ਕਪੂਰਥਲਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ
ਨਿਹੰਗ ਸਿੰਘਾਂ ਦੇ ਭੇਸ ਵਿੱਚ ਆਏ ਕੁੱਝ ਲੋਕਾਂ ਨੇ ਬੋਲ ਦਿੱਤਾ ਧਾਵਾਂ
ਮਕਾਨ ਦੀ ਕੀਤੀ ਭੰਨ ਤੋੜ, ਤਸਵੀਰਾਂ ਆਈਆਂ ਸਾਹਮਣੇ
ਮਾਲਕੀ ਹੱਕ ਜਿਤਾਉਣ ਲਈ ਦੋ ਧਿਰਾਂ ਦਰਮਿਆਨ ਚੱਲਦੀ ਸੀ ਅਦਾਲਤੀ ਪ੍ਰਕਿਰਿਆ
ਟੀ ਵੀ ਦੀ ਸਕਰੀਨ ਤੇ ਦਿਖਾਈ ਦੇ ਰਹੀਆਂ ਤਸਵੀਰਾਂ ਕਿਸੇ ਭੂਚਾਲ ਵਰਗੀ ਕੁਦਰਤੀ ਕਰੋਪੀ ਦੀਆਂ ਨਹੀਂ,ਅਤੇ ਨਾ ਹੀ ਏਥੇ ਕੋਈ ਸਰਕਾਰੀ ਬਲਡੋਜਰ ਚੱਲਿਆ ਹੈ!
ਇਹਨਾਂ ਤਸਵੀਰਾਂ ਦੇ ਪਿੱਛੇ ਦਾ ਸੱਚ ਉਹ ਜਮੀਨ ਮਾਫੀਆ ਹੈ ਜਿਹੜਾ ਧਾਰਮਿਕ ਬਾਣੇ ਦੀ ਆੜ ਚ ਜਮੀਨਾਂ ਤੇ ਨਜਾਇਜ਼ ਕਬਜੇ ਕਰ ਰਿਹਾ ਹੈ ਤੇ ਆਪਣੇ ਆਪ ਨੂੰ ਮਾਨਯੋਗ ਉੱਚ ਅਦਾਲਤਾਂ ਤੋਂ ਵੀ ਉੱਪਰ ਸਮਝਦਾ ਹੈ ! ਇਸ ਜਮੀਨ ਮਾਫੀਆ ਨੂੰ ਨਾ ਅਪੀਲ ਪਸੰਦ ਹੈ ਅਤੇ ਨਾ ਹੀ ਕਿਸੇ ਦਲੀਲ ਤੇ ਯਕੀਨ ਹੈ!
ਅਦਾਲਤਾਂ ਦੀ ਲੰਮੀ ਚੋੜੀ ਪ੍ਰਕਿਰਿਆ ਤਾ ਇਹਨਾਂ ਨੂੰ ਬਿਲਕੁਲ ਪਸੰਦ ਨਹੀਂ ਹੈ ਸਿਰਫ ਤੇ ਸਿਰਫ ” ਆਨ ਦੀ ਸਪੋਟ, ਕਾਰਵਾਈ ਤੇ ਯਕੀਨ ਰੱਖਦਾ ਹੈ!
ਤਾਜਾ ਮਾਮਲਾ ਕਪੂਰਥਲਾ ਦੇ ਪਿੰਡ ਮਿਆਣੀ ਬਾਕਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਮਾਲਕੀ ਹੱਕਾਂ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਚੱਲ ਰਹੀ ਅਦਾਲਤੀ ਪ੍ਰਕਿਰਿਆ ਅਜੇ ਪੂਰੀ ਨਹੀਂ ਸੀ ਹੋਈ ਕਿ ਧਾਰਮਿਕ ਪਹਿਰਾਵੇ ਚ ਆਏ ਕੁੱਝ ਲੋਕਾਂ ਵਲੋਂ ਅਜਿਹਾ ਧਾਵਾਂ ਬੋਲਿਆ ਕਿ ਚੰਗੀ, ਭਲੀ, ਖੜੀ ਖੜੋਤੀ ਬਿਲਡਿੰਗ ਕੁਝ ਘੰਟਿਆਂ ਚ ਤਹਿਸ਼ ਨਹਿਸ਼ ਕਰਕੇ ਰੱਖ ਦਿੱਤੀ ਗਈ ਹੈ !
ਰਾਤ ਦੀ ਰਖਵਾਲੀ ਲਈ ਤਾਇਨਾਤ ਚੋਕੀਦਾਰ ਨੇ ਜਦੋਂ ਪੀੜਤ ਪਰਿਵਾਰ ਨੂੰ ਫੋਨ ਤੇ ਜਾਣਕਾਰੀ ਦਿੱਤੀ ਕਿ ਨਿਹੰਗ ਸਿੰਘਾਂ ਦੇ ਪਹਿਰਾਵੇ ਚ ਕੁਝ ਲੋਕ ਉਹਨਾਂ ਦੀ ਬਿਲਡਿੰਗ ਨੂੰ ਢਾਹ ਰਹੇ ਹਨ ਉਹਨਾਂ ਵਲੋਂ ਪੁਲਿਸ ਨੂੰ ਤੁਰੰਤ ਸੂਚਨਾਂ ਦਿੱਤੀ ਗਈ ਪਰ ਖੁਦ ਡਰਦੇ ਮਾਰੇ ਮੌਕੇ ਤੇ ਨਾ ਪਹੁੰਚੇ ਤੇ ਦੂਰ ਖੜਕੇ ਆਪਣੇ ਅੱਖੀਂ ਪੂਰਾ ਮੰਜਰ ਤੱਕਦੇ ਰਹੇ !
ਦਿਨ ਚੜਦੇ ਜਦੋ ਇਹ ਖਬਰ ਆਂਢ ਗੁਆਂਢ ਤੱਕ ਪਹੁੰਚੀ ਤਾ ਲੋਕ ਇਕੱਠ ਹੋਇਆ “ਪਰ ਭੂਚਾਲ ਦੀ ਤਰਾਸਦੀ ਵਰਗਾ ਸੀਨ ਦੇਖ ਕੇ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਆ ਰਿਹਾ ਕਿ ਆਖਿਰ ਇਨਸਾਨ ਹੈਵਾਨ ਕਿਵੇਂ ਹੋ ਸਕਦਾ ਹੈ ਪਰ ਨੇੜੇ ਲੱਗੇ ਸੀ ਸੀ ਟੀ ਵੀ ਕੈਮਰੇ ਨੇ ਪੂਰੀ ਸਚਾਈ ਲੋਕਾਂ ਸਾਹਮਣੇ ਰੱਖ ਦਿੱਤੀ ਕਿ ਕਿਵੇਂ ਧਾਰਮਿਕ ਭੇਸ ਵਿੱਚ ਛੁਪੇ ਕੁਝ ਸਵਾਰਥੀ ਲੋਕ ਟਰੈਕਟਰ ਦੀ ਮੱਦਦ ਨਾਲ ਬਿਲਡਿੰਗ ਨੂੰ ਮਲੀਆਮੇਟ ਕਰ ਰਹੇ ਹਨ ! ਮਾਮਲਾ ਮੀਡਿਆ ਚ ਆਉਣ ਤੋਂ ਬਾਅਦ ਪ੍ਰਸਾਸਨ ਕੀ ਦੋਸੀਆ ਤੇ ਕੀ ਕਾਰਵਾਈ ਕਰਦਾ ਹੈ ਇਹ ਅਜੇ ਦੇਖਣਾ ਹੋਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
