Htv Punjabi
Punjab Video

ਨਵੀਂ ਸੜਕ ਚੱਲਣ ਤੋਂ ਪਹਿਲਾਂ ਹੀ ਖਿਲਾਂ ਵਾਂਗ ਫੁੱਟੀ

ਨਵੀਂ ਬਣੀ ਸੜਕ ਦੇ ਟੁੱਟਣ ਪਿੱਛੋਂ ਟੀਮ ਨੇ ਲਏ ਸੈਂਪਲ
ਬਠਿੰਡਾ ਤੋਂ ਆਈ ਸੀ ਟੀਮ
ਮਾਨਸਾ ਦੇ ਡਿਪਟੀ ਕਮਿਸ਼ਨਰ ਨੇ ਜਾਇਜ਼ੇ ਤੋਂ ਬਾਅਦ ਗਠਿਤ ਕੀਤੀ ਟੀਮ
ਮਾਨਸਾ ਸ਼ਹਿਰ ਵਿੱਚ ਲਗਾਤਾਰ ਖਰਾਬ ਸੜਕਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਉਥੇ ਹੀ ਮਾਨਸਾ ਦੇ ਕਚਹਿਰੀ ਰੋਡ ਤੋਂ ਮਾਨਸਾ ਖੁਰਦ ਨੂੰ ਜਾਂਦੀ ਸੜਕ ਦਾ ਮਾਮਲਾ ਮਾਨਸਾ ਦੇ ਵਿੱਚ ਭਖਿਆ ਹੋਇਆ ਹੈ ਜਿਸ ਦੇ ਨਵੇਂ ਬਣਨ ਤੋਂ ਕੁਝ ਦਿਨ ਪਿੱਛੋਂ ਇਸ ਸੜਕ ਵਿੱਚ ਵੱਡੇ ਵੱਡੇ ਖੱਡੇ ਬਣ ਗਏ। ਜਦੋਂ ਨੇੜੇ ਰਹਿੰਦੇ ਸ਼ਹਿਰ ਵਾਸੀਆਂ ਨੇ ਆਵਾਜ਼ ਉਠਾਈ ਤਾਂ ਮਾਨਸਾ ਦੇ ਡਿਪਟੀ ਕਮਿਸ਼ਨਰ ਨੇ ਉਸ ਜਗ੍ਹਾ ਦਾ ਜਾਇਜ਼ਾ ਲਿਆ ਤੇ ਇੱਕ ਟੀਮ ਗਠਿਤ ਕੀਤੀ ਜਿਨਾਂ ਵੱਲੋਂ ਅੱਜ ਉਸ ਸੜਕ ਦੇ ਸੈਂਪਲ ਲਏ ਗਏ। ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਇਹ ਸੜਕ ਕੁਝ ਦਿਨ ਪਹਿਲਾਂ ਹੀ ਬਣੀ ਸੀ ਅਤੇ ਉਸ ਤੋਂ ਬਾਅਦ ਟੁੱਟ ਗਈ ਜਿਸ ਤੇ ਅਸੀਂ ਸ਼ਿਕਾਇਤ ਕੀਤੀ ਅਤੇ ਅੱਜ ਇਸ ਸੜਕ ਦੇ ਸੈਂਪਲ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਦੀ ਸਹੀ ਤਰੀਕੇ ਨਾਲ ਜਾਂਚ ਹੋਵੇ ਤੇ ਪਤਾ ਲੱਗੇ ਕਿ ਠੇਕੇਦਾਰ ਨੇ ਕਿੰਨਾ ਵੱਡਾ ਘਪਲਾ ਕੀਤਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੋਲਡੀ ਬਰਾੜ ਦਾ ਚੱਕ ਲਿਆ ਪੂਰਾ ਗੈਂਗ, ਆਸਟਰੇਲੀਅਨ ਗਲੋਕ ਬਰਾਮਦ

htvteam

ਆਹ ਦੇਖ ਲਓ ਸਰਕਾਰੀ ਸਕੂਲ ਦੇ ਬੱਚਿਆਂ ਨੇ ਕੀ ਕਰਤਾ

htvteam

ਸਕੀ ਧੀ ਤੇ ਪਿਓ ਦੀ ਵਿਗੜੀ ਨੀਅਤ

htvteam

Leave a Comment