ਲਓ ਜੀ ਪੰਚਾਇਤੀ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜਵਾਉਣ ਵਾਲਿਆਂ ਵਾਸਤੇ ਆ ਗਈ ਖਾਸ ਖਬਰ,, ਪੰਚਾਇਤੀ ਚੋਣਾਂ ਦੇ ਵਿੱਚ ਨਾ ਹੀ ਕੋਈ ਪੈਸਾ ਚੱਲੇਗਾ ਤੇ ਨਾ ਹੀ ਕੋਈ ਲੜਾਈ ਝਗੜਾ ਹੋਵੇਗਾ।,, 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੇ ਨੇ ਜਿਸ ਨੂੰ ਲੈ ਕੇ ਇਲਾਕਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਮੁਫਤ ਦੀ ਦਿਖਾ ਦਿੱਤੀ ਹੈ ਤੇ ਪ੍ਰਸ਼ਾਸਨ ਵੀ ਕਾਫੀ ਸਰਗਰਮ ਨਜ਼ਰ ਆ ਰਿਹਾ,,,,,,,,
ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਅਤੇ ਇਸ ਨੂੰ ਮੁੱਖ ਰੱਖਦਿਆਂ ਨਕੋਦਰ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ ਅਤੇ ਨਕੋਦਰ ਦੇ ਨਵਨਿਯੁਕਤ ਐਸ ਡੀ ਐਮ ਲਾਲ ਵਿਸ਼ਵਾਸ ਬੈਂਸ ਵਲੋਂ ਨਕੋਦਰ ਦੇ ਡੀ ਐਸ ਪੀ ਸੁਖਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦਿਆਂ ਅਤੇ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਪੇਪਰ ਵਰਕ ਕੀਤਾ ਜਾ ਰਿਹਾ ਹੈ ਤਾਂ ਚੋਣਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਅਤੇ ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਡਰ ਭੈ ਅਤੇ ਲਾਲਚ ਤੋਂ ਨੁਮਾਇੰਦੇ ਵਜੋਂ ਚੁਨਣ ਚੁਣਾਵ ਬਿਲਕੁਲ ਫ੍ਰੀ ਐਂਡ ਫੇਅਰ ਕਰਵਾਇਆ ਜਾਵੇਗਾ,,,,,,
ਇਸ ਮੌਕੇ ਨਕੋਦਰ ਦੇ ਨਵਨਿਯੁਕਤ ਡੀਐਸਪੀ ਸੁਖਪਾਲ ਸਿੰਘ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦਿਆਂ ਆਪਣੇ ਲਾਇਸੈਂਸ ਹਥਿਆਰਾਂ ਨੂੰ ਜਮਾਂ ਕਰਵਾ ਦਿੱਤਾ ਜਾਵੇ ਅਤੇ ਇਸ ਪੰਚਾਇਤੀ ਚੋਣਾਂ ਨੂੰ ਬਿਲਕੁਲ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ,,,,,,,
ਸੋ ਦੱਸ ਦੀਏ ਕਿ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਜਾਬਤਾ ਵੀ ਲਾਗੂ ਹੋ ਗਿਆ ਅਤੇ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਪਿੰਡਾਂ ