ਪੰਜਾਬ ਦੀਆਂ ਜੇਲਾਂ ਅੰਦਰੋਂ ਮੋਬਾਇਲ ਮਿਲਣਾ, ਨਸ਼ਾ ਮਿਲਣ ਆਮ ਜਿਹੀ ਗੱਲ ਹੋ ਗਈ ਹੈ। ਪਰ ਜੇਲ੍ਹਾਂ ਦੇ ਅੰਦਰ ਸਮਾਨ ਪਹੁੰਚਾਉਣ ਦਾ ਤਰੀਕਾ ਸਭ ਨੂੰ ਹੈਰਾਨ ਕਰ ਦੇਵੇਗਾ,,,ਜੇਲਾਂ ਚ ਬਾਹਰੋਂ ਫੈਕੇ ਦੇ ਰਾਹੀਂ ਅੰਦਰ ਮੋਬਾਇਲ ਅਤੇ ਹੋਰ ਸਮਗਰੀ ਸੁੱਟੇ ਜਾ ਰਹੇ ਨੇ,,ਦੇਖੋ ਕਿੱਦਾ ਮਿਲਦੇ ਨੇ ਬੰਦ ਪੈਕਟਾਂ ਚੋ ਸਮਾਨ ,,,
ਮਾਮਲਾ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦਾ ਜਿਸ ਦੇ ਅੰਦਰ ਇੱਕ ਤੋਂ ਬਾਅਦ ਇਕ ਫੈਕੇ ਕੀਤੇ ਗਏ ਅਤੇ ਕੁੱਲ ਛੇ ਪੈਕਟ ਜਦੋਂ ਜੇਲ ਪ੍ਰਸ਼ਾਸਨ ਨੂੰ ਲਾਵਾਰਿਸ ਤੌਰ ਤੇ ਜੇਲ੍ਹ ਅਦਰੋ ਮਿਲੇ, ਜਦੋਂ ਇਹਨਾਂ ਪੈਕਟਾਂ ਨੂੰ ਖੋਲ ਕੇ ਵੇਖਿਆ ਤਾਂ ਜੇਲ੍ਹ ਪ੍ਰਸ਼ਾਸਨ ਦੇ ਵੀ ਹੋਸ਼ ਉੱਡ ਗਏ ਇਨ੍ਹਾਂ ਵਿਚੋਂ 8 ਮੋਬਾਈਲ ਫੋਨ, 2 ਮੋਬਾਇਲ ਅਡੋਪਟਰ, 6 ਡਾਟਾ ਕੇਬਲ, 31 ਜਰਦੇ ਦੀਆਂ ਪੁੜੀਆਂ ਅਤੇ 1 ਸਿਗਰਟ ਦੀ ਡੱਬੀ ਬਰਾਮਦ ਕੀਤੀ ਗਈ ਹੈ। ਨਾਭਾ ਸਦਰ ਪੁਲਸ ਨੇ ਅਣਪਛਾਤੇ ਆਰੋਪੀਆ ਖਿਲਾਫ਼ ਧਾਰਾ 42, 52ਏ ਪ੍ਰਿਜ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਹੈ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਇਸ ਜੇਲ੍ਹ ਦੇ ਬਾਹਰੋ ਫੈਕੇ ਰਾਹੀਂ 6 ਪੈਕਟ ਜੇਲ੍ਹ ਅੰਦਰ ਸੁੱਟੇ ਗਏ। ਨਾਭਾ ਭਵਾਨੀਗੜ੍ਹ ਰੋਡ ਤੇ ਸਥਿਤ ਇਹ ਜੇਲ ਦੇ ਬਾਹਰੋਂ ਫੈਕੇ ਰਾਹੀਂ ਸਮਾਨ ਅੰਦਰ ਸੁੱਟਣ ਦੀ ਇਹ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਜੇਲ ਅੰਦਰ ਫੈਕੇ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..