ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਸ਼ਰਮਨਾਕ ਸਿਆਸਤ ਕਰਨ ਤੋਂ ਬਾਜ ਨਹੀਂ ਆ ਰਹੇ l ਭੇਦਭਾਵ ਦੇ ਸ਼ਿਕਾਰ ਸਿੱਖਾਂ ਦਾ ਭਾਰਤ ਵਿੱਚ ਸਵਾਗਤ ਹੈ l ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਉਹ ਅਤੇ ਨਾ ਹੀ ਕਾਂਗਰਸ ਦੂਸਰੇ ਦੇਸ਼ਾਂ ਤੋਂ ਸਤਾਏ ਜਾ ਰਹੇ ਹਿੰਦੂਆਂ, ਸਿੱਖਾਂ ਨੂੰ ਭਾਰਤ ਵਿੱਚ ਨਾਗਰਿਕਤਾ ਦੇਣ ਦੇ ਵਿਰੁੱਧ ਹੈ l ਕੈਪਟਨ ਨੇ ਕਿਹਾ ਕਿ ਉਹ ਮੁਸਲਿਮ ਅਤੇ ਦੂਸਰੇ ਧਰਮਾਂ ਨੂੰ ਸੀਏਏ ਤੋਂ ਅਲੱਗ ਥਲੱਗ ਕਰਨ ਦੇ ਖ਼ਿਲਾਫ਼ ਹੈ l ਧਰਮ ਦੇ ਆਧਾਰ ‘ਤੇ ਕਿਸੇ ਦੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ l ਉਹ ਕਿਸੀ ਵੀ ਭੇਦਭਾਵ ਦਾ ਸ਼ਿਕਾਰ ਹੋ ਰਹੇ ਸਿੱਖਾਂ ਅਤੇ ਹੋਰ ਅਲਪਸੰਖਿਅਕਾਂ ਦੇ ਲੋਕਾਂ ਦਾ ਭਾਰਤ ਵਿੱਚ ਆ ਕੇ ਰਹਿਣ ਦਾ ਸਵਾਗਤ ਕਰਦੇ ਹਨ l ਕੈਪਟਨ ਨੇ ਕਿਹਾ ਕਿ ਅਕਾਲੀਆਂ ਨੇ ਪਾਕਿਸਤਾਨ ਵਿੱਚ ਸਿੱਖਾਂ ਅਤੇ ਧਾਰਮਿਕ ਸੰਸਥਾਵਾਂ ‘ਤੇ ਹਮਲੇ ਦੇ ਮੁੱਦੇ ਤੇ ਰਾਜਨੀਤੀ ਕਾਤੀ ਜੋ ਕਿ ਬਹੁਤ ਸ਼ਰਮਨਾਕ ਹੈ l ਉਨ੍ਹਾਂ ਨੇ ਨਿੰਦਾ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਪਾਕਿਸਤਾਨ ਵਿੱਚ ਅਲਪਸੰਖਿਅਕਾਂ ਦੀ ਸਥਿਤੀ ਦੀ ਤੁਲਨਾ ਭਾਰਤ ਵਿੱਚ ਲਿਆਏ ਗਏ ਅਸੰਵਿਧਾਨਿਕ ਨਾਗਰਿਕਤਾ ਸੰਸੋਧਨ ਕਾਨੂੰਨ ਨਾਲ ਕਰ ਰਿਹਾ ਹੈ l ਖਾਸਕਰ ਹਰਸਿਮਰਤ ਕੌਰ ਬਾਦਲ ਨਿੰਦਣਯੋਗ ਬਿਆਨਬਾਜ਼ੀ ਨਾਲ ਪਾਕਿਸਤਾਨ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਹਮਲਾ ਕਰ ਰਹੀ ਹੈ l ਸਿਂਖ ਨੌਜਵਾਨ ਦੀ ਮੌਤ ਨੂੰ ਕਾਂਗਰਸ ਪਾਰਟੀ ਦੇ ਵਿਰੁੱਧ ਸਿਆਸੀ ਲੜਾਈ ਵਿੱਚ ਹਥਿਆਰ ਦੇ ਤੌਰ ‘ਤੇ ਇਸਤੇਮਾਲ ਕਰ ਰਹੀ ਹੈ l ਉਨ੍ਹਾਂ ਨੇ ਹਰਸਿਮਰਤ ਦੁਆਰਾ ਕੀਤੇ ਗਏ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ਵਿੱਚ ਅਲਪਸੰਖਿਅਕਾਂ ‘ਤੇ ਹੋ ਰਹੇ ਅਤਿਆਚਾਰ ਦੇ ਸੰਦਰਭ ਵਿੱਚ ਭਾਰਤ ਵਿੱਚ ਸੀਏਏ ਦੀ ਵਕਾਲਤ ਕਰ ਰਹੀ ਹੈ ਅਤੇ ਸੀਏਏ ਦੀ ਆਲੋਚਨਾ ਕਰਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਨੇਤਾਵਾਂ ‘ਤੇ ਹਮਲੇ ਕਰ ਰਹੀ ਹੈ l
