Htv Punjabi
Punjab

ਵਿਆਹ ਤੋਂ ਇੱਕ ਦਿਨ ਪਹਿਲਾਂ ਦੋਸਤ ਨੂੰ ਮਿਲਣ ਜਾਂਦੇ ਲਾੜੇ ਦਾ ਹੋਇਆ ਆਹ ਹਾਲ, ਪੈ ਗਿਆ ਚੀਖ-ਚਿਹਾੜਾ

ਸੁਨਾਮ : ਪਿੰਡ ਉਗਰਾਹਾਂ ਵਿੱਚ ਵਿਆਹ ਤੋਂ ਇੱਕ ਦਿਨ ਪਹਿਲਾਂ ਦੋਸਤ ਨੂੰ ਮਿਲਣ ਜਾ ਰਹੇ ਦੁਲਹੇ ਸੁਖਦੀਪ ਸਿੰਘ ਦੀ ਬਾਈਕ ਬੇਕਾਬੂ ਹੋ ਕੇ ਦੀਵਾਰ ਨਾਲ ਟਕਰਾ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ।ਹਾਦਸਾ 13 ਜੂਨ ਦੀ ਰਾਤ ਨੂੰ ਹੋਇਆ।ਦੱਸ ਦਈਏ ਦੁਲਹਾ ਵਿਆਹ ਦੀ ਸਾਰੀ ਰਸਮਾਂ ਨਿਭਾ ਚੁੱਕਿਆ ਸੀ ਅਤੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ।ਇਸ ਹਾਦਸੇ ਦੇ ਬਾਅਦ ਤੋਂ ਘਰ ਵਿੱਚ ਹਾਹਾਕਾਰ ਮਚੀ ਹੋਈ ਹੈ।ਮ੍ਰਿਤਕ ਪਰਿਵਾਰ ਦਾ ਇੱਕਲੌਤਾ ਮੁਡਾ ਸੀ।

ਮਿਲੀ ਜਾਣਕਾਰੀ ਦੇ ਅਨੁਸਾਾਰ ਪਿੰਡ ਉਗਰਾਹਾਂ ਦੇ ਨੌਜਵਾਨ ਸੁਖਦੀਪ ਸਿਘ ਦੀ ਵੱਡੀ ਭੈਣ ਆਸਟਰੇਲੀਆ ਵਿੱਚ ਰਹਿੰਦੀ ਹੈ।ਸੁਖਦੀਪ ਆਪਣੇ ਪਿਤਾ ਮੇਜਰ ਸਿੰਘ ਦੇ ਨਾਲ 8 ਏਕੜ ਜ਼ਮੀਨ ਖੇਤੀ ਕਰਦਾ ਸੀ।ਮੇਜਰ ਸਿੰਘ ਨੇ ਆਪਣੇ ਇੱਕਲੌਤੇ ਮੁੰਡੇ ਸੁਖਦੀਪ ਸਿੰਘ ਦਾ 14 ਜੂਨ ਨੂੰ ਵਿਆਹ ਤੈਅ ਕੀਤਾ ਸੀ।13 ਜੂਨ ਨੂੰ ਘਰ ਵਿੱਚ ਕੁਝ ਰਿਸ਼ਤੇਦਾਰ ਵੀ ਆ ਗਏ ਸਨ ਅਤੇ ਵਿਆਹ ਦੀ ਰਸਮਾਂ ਵੀ ਨਿਭਾਈਆਂ ਗਈਆਂ ਸਨ।

ਰਸਮਾਂ ਸਮਾਪਤ ਹੋਣ ਦੇ ਬਾਅਦ ਸ਼ਨੀਵਾਰ ਰਾਤ ਕਰੀਬ ਸਾਢੇ 11 ਵਜੇ ਸੁਖਦੀਪ ਮੋਟਰਸਾਈਕਲ ਤੇ ਪਿੰਡ ਵਿੱਚ ਹੀ ਰਹਿੰਦੇ ਆਪਣੇ ਦੋਸਤ ਦੇ ਘਰ ਜਾ ਰਿਹਾ ਸੀ।ਇਸ ਦੌਰਾਨ ਅਚਾਨਕ ਰਸਤੇ ਵਿੱਚ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਇੱਕ ਦੀਵਾਰ ਨਾਲ ਟਕਰਾ ਗਿਆ।ਜਿਸ ਕਾਰਨ ਸੁਖਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ।

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਮੇਹਰ ਸਿੰਘ ਨੇ ਦੱਸਿਆ ਕਿ ਸੁਖਦੀਪ ਸਿੰਘ ਪਰਿਵਾਰ ਦਾ ਇੱਕਲੌਤਾ ਮੁੰਡਾ ਸੀ।ਪੁਲਿਸ ਨੇ ਮਿ੍ਰਤਕ ਦੇ ਪਿਤਾ ਮੇਜਰ ਸਿੰਘ ਦੇ ਬਿਆਨ ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ ਹੈ।

Related posts

Uppal Farm ਵਾਲੀ ਕੁੜੀ ਨੇ ਮਾਰਿਆ ਯੂ ਟਰਨ, ਮਾਮਲਾ ਲਿਆ ਵਾਪਿਸ

htvteam

ਰਿਮਾਂਡ ਦੌਰਾਨ ਮਹਿਲਾ ਕਾਂਸਟੇਬਲ ਨੇ ਕੀਤੇ ਖੁਲਾਸੇ !

htvteam

ਵਿਦਿਆਰਥਣ ਦੀ ਮਾਂ ਨੂੰ ਬਿਮਾਰ ਦੱਸ ਸਕੂਲ ਤੋਂ ਦਿਵਾਈ ਛੁੱਟੀ, ਰਸਤੇ ‘ਚ ਕਰਤਾ ਆਹ ਕਾਂਡ

Htv Punjabi

Leave a Comment