਇਸ ਸੰਬੰਧੀ ਥਾਣਾ ਗਿੱਦੜਬਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਡੀਐਸਪੀ ਜਸਬੀਰ ਸਿੰਘ ਪੰਨੂੰ ਅਤੇ ਐੱਸਐੱਚਓ ਇੰਸਪੈਕਟਰ ਪਰਮਜੀਤ ਕੁਮਾਰ ਕੰਬੋਜ ਨੇ ਦੱਸਿਆ ਕਿ ਏਐੱਸਆਈ ਅੰਮ੍ਰਿਤਪਾਲ ਸਿੰਘ ਨੂੰ ਮੁਖਬਰ ਤੋਂ ਇਤਲਾਹ ਮਿਲੀ ਕਿ ਪਿੰਡ ਪਿਓਰੀ ਦਾ ਰਹਿਣ ਵਾਲਾ ਰਮੇਸ਼ ਕੁਮਾਰ ਉਰਫ ਕਾਲਾ ਦੋਧੀ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਜਿਸ ਤੇ ਪੁਲਿਸ ਪਾਰਟੀ ਵੱਲੋਂ ਉਕਤ ਰਮੇਸ਼ ਕੁਮਾਰ ਪਾਸੋਂ 132 ਬੋਤਲਾ ਗ੍ਰੈਂਡ ਅਫੇਅਰ, 36 ਬੋਤਲਾਂ ਇੰਪੀਰੀਅਲ ਬਲਿਊ, 132 ਬੋਤਲਾਂ ਰਾਇਲ ਚੈਂਲੇਜ, 12 ਬੋਤਲਾਂ ਰਾਇਲ ਸਟੈਗ, 36 ਬੋਤਲਾਂ ਮੈੱਕਡਾਵਲ, 12 ਬੋਤਲਾਂ ਖਾਸਾ ਸੰਤਰਾ, ਇਕ ਕਾਰ ਵੈਗਨਆਰ ਨੰਬਰ ਡੀ.ਐੱਲ.5ਸੀਸੀ-4645 ਬਰਾਮਦ ਕਰਕੇ ਉਸ ਵਿਰੁੱਧ ਐਕਸਾਇਜ ਐਕਟ ਦੀਆਂ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਹੈ। ਵੁਨ੍ਹਾਂ ਦੱਸਿਆ ਕਿ ਉਕਤ ਰਮੇਸ਼ ਕੁਮਾਰ ਉਰਫ ਕਾਲਾ ਦੋਧੀ ਵਿਰੁੱਧ ਪਹਿਲਾਂ ਵੀ ਕਰੀਬ 18 ਮੁਕੱਦਮੇ ਦਰਜ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗਰਮ ਪਾਣੀ ‘ਚ ਮਿਲਾਓ ਚੁਟਕੀ-ਟੁਟਕੀ ਆਹ ਚੀਜ਼ਾਂ, ਜਵਾਨੀ ਦੇ ਦਿਨ ਆ ਜਾਣਗੇ ਯਾਦ

htvteam

ਵਿਆਹ ਤੋਂ ਇੱਕ ਦਿਨ ਪਹਿਲਾਂ ਦੋਸਤ ਨੂੰ ਮਿਲਣ ਜਾਂਦੇ ਲਾੜੇ ਦਾ ਹੋਇਆ ਆਹ ਹਾਲ, ਪੈ ਗਿਆ ਚੀਖ-ਚਿਹਾੜਾ

Htv Punjabi

ਬੇਅਦਬੀ ਕਰਨ ਵਾਲੇ ਦਾ ਪੋਸਟ ਮਾਰਟਮ ਕਰਨ ਵਾਲੇ ਡਾਕਟਰ ਨੇ ਕੀਤੇ ਵੱਡੇ ਖੁਲਾਸੇ

htvteam

Leave a Comment