ਬੇਸ਼ੱਕ ਮੀਂਹ ਰੁਕ ਚੁੱਕਿਆ ਪਰ ਮੀਂਹ ਦੀ ਤਬਾਹੀ ਦਾ ਖੌਫਨਾਕ ਮੰਜ਼ਰ ਤੁਹਾਡੇ ਸਾਹਮਣੇ, ਚਾਰੇ ਪਾਸੇ ਪਾਣੀ ਹੀ ਪਾਣੀ, ਤੇ ਪਾਣੀ ਵਿੱਚ ਡੁੱਬੇ ਲੋਕਾਂ ਦੇ ਘਰ, ਡਰੋਨ ਕੈਮਰੇ ਰਾਹੀਂ ਕੈਦ ਕੀਤੀਆਂ ਤਸਵੀਰਾਂ ਇੱਕ ਵਾਰ ਤੁਹਾਡੇ ਵੀ ਦਿਲ ਹਿਲਾ ਦੇਣਗੀਆਂ,,,,,
ਜਲੰਧਰ ਦੇ ਸ਼ਾਹਕੋਟ ਹਲਕੇ ਦੇ ਕਈ ਪਿੰਡਾਂ ਦਾ ਇਹ ਖੌਫਨਾਕ ਮੰਜਰ ਜਿਸ ਦੀਆਂ ਤਸਵੀਰਾਂ ਡਰੋਨ ਕੈਮਰੇ ਦੇ ਜਰੀਏ ਤੁਹਾਨੂੰ ਅਸੀਂ ਸਕਰੀਨ ਤੇ ਦਿਖਾ ਰਹੇ ਹਾਂ,, ਜਿਸਨੂੰ ਦੇਖ ਹਰ ਕੋਈ ਰੱਬ ਰੱਬ ਕਰਨ ਲੱਗ ਜਾਂਦਾ,, ਕਿਉਂਕਿ ਸਤਲੁਜ ਦਰਿਆ ਦੇ ਟੁੱਟੇ ਬੰਨ ਕਰਕੇ ਮੰਡਾਲਾ ਅਤੇ ਗਿੱਦੜ ਪਿੰਡੀ ਸਹਿਤ ਕਈ ਪਿੰਡਾਂ ਦੇ ਵਿਚ ਪਾਣੀ ਲੋਕਾਂ ਲਈ ਵੱਡੀ ਮੁਸੀਬਤ ਬਣ ਗਈ,, ਜਿਸ ਨਾਲ ਸਭ ਕੁਝ ਤਹਿਸ ਨਹਿਸ ਹੋ ਗਿਆ ਹਾਲਾਂਕਿ ਜਲੰਧਰ ਪ੍ਰਸ਼ਾਸਨ ਪੁਲਿਸ, ਐੱਨ ਡੀ ਆਰ ਐਫ ਦੀਆਂ ਟੀਮਾਂ ਅਤੇ ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਦੇ ਸੇਵਾਦਾਰਾਂ ਵਲੋਂ ਲੋਕਾਂ ਨੂੰ ਮੁਸੀਬਤ ਦੇ ਵਿੱਚੋਂ ਕੱਢਿਆ ਜਾ ਰਿਹੈ, ਨਾਲ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਟੁੱਟੇ ਹੋਏ ਬਨ ਨੂੰ ਜੋੜਨ ਦਾ ਕੰਮ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਜਾਰੀ,,,,,,,,,,
ਉਥੇ ਹੀ ਮੌਸਮ ਵਿਭਾਗ ਦੁਆਰਾ ਅਨੁਮਾਨ ਲਗਾਇਆ ਜਾ ਰਿਹੈ ਕਿ ਪੰਜਾਬ ਦੇ ਇਲਾਕਿਆਂ ਦੇ ਵਿੱਚ ਮੁੜ ਤੋਂ ਮੀਂਹ ਪੈਣ ਦੀ ਸੰਭਾਵਨਾ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਹੋਰ ਵੀ ਵੱਧ ਸਕਦਾ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸ਼ਨ ਵੱਲੋਂ ਵਾਤਾਵਰਨ ਪ੍ਰੇਮੀ ਸੰਤ ਸਿੰਚੇਵਾਲ ਅਤੇ ਉਨ੍ਹਾਂ ਦੇ ਸੇਵਾਦਾਰਾਂ ਦੇ ਵੱਲੋਂ ਲਗਾਤਾਰ ਰਾਹਤ ਕਾਰਜ ਚਲਾਇਆ ਜਾ ਰਿਹੈ। ਪਾਣੀ ‘ਚ ਫਸੇ ਲੋਕਾਂ ਨੂੰ ਬਾਹਰ ਵੀ ਕੱਢਿਆ ਜਾ ਰਿਹਾ ਅਤੇ ਉਹਨਾਂ ਨੂੰ ਸੁਰੱਖਿਅਤ ਥਾਂ ਭੇਜਿਆ ਜਾ ਰਿਹਾ ਹੈ,, ਕਿਉਂਕਿ ਪਾਣੀ ਦਾ ਲੇਵਲ ਇਸ ਕਦਰ ਵਧ ਚੁੱਕਿਆ ਕੀ ਲੋਕਾਂ ਦੇ ਘਰਾਂ ਦੀਆਂ ਸਿਰਫ ਛੱਤਾਂ ਹੀ ਨਜ਼ਰ ਆ ਰਹੀਆਂ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ। ਜਿਸਦੇ ਚੱਲਦੇ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਗਾਤਾਰ ਟੀਮਾਂ ਪਹੁੰਚੀਆਂ ਹੋਈਆਂ ਨੇ। ਅਤੇ ਆਪਣਾ ਕੰਮ ਕੀਤਾ ਜਾ ਰਿਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
