Htv Punjabi
Uncategorized

ਰਾਹੁਲ ਦਾ ਹਾਥਰਸ ਜਾਣ ਦਾ ਐਲਾਨ, ਕਿਹਾ- ਦੁਨੀਆ ਦੀ ਕੋਈ ਵੀ ਤਾਕਤ ਮੈਂਨੂੰ ਰੋਕ ਨਹੀਂ ਸਕਦੀ

ਹਾਥਰਸ ਗੈਂਗਰੇਪ ਦੀ ਘਟਨਾ ਤੋਂ ਬਾਅਦ ਕਾਂਗਰਸ ਵਲੋਂ ਵੀ ਕੜਾ ਰੁੱਖ ਅਪਨਾਇਆ ਗਿਆ ਹੈ। ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਸਕੱਤਰ ਪ੍ਰਿਯਕਾ ਗਾਂਧੀ ਦੋ ਦਿਨ ਪਹਿਲਾਂ ਹੀ ਪੀੜਤਾਂ ਨੂੰ ਮਿਲਣ ਹਾਥਰਸ ਨਿਕਲੇ ਸਨ ਉਸ ਵਕਤ ਪੁਲਿਸ ਨੇ ਦੋਹਾਂ ਨੂੰ ਗ੍ਰੇਟਰ ਨੋਇਡਾ ਦੇ ਪਰੀ ਚੌਕ ‘ਤੇ ਰੋਕ ਲਿਆ ਸੀ ਅਤੇ ਵਾਪਸ ਦਿੱਲੀ ਭੇਜ ਦਿੱਤਾ ਸੀ।

ਰਾਹੁਲ ਗਾਂਧੀ ਇਕ ਵਾਰ ਮੁੜ ਹਾਥਰਸ ਦੇ ਲਈ ਰਵਾਨਾ ਹੋਣਗੇ, ਰਾਹੁਲ ਗਾਂਧੀ ਨੇ ਹਾਥਰਸ ਜਾਣ ਦੇ ਲਈ ਰਵਾਨਾ ਹੋਣ ‘ਤੇ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਰਾਹੁਲ ਗਾਂਧੀ ਨੇ ਟਵੀਟ ਕਰਦੇ ਕਿਹਾ ਹੈ ਕਿ ਇਸ ਪਿਆਰੀ ਬੱਚੀ ਨਾਲ ਜੋ ਯੂਪੀ ਪੁਲਿਸ ਨੇ ਅਤੇ ਸਰਕਾਰ ਨੇ ਕੀਤਾ ਹੈ ਉਹ ਵਿਹਾਰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਹਿੰਦੋਸਤਾਨੀ ਨੂੰ ਇਹ ਸਵੀਕਾਰ ਨਹੀਂ ਕਰਨਾ ਚਾਹੀਦਾ।

ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੁਪਿਹਰ ਨੂੰ ਹਾਥਰਸ ਦੇ ਲਈ ਨਿਕਲਣਗੇ।ਉਨ੍ਹਾਂ ਦੇ ਨਾਲ ਪ੍ਰਿਯੰਕਾ ਗਾਂਧੀ ਅਤੇ ਸੰਸਦਾਂ ਦਾ ਇਕ ਦਲ ਵੀ ਹੋਵੇਗਾ। ਰਾਹੁਲ ਗਾਂਧੀ ਵਲੋਂ ਆਪਣੇ ਸਾਥੀਆਂ ਨਾਲ ਪੀੜਤ ਪੱਖ ਦਾ ਦੁੱਖ ਸਾਝਾਂ ਕੀਤਾ ਜਾਵੇਗਾ। ਕਾਂਗਰਸ ਨੇ ਪੀੜਤ ਪੱਖ ਨੂੰ ਇਨਸਾਫ ਤੋਂ ਦੂਰ ਰੱਖਣ ਦਾ ਇਲਜ਼ਾਮ ਲਗਾਇਆ ਹੈ।

Related posts

ਭਾਰਤ ਤੋਂ ਦਵਾਈਆਂ ਮੰਗਾ ਕੇ ਅਮਰੀਕਾ ਦੇ ਵਾਈਟ ਹਾਊਸ ਨੇ ਮੋਦੀ ਦਾ ਟਵਿੱਟਰ ਅਕਾਊਂਟ ਤੇ ਕੀਤਾ ਆਹ ਕੰਮ

Htv Punjabi

ਅਮਰੀਕਾ ‘ਚ ਲਾਸ਼ਾਂ ਦੇ ਲੱਗਦੇ ਢੇਰ ਦੌਰਾਨ ਭਾਰਤੀਆਂ ਲਈ ਆਈ ਖੁਸ਼ੀ ਦੀ ਖਬਰ, ਟਰੰਪ ਨੇ ਕੀਤਾ ਵੱਡਾ ਐਲਾਨ

Htv Punjabi

ਪੁਲਿਸ ਨੇ ਰਾਜਸਥਾਨ ਤੋਂ ਆਉਂਦੇ ਟਰੱਕ ਨੂੰ ਰੋਕਿਆਂ ਤਾਂ ਉੱਡੇ ਹੋਸ਼!

htvteam