ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਾਰੇ ਮਾਮਲੇ ‘ਤੇ ਸਖਤ ਕਾਰਵਾਰੀ ਕੀਤੀ ਗਈ ਹੈ। ਗੌਰਤਲਬ ਹੈ ਕੇ ਸ਼੍ਰੋਮਣੀ ਕਮੇਟੀ ਦੇ ਇਤਿਹਾਸ ‘ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ੩੨੮ ਪਾਵਨ ਸਰੂਪ ਗਾਇਬ ਹੋਣ ਦੇ ਮਾਮਲੇ ‘ਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਂਚ ਕਮਿਸ਼ਨ ਦੀ ਰਿਪੋਰਟ ਦਾ ਭੇਜਿਆ ਗਿਆ ਸੀਲਬੰਦ ਲਿਫਾਫਾ ਭਾਈ ਲੌਂਗੋਵਾਲ ਨੇ ਅੰਤ੍ਰਿੰਗ ਕਮੇਟੀ ਦੇ ਸਾਹਮਣੇ ਖੋਲ੍ਹਿਆ।
ਭਾਈ ਲੌਂਗੋਵਾਲ ਨੇ ਕਿਹਾ ਕੇ ਇਸ ਗੱਲ ਦਾ ਅਫਸੋਸ ਕੇ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ‘ਚ ਕੰਮ ਕਰਦੇ ਕੁੱਝ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਨਿੱਜੀ ਲਾਲਸਾ, ਬੇਈਮਾਨੀ ਅਤੇ ਮਿਲੀਭੁਗਤ ਨਾਲ ਸਮੁੱਚੀ ਸੰਸਥਾ ਅਤੇ ਸਿੱਖ ਕੌਮ ਨੂੰ ਵੱਡੀ ਨਮੌਸ਼ੀ ਦੇ ਸਾਹਮਣੇ ਕੀਤਾ ਹੈ। ਜਿਹੜਾ ਕੇ ਬਹੁਤ ਮੰਦਭਾਗਾ ਹੈ। ਐਸਜੀਪੀਸੀ ਨੇ ਮੁੱਖ ਸਕੱਤਰ ਰੂਪ ਸਿੰਘ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ।
ਇਸ ਕੇਸ ‘ਚ ਸਾਬਕਾ ਮੁੱਖ ਸਕੱਤਰ ਹਰਚਰਨ ਸੰਿਘ ਖਲਾਫ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਗਆਿ ਹੈ।ਜੋ ਆਪਣੀਆਂ ਜੰਿਮੇਵਾਰੀਆਂ ਨਭਾਉਣ ਵਚਿ ਅਸਮਰਥ ਰਹੇ ਅਤੇ ਰਕਾਰਡ ਦੇ ਵੱਿਚ ਹੇਰਾਫੇਰੀ ਪਤਾ ਲੱਗਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ।