Htv Punjabi
Punjab

6 ਸਾਲ ਦੀ ਬੱਚੀ ਨੇ ਖੋਲ੍ਹਿਆ 5 ਕਤਲਾਂ ਦਾ ਰਾਜ਼, ਸਾਹਮਣੇ ਹੋਏ ਸੀ ਕਤਲ, ਸਾਰੀ ਰਾਤ ਲੇਟੀ ਰਹੀ 5 ਲਾਸ਼ਾਂ ਨਾਲ

ਤਰਨਤਾਰਨ : ਤਰਨਤਾਰਨ ਦੇ ਪਿੰਡ ਕੈਰੋਂ ਵਿੱਚ ਡਰੱਗ ਤਸਕਰ ਬ੍ਰਿਜਲਾਲ, ਉਸ ਦੇ ਮੁੰਡੇ ਦਲਜੀਤ, ਬਹੂਆਂ ਜਸਪ੍ਰੀਤ ਅਮਨਦੀਪ ਅਤੇ ਡਰਾਈਵਰ ਗੁਰਸਾਹਿਬ ਸਿੰਘ ਦੀ ਹੱਤਿਆ ਕਰਨ ਦੇ ਇਲਜ਼ਾਮ ਵਿੱਚ ਪੁਲਿਸ ਨੇ ਬ੍ਰਿਜਲਾਲ ਦੇ ਛੋਟੇ ਮੁੰਡੇ ਗੁਰਜੰਟ ਸਮੇਤ 6 ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।ਉੱਥੇ ਗੁਆਂਢੀ ਨੂੰ ਮਾਮਲੇ ਦੀ ਜਾਣਕਾਰੀ ਦੇਣ ਵਾਲੀ ਬ੍ਰਿਜਲਾਲ ਦੀ 6 ਸਾਲ ਦੀ ਪੋਤੀ ਪਰੀ ਨੇ ਦਿਲ ਦਹਿਲਾ ਦੇਣ ਵਾਲਾ ਖੁਲਾਸਾ ਕੀਤਾ ਹੈ।ਬੱਚੀ ਨੇ ਕਿਹਾ ਕਿ ਹਮਲਾਵਰਾਂ ਦੇ ਨਾਲ ਆਇਆ ਛੋਟਾ ਚਾਚਾ ਗੁਰਜੰਟ ਸਿੰਘ ਬਾਕੀਆਂ ਨੂੰ ਕਹਿ ਰਿਹਾ ਸੀ ਕਿ ਬੱਚਿਆਂ ਦਾ ਕੋਈ ਕਸੂਰਰ ਨਹੀਂ, ਇਨ੍ਹਾਂ ਨੂੰ ਕੁਝ ਨਹੀਂ ਹੋਣਾ ਚਾਹੀਦਾ।ਗੁਰਜੰਟ ਸਿੰਘ ਤੇ ਪੱਟੀ ਥਾਣੇ ਵਿੱਚ ਐਨਡੀਪੀਅੈਸ, ਅਸਲ੍ਹਾ ਅਤੇ ਐਕਸਾਈਜ਼ ਐਕਟ ਦੇ 5 ਕੇਸ ਅਤੇ ਹੁਸਿ਼ਆਰਪੁਰ ਵਿੱਚ ਇੱਕ ਕੇਸ ਦੇ ਇਲਾਵਾ 2007 ਵਿੱਚ ਭਿੱਖੀਵੰਡ ਥਾਣੇੇ ਵਿੱਚ ਹੱਤਿਆ ਦਾ ਵੀ ਮਾਮਲਾ ਦਰਜ ਹੈ।

ਜਾਣਕਾਰੀ ਦੇ ਅਨੁਸਾਰ, ਸਵੇਰੇ ਕਰੀਬ ਸਵਾ ਛੇ ਵਜੇ ਬ੍ਰਿਜਲਾਲ ਦੀ 6 ਸਾਲ ਦੀ ਪੋਤੀ ਪਰੀ ਰੋਂਦੇ ਹੋਏ ਗੁਆਂਢੀ ਨਿਸ਼ਾਨ ਸਿੰਘ ਦੇ ਘਰ ਗਈ ਅਤੇ ਸਾਰੀ ਕਹਾਣੀ ਦੱਸੀ।ਮਾਸੂਮ ਨੇ ਦੱਸਿਆ ਕਿ ਰਾਤ ਨੂੰ ਚਾਚਾ ਦੇ ਨਾਲ ਨਕਾਬਪੋਸ਼ ਆਏ ਸਨ।ਪਹਿਲਾਂ ਇਨ੍ਹਾਂ ਨੇ ਦਾਦਾ ਅਤੇ ਫਿਰ ਚਾਚਾ ਨੂੰ ਕੱਟ ਦਿੱਤਾ।ਨਾਲ ਵਾਲੇ ਕਮਰੇ ਵਿੱਚ ਜਾ ਕੇ ਮੰਮੀ ਨੂੰ ਵੀ ਮਾਰ ਦਿੱਤਾ।ਜਦ ਉਨ੍ਹਾਂ ਨੇ ਰੌਲਾ ਪਾਇਆ ਤਾਂ ਉਸ ਦੇ ਚਾਚਾ ਨੇ ਬਾਕੀ ਮੁਲਜ਼ਮਾਂ ਨੂੰ ਕਿਹਾ ਕਿ ਬੱਚਿਆਂ ਨੂੰ ਕੁਝ ਨਹੀਂ ਹੋਣਾ ਚਾਹੀਦਾ।ਇਨ੍ਹਾਂ ਦਾ ਕੋਈ ਕਸੂਰ ਨਹੀਂ ਹੈ।ਆਪਣੀ ਅੰਖਾਂ ਦੇ ਸਾਹਮਣੇ 5 ਲੋਕਾਂ ਦੀ ਹੱਤਿਆਵਾਂ ਦੇਖਣ ਵਾਲੀ 6 ਸਾਲਾ ਪਰੀ ਦੀ ਜ਼ੁਬਾਨ ਭਲੇ ਹੀ ਡਰ ਦੇ ਮਾਰੇ ਲੜਖੜਾ ਰਹੀ ਸੀ ਪਰ ਉਹ ਵਾਰ ਵਾਰ ਇਸ ਗੱਲ ਨੂੰ ਦੋਹਰਾ ਰਹੀ ਸੀ, ਉਸ ਨੇ ਚਾਚਾ ਜੰਟਾ ਨੂੰ ਪਹਿਚਾਣ ਲਿਆ ਸੀ।ਪਰੀ ਨੇ ਦੱਸਿਅਿਾ ਕਿ ਉਹ ਸਾਰੀ ਰਾਤ ਆਪਣੀ ਛੋਟੀ ਭੈਣ ਸੁਮਿਤ ਅਤੇ ਭਾਈ ਅਮਰਦੀਪ ਦੀ ਲਾਸ਼ਾਂ ਦੇ ਨਾਲ ਪਈ ਰਹੀ।

