Htv Punjabi
Punjab

ਪੰਜਾਬ ਦੇ ਇਸ ਹਿੰਦੂ ਨੇਤਾ ‘ਤੇ ਬਰਸਾਈਆਂ ਤਾਬੜਤੋੜ 10 ਗੋਲੀਆਂ, ਹਾਲਤ ਗੰਭੀਰ, ਸਾਥੀ ਦੀ ਮੌਤ

ਗੁਰਦਾਸਪੁਰ : ਕਸਬਾ ਧਾਲੀਵਾਲਾ ਦੇ ਡਡਵਾਂ ਰੋਡ ‘ਤੇ ਸੋਮਵਾਰ ਦੇਰ ਸ਼ਾਮ ਦੋ ਅਣਪਛਾਤੇ ਹਮਲਾਵਰਾਂ ਨੇ ਸ਼ਿਵਸੇਨਾ ਹਿੰਦੁਸਤਾਨ ਉੱਤਰ ਭਾਰਤ ਦੇ ਯੂਥ ਵਿੰਗ ਦੇ ਪ੍ਰਮੁੱਖ ਹਨੀ ਮਹਾਜਨ ‘ਤੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ l ਇਸ ਵਿੱਚ ਮਹਾਜਨ ਦੇ ਸਾਥੀ ਦੀ ਮੌਤ ਹੋ ਗਈ ਜਦਕਿ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ l ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ.ਹਨੀ ਨੂੰ ਪਿਛਲੇ ਸਾਲ ਸੁਰੱਖਿਆ ਉਪਲੱਬਧ ਕਰਵਾਈ ਗਈ ਸੀ l ਏਜੰਸੀਆਂ ਪੜਤਾਲ ਦੇ ਬਾਅਦ 3 ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਸੁਰੱਖਿਆ ਹਟਾ ਲਈ ਗਈ ਸੀ l
ਜਾਣਕਾਰੀ ਦੇ ਅਨੁਸਾਰ ਸੋਮਵਾਰ ਸ਼ਾਮ ਲਗਭਗ ਪੌਣੇ ਛੇ ਵਜੇ ਹਨੀ ਮਹਾਜਨ ਆਪਣੇ ਸਾਥੀ ਅਸ਼ੋਕ ਮਹਾਜਨ ਦੀ ਦੁਕਾਨ ‘ਤੇ ਬੈਠੇ ਸਨ l ਇਸੀ ਦੌਰਾਨ ਦੋ ਨੌਜਵਾਨ ਸਵਿਫਟ ਕਾਰ ਵਿੱਚ ਆਏ ਅਤੇ ਆਉਂਦੇ ਹੀ ਦੋਨਾਂ ‘ਤੇ ਕਰੀਬ ਦਸ ਫਾਇਰ ਕੀਤੇ l ਇਸ ਫਾਇਰਿੰਗ ਵਿੱਚ ਅਸ਼ੋਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਹਨੀ ਮਹਾਜਨ ਦੀ ਲੱਤਾਂ ‘ਤੇ ਚਾਰ ਗੋਲੀਆਂ ਲੱਗੀਆਂ l
ਉੱਥੇ ਹੀ ਫਾਇਰਿੰਗ ਦੇ ਬਾਅਦ ਮੁਲਜ਼ਮ ਨੌਜਵਾਨ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਮੌਕੇ ਤੋਂ ਫਰਾਰ ਹੋ ਗਏ l ਆਲੇ ਦੁਆਲੇ ਦੇ ਲੋਕਾਂ ਨੇ ਦੋਨਾਂ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਵਿੱਚ ਭਰਤੀ ਕਰਵਾਇਆ ਜਿੱਥੇ ਤੋਂ ਹਨੀ ਮਹਾਜਨ ਨੂੰ ਐਸਕਾਰਟ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿਤਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ l ਹਨੀ ਅਤੇ ਅਸ਼ੋਕ ਦੀ ਉਮਰ 38 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ l
ਇਸ ਮਾਮਲੇ ‘ਤੇ ਆਈਜੀਪੀ ਬਾਰਡਰ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਹਨੀ ਮਹਾਜਨ ਆਪਣੀ ਦੁਕਾਨ ਬੰਦ ਕਰਕੇ ਅਸ਼ੋਕ ਦੀ ਦੁਕਾਨ ‘ਤੇ ਚਲਿਆ ਗਿਆ ਸੀ l ਪੁਲਿਸ ਨੇ ਪੂਰੇ ਜ਼ਿਲ੍ਹੇ ਦੀ ਨਾਕਾਬੰਦੀ ਕਰ ਦਿੱਤੀ ਹੈ l ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ l

Related posts

ਮੁਤਵਾਜ਼ੀ ਜਥੇਦਾਰ ਸਾਬ੍ਹ ਨੂੰ ਮਾਨ ‘ਤੇ ਚੜ੍ਹਿਆ ਹਰਖ ਦੇਖੋ ਕੈਮਰੇ ਅੱਗੇ ਮਾਨ ਨੂੰ ਕੀ ਕਿਹਾ…..

htvteam

ਪੰਜਾਬ ‘ਚ ਜਨਤਾ ਦਾ ਮਹਿੰਗਾਈ ਨਾਲ ਟੁੱਟਿਆ ਲੱਕ, ਸਰਕਾਰ ਨੇ ਪਟਰੋਲ ਤੇ ਡੀਜ਼ਲ ਤੇ ਵਧਾਇਆ ਵੈਟ

Htv Punjabi

ਆਹ ਦੇਖਲੋ ਪੰਜਾਬ ਬੰਦ ਨੇ ਰੇਲਵੇ ਸਟੇਸ਼ਨ ਦੇ ਰੋਲੇ ਲੋਕ ?

htvteam

Leave a Comment