ਜਸਿ ਤੋਂ ਉਨ੍ਹਾਂ ਦੀ ਮਲੀਭੁਗਤ ਹੋਣ ਦੇ ਸੰਕੇਤ ਮਲਿਦੇ ਹਨ। ਇਸ ਤੋਂ ਇਲਾਵਾ ਕੰਵਰਜੀਤ ਸਿੰਘ ਸਹਾਇਕ ਸੁਪਰਵਾਈਸਰ ਜੋ ਸੇਵਾ ਮੁਕਤ ਹੋ ਚੁੱਕਾ ਹੈ ਦਾ ਫੰਡ ਰਲੀਜ਼ ਨਹੀਂ ਹੋਵੇਗਾ ਅਤੇ ਉਸਦੇ ਖਲਾਫ ਫੌਜਦਾਰੀ ਅਤੇ ਧੋਖਾਧਡ਼ੀ ਦਾ ਮਾਮਲਾ ਦਰਜ ਕਰਾਇਆ ਜਾਵੇਗਾ।ਬਾਜ ਸੰਿਘ ਕਲਰਕ ਨੂੰ ਡਸਿਮਸਿ ਕੀਤਾ ਗਆਿ ਹੈ ਅਤੇ ਇਸਦੇ ਖਲਾਫ ਵੀ ਫੌਜਦਾਰੀ ਮੁਕੱਦਮਾ ਦਰਜ ਹੋਵੇਗਾ।

ਗੁਰਬਚਨ ਸਿੰਘ, ਮੀਤ ਸਕੱਤਰ, ਦਲਬੀਰ ਸਿੰਘ ਹੇਲਪਰ ਨੂੰ ਡਸਿਮਸਿ ਕਰਕੇ ਫੌਜਦਾਰੀ ਮੁਕੱਦਮਾ ਦਰਜ ਕੀਤਾ ਜਾਵੇਗਾ।ਕੁਲਵੰਤ ਸਿੰਘ ਅਤੇ ਜਸਪ੍ਰੀਤ ਸਿੰਘ ਜਲਿਦਸਾਜ਼ ਦਾ ਜਲਿਦਾਂ ਦਾ ਠੇਕਾ ਰੱਦ ਅਤੇ ਉਸਨੂੰ ਬਲੈਕ ਲਸਿਟ ਕਰ ਦੱਿਤਾ ਗਆਿ ਹੈ।

ਸਤੰਿਦਰ ਸਿੰਘ ਮੀਤ ਸਕੱਤਰ ਫਾਈਨੈਂਸ ਅਤੇ ਨਸ਼ਾਨ ਸਿੰਘ ਮੀਤ ਸਕੱਤਰ ਸਸਪੈਂਡ ਅਤੇ ਇਹਨ੍ਹਾਂ ਖਲਾਫ ਵਭਾਗੀ ਕਾਰਵਾਈ ਸ਼ੁਰੂ।ਮਨਜੀਤ ਸੰਿਘ ਸਕੱਤਰ ਧਰਮ ਪ੍ਰਚਾਰ ਸਸਪੈਂਡ ਅਤੇ ਅਗਲੇਰੀ ਕਾਰਵਾਈ ਸ਼ੁਰੂ।ਇਸ ਦੇ ਨਾਲ ਹੀ ਸਤੰਿਦਰ ਸੰਿਘ ਕੋਹਲੀ ਸੀ ਏ ਦੀਆਂ ਸੇਵਾਵਾਂ ਖਤਮ ਕਰਨ ਦਾ ਫ਼ੈਸਲਾ ਕੀਤਾ ਗਆਿ ਹੈ ਅਤੇ ਜਾਂਚ ਕਮਸ਼ਿਨ ਦੀ ਰਪੋਰਟ ਅਨੁਸਾਰ ੭੫% ਰਕਿਵਰੀ ਕਰਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੁਝਾਰ ਸੰਿਗ ਸਹਾਇਕ ਅਕਾਊਂਟੈਂਟ ਨੂੰ ਡਸਿਮਸਿ ਅਤੇ ਫੌਜਦਾਰੀ ਦਾ ਮਾਮਲਾ ਦਰਜ ਹੋਵੇਗਾ। ਅਮਰਜੀਤ ਸੰਿਘ ਸੇਵਾਦਾਰ ਅੰਗੀਠਾ ਸਾਹਬਿ ਗੋਇੰਦਵਾਲ ਸਾਹਬਿ ਦੀਆਂ ਸੇਵਾਵਾਂ ਖਤਮ। ਪਰਮਜੀਤ ਸੰਿਘ ਇੰਚਾਰਜ ਅਤੇ ਗੁਰਮੁਖ ਸੰਿਘ ਸੁਪਰਵਾਈਜ਼ਰ ਸਸਪੈਂਡ ਅਤੇ ਅਗਲੇਰੀ ਵਭਾਗੀ ਕਾਰਵਾਈ ਸ਼ੁਰੂ।
ਅਗਲੇਰੀ ਕਾਨੂੰਨੀ ਕਾਰਵਾਈ ਕਰਨ ਲਈ ਹਰਜੰਿਦਰ ਸੰਿਘ ਧਾਮੀ ਜਨਰਲ ਸਕੱਤਰ ਦੀ ਅਗਵਾਈ ਹੇਠ ਸਬ ਕਮੇਟੀ ਬਣਾਈ ਜਾਵੇਗੀ ਜੋ ਕਾਨੂੰਨੀ ਅਤੇ ਵਭਾਗੀ ਪੱਖਾਂ ਅਨੁਸਾਰ ਕਾਰਵਾਈ ਕਰੇਗੀ ।