ਦਸ ਮਹੀਨੇ ਦੀ ਬੱਚੀ ਸੋਫੀਆ ਜਸਪ੍ਰੀਤ ਦੇ ਨਾਲ ਹੀ ਸੁੱਤੀ ਸੀ ਪਰ ਮੁਲਜ਼ਮਾਂ ਨੇ ਜਸਪ੍ਰੀਤ ਨੂੰ ਬੈਡ ਤੋਂ ਘਸੀਟ ਕੇ ਸੋਫੇ ਅਤੇ ਟੇਬਲ ਦੇ ਵਿੱਚ ਜ਼ਮੀਨ ਤੇ ਪਟਕ ਦਿੱਤਾ ਸੀ।ਉਸ ਦੀ ਲਾਸ਼ ਉੱਥੇ ਹੀ ਪਈ ਮਿਲੀ ਸੀ।ਜਾਂਚ ਵਿੱਚ ਸਾਹਮਣੇ ਆਇਆ ਕਿ ਹੱਤਿਆ ਕਰਨ ਦੇ ਬਾਅਦ ਮੁਲਜ਼ਮਾਂ ਨੇ ਨਗਤੀ ਅਤੇ ਜੇਵਰ ਵੀ ਲੁੱਟੇ।ਘਰ ਤੋਂ 5 ਲੱਖ ਰੁਪਏ ਗਾਇਬ ਵੀ ਦੱਸੇ ਜਾ ਰਹੇ ਹਨ।ਬ੍ਰਿਜਲਾਲ ਦੀ ਪਤਨੀ ਰਣਜੀਤ ਕੌਰ ਦੇ ਖਿਲਾਫ 2014 ਵਿੱਚ ਐਨਡੀਪੀਐਸ ਐਕਟ ਦਾ ਮਾਮਲਾ ਦਰਜ ਹੋਇਆ ਸੀ।ਚਾਰ ਮਹੀਨੇ ਪਹਿਲਾਂ ਹੀ ਉਸ ਨੂੰ ਦਸ ਸਾਲ ਦੀ ਸਜ਼ਾ ਸੁਣਾਈ ਦਿੱਤੀ ਗਈ ਸੀ।ਅੰਮ੍ਰਿਤਸਰ ਦੀ ਜ਼ੇਲ ਵਿੱਚ ਸਜ਼ਾ ਕੱਟ ਰਹੀ ਰਣਜੀਤ ਕੌਰ ਦੀ 22 ਮਈ ਨੂੰ ਮੌਤ ਹੋ ਗਈ ਸੀ।ਰਣਜੀਤ ਕੌਰ ਦੀ ਮੌਤ ਦੇ ਬਿਾਅਦ ਘਰ ਵਿੱਚ ਕਲੇਸ਼ ਵੱਧ ਗਿਆ ਸੀ।

Related posts

ਤੁਸੀਂ ਵੀ ਆਪਣੇ ਬੱਚਿਆਂ ਦਾ ਰੱਖੋ ਖਿਆਲ

htvteam

ਭਰੇ ਬਜ਼ਾਰ ਚ ਆਹ ਮੁੰਡੇ ਨੇ ਕੀਤਾ ਬੌਬੀ ਦਿਓਲ ਵਾਲਾ ਐਕਸ਼ਨ, ਦੇਖੋ ਕਿਵੇਂ ਕੱਢਿਆ ਐਕਟਰ

htvteam

ਕਿਵੇਂ ਚੌੜ-ਚੌੜ ‘ਚ ਕੁੜੀ ਨੇ ਸਾਬ੍ਹ ਨੂੰ ਪਾਈ ਬਿਪਤਾ

htvteam