Htv Punjabi
Uncategorized

ਪੁਲਿਸ ਨੇ ਮੁਕਾਬਲੇ ਉਪਰੰਤ ਕਾਬੂ ਕੀਤੇ ਲੌਂਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਗੈਂਗਸਟਰ, ਇਕ ਸਾਬਕਾ ਥਾਣੇਦਾਰ ਦਾ ਪੁੱਤਰ

ਗੁਰਦਾਸਪੁਰ ਜ਼ਿਲ੍ਹਾ ਪੁਲਿਸ ਨੇ ਲੌਰੈਂਸ ਬਿਸ਼ਨੋਈ ਗੈਂਗ ਦੇ ਦੋ ਗੈਂਗਸਟਰਾਂ ਨੂੰ ਗਿਰਫ਼ਤਾਰ ਕੀਤਾ ਹੈ।ਦਰਅਸਲਸ, ਚਲਦੀ ਕਾਰ ਚੋਂ ਹਵਾਈ ਫਾਇਰਿੰਗ ਕਰਦੇ ਆ ਰਹੇ ਗੈਂਗਸਟਰਾਂ ਨੇ ਪੁਲਿਸ ਵਲੋਂ ਰੋਕੇ ਜਾਣ ਉੱਤੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।ਜਿਸ ਤੋਂ ਬਾਅਦ ਗੈਂਗਸਟਰ ਪੁਲਿਸ ਕਰਮਚਾਰੀਆਂ ਨਾਲ ਹੱਥੋਂਪਾਈ ਤੇ ਆ ਉਤਰ ਆਏ।ਜਿਸ ਤੋਂ ਬਾਅਦ ਪੁਲਿਸ ਨੇ ਦੋ ਯੁਵਕਾਂ ਨੂੰ ਗ੍ਰਿਫ਼ਤਾਰ ਕਰ ਲਿਆ।ਜਦਕਿ ਦੋ ਹੋਰ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਏ। ਕਾਬੂ ਕੀਤੇ ਗਏ ਨੌਜਵਾਨ ਗੈਂਗਸਟਰ ਲੌਰੈਂਸ ਬਿਸ਼ਨੋਈ ਗੈਂਗ ਦੇ ਦੱਸੇ ਗਏ ਹਨ।

ਐਸਐਸਪੀ ਰਛਪਾਲ ਸਿੰਘ ਨੇ ਦੱਸਿਆ, ਕਿ ਥਾਨਾ ਘੁਮਾਨ ਦੇ ਐਸਐਚਓ ਨੇ ਘੁਮਾਨ-ਮੇਹਿਤਾ ਚੌਕ ਰੋਡ ਉੱਤੇ ਨਾਕਾ ਲਾਇਆ ਹੋਇਆ ਸੀ।ਇਸ ਦੌਰਾਨ ਲਾਲ ਤੇ ਸਫੇਦ ਰੰਗ ਦੀ ਇੱਕ ਪੇਜੈਰੋ ਗੱਡੀ ਵਿੱਚ ਆ ਰਹੇ ਚਾਰ ਲੋਕ ਹਵਾਈ ਫਾਇਰਿੰਗ ਕਰਦੇ ਹੋਏ ਨਾਕੇ ਦੀ ਤਰਫ਼ ਆ ਰਹੇ ਸੀ। ਉਨ੍ਹਾਂ ਨੂੰ ਗੋਲੀਆਂ ਚਲਾਂਦੇ ਵੇਖ ਪੁਲਿਸ ਚੌਕਸ ਹੋ ਗਈ ਅਤੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਨੌਜਵਾਨਾਂ ਨੇ ਕਾਰ ਚੋਂ ਬਾਹਰ ਨਿਕਲ ਕੇ ਪੁਲਿਸ ਕਰਮਚਾਰੀਆਂ ਨਾਲ ਹੱਥੋਂਪਾਈ ਕਰਨੀ ਸ਼ੁਰੂ ਕਰ ਦਿੱਤੀ।

ਪੁਲਿਸ ਨੇ ਵੀ ਸਖ਼ਤੀ ਦਿਖਾਂਦੇ ਹੋਏ ਕਾਰਵਾਈ ਕੀਤੀ ਅਤੇ ਦੋ ਗੈਂਗਸਟਰ ਸਟਾਲਿਨਜੀਤ ਸਿੰਘ ਅਤੇ ਨਵਜੋਤ ਸਿੰਘ ਦੋਨੋਂ ਵਾਸੀ ਠੱਠਾ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ ਨੂੰ ਕਾਬੂ ਕਰ ਲਿਆ। ਜਦੋਂ ਕਿ ਹਿੰਮਤ ਸਿੰਘ ਵਾਸੀ ਮਲੋਵਾਲੀ ਅਤੇ ਇੱਕ ਹੋਰ ਯੁਵਕ ਫਰਾਰ ਹੋ ਗਏ। ਪੁਲਿਸ ਨੇ ਗਿਰਫਤਾਰ ਕੀਤੇ ਗਏ ਸਟਾਲਿਨਜੀਤ ਸਿੰਘ ਅਤੇ ਨਵਜੋਤ ਸਿੰਘ ਕੋਲੋ 32 ਬੋਰ ਦੇ ਦੋ ਰਿਵਾਲਵਰ, 2 ਕਾਰਾਮਦ ਅਤੇ 6 ਚਲੇ ਹੋਏ ਕਾਰਤੂਸ ਬਰਾਮਦ ਕੀਤੇ। ਗੈਂਗਸਟਰਾਂ ਦੀ ਗੱਡੀ ਚੈਕ ਕਰਨ ਉੱਤੇ ਉਸ ਵਿੱਚ 7 . 65 ਬੋਰ ਦਾ ਪਿਸਟਲ ਅਤੇ 4 ਕਾਰਤੂਸ ਬਰਾਮਦ ਕੀਤੇ ਗਏ। ਐੱਸ ਐੱਸ ਪੀ ਨੇ ਦੱਸਿਆ, ਕਿ ਫਰਾਰ ਹੋਏ ਹਿੰਮਤ ਸਿੰਘ ਦੇ ਖਿਲਾਫ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਤਲ ਸਮੇਤ 7 ਅਪਰਾਧਿਕ ਮਾਮਲੇ ਦਰਜ ਹਨ।

Related posts

ਆਹ ਬੱਸਾਂ ਵਾਲਿਆਂ ਨੂੰ ਕੀ ਹੋ ਗਿਆ ? ਤਾਲਾਬੰਦੀ ਖੁੱਲ੍ਹਦਿਆਂ ਹੀ ਚੱਲ ਪੇ ਕਸੂਤੇ ਰਾਹ ‘ਤੇ, ਸੜਕਾਂ ‘ਤੇ ਪਾਤਾ ਖੌਰੂ, ਪ੍ਰਸ਼ਾਸ਼ਨ ਨੂੰ ਪਾਤੀਆਂ ਭਾਜੜਾਂ ! 

Htv Punjabi

ਰਾਹੁਲ ਦਾ ਹਾਥਰਸ ਜਾਣ ਦਾ ਐਲਾਨ, ਕਿਹਾ- ਦੁਨੀਆ ਦੀ ਕੋਈ ਵੀ ਤਾਕਤ ਮੈਂਨੂੰ ਰੋਕ ਨਹੀਂ ਸਕਦੀ

htvteam

ਸੱਸ ਨੂੰਹ ਤੇ ਸ਼ਰਾਬ, ਕੁਝ ਨਾ ਕਰੋ ਬਸ ਪਹਿਲਾਂ ਆਹ ਖ਼ਬਰ ਪੜ੍ਹੋ

Htv Punjabi