Htv Punjabi
Punjab Video

ਪ੍ਰਿੰਸੀਪਲ ਨੇ ਨਿਆ/ ਣਿਆਂ ਨਾਲ ਟੱਪੀਆਂ ਹੱਦਾਂ

ਸਕੂਲੀ ਬੱਚਿਆਂ ਤੋਂ ਮਜਦੂਰੀ ਕਰਵਾਉਂਦੇ ਦੀ ਵੀਡੀਓ ਹੋਈ ਵਾਇਰਲ
ਸਕੂਲ ਪ੍ਰਿੰਸੀਪਲ ਨੇ ਵੀ ਮੰਨੀ ਗਲਤੀ
ਇਲਾਕੇ ਦੇ ਕੌਂਸਲਰ ਨੇ ਡੀਸੀ ਨੂੰ ਸੋਪੀ ਸ਼ਿਕਾਇਤ, ਕੀਤੀ ਕਾਰਵਾਈ ਦੀ ਮੰਗ
ਲੁਧਿਆਣਾ ਦੇ ਜਵਾਹਰ ਨਗਰ ਸਥਿਤ ਸਕੂਲ ਆਫ ਐਮੀਨੈਂਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਕੂਲੀ ਬੱਚਿਆਂ ਕੋਲੋਂ ਮਜ਼ਦੂਰਾਂ ਵਾਲੇ ਕੰਮ ਲਈ ਜਾ ਰਹੇ ਹਨ। ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਬੱਚਿਆਂ ਸਕੂਲ ਵਿੱਚ ਕੁਝ ਨਿਰਮਾਣ ਕਾਰਜ ਚੱਲ ਰਹੇ ਹਨ ਤੇ ਮਜ਼ਦੂਰ ਲੱਗੇ ਹੋਏ ਹਨ ਉਸੀ ਥਾਂ ਤੇ ਬੱਚਿਆਂ ਕੋਲੋਂ ਵੀ ਰੇਤਾ ਚੁਕਵਾਇਆ ਜਾ ਰਿਹਾ ਹੈ। ਜਿਸਦਾ ਇੱਕ ਵੀਡੀਓ ਸਾਹਮਣੇ ਆਇਆ ਆਓ ਨਜ਼ਰ ਮਾਰਦੇ ਆਂ ਵੀਡੀਓ ਤੇ,,,,,,,

ਵੀਡੀਓ ਵਾਇਰਲ ਹੋਣ ਤੋਂ ਬਾਅਦ ਸਬੰਧਿਤ ਵਾਰਡ ਨੰਬਰ 72 ਦੇ ਕੌਂਸਲਰ ਕਪਿਲ ਕੁਮਾਰ ਸੋਨੂ ਨੇ ਡੀਸੀ ਲੁਧਿਆਣਾ ਨੂੰ ਸ਼ਿਕਾਇਤ ਦੇ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਨੇ ਕਿਹਾ ਕਿ ਬੱਚਿਆਂ ਤੋਂ ਕੰਮ ਕਰਵਾਉਣ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਉਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਅਧਿਆਪਕ ਵੱਲੋਂ ਬੱਚਿਆਂ ਨੂੰ ਕੰਮ ਕਰਨ ਲਈ ਕਿਹਾ ਗਿਆ ਹੈ। ਅਤੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

ਉੱਥੇ ਹੀ ਡੀਸੀ ਦਫਤਰ ਪਹੁੰਚੇ ਕੌਂਸਲਰ ਕਪਿਲ ਕੁਮਾਰ ਸੋਨੂ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਕੁਲਦੀਪ ਸਿੰਘ ਵੱਲੋਂ ਹੀ ਬੱਚਿਆਂ ਨੂੰ ਰੇਤਾ ਚੁੱਕਣ ਲਈ ਕਿਹਾ ਗਿਆ ਸੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲਗਾਤਾਰ ਪ੍ਰਿੰਸੀਪਲ ਦੇ ਖਿਲਾਫ ਸ਼ਿਕਾਇਤਾਂ ਮਿਲ ਰਹੀਆਂ ਹਨ ਜਿਸ ਕਾਰਨ ਅੱਜ ਉਹ ਲੁਧਿਆਣਾ ਡੀਸੀ ਨੂੰ ਸ਼ਿਕਾਇਤ ਦੇਖ ਕੇ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਹਨ।

ਸੋ ਦੱਸ ਦਈਏ ਕਿ ਬੱਚਿਆਂ ਦੇ ਇਸ ਵੀਡੀਓ ਦੇ ਬੈਲ ਹੋਣ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਸੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਜਾ ਵੜਿੰਗ ਦੇ ਦਫਤਰ ਬਾਹਰ ਆਪ ਆਗੂਆਂ ਨੇ ਬਜਾਏ ਬੈਂਡ ਬਾਜੇ

htvteam

ਆਹ ਦੇਖੋ ਪਿੰਡ ‘ਚ ਕੌਣ ਆ ਵੜ੍ਹਿਆ

htvteam

ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਦੁਕਾਨਦਾਰ ਤੇ ਲਗਾਏ ਪਿਸਤੌਲ ਕੱਢ ਧਮਕਾਉਣ ਦੇ ਦੋਸ਼

htvteam

Leave a Comment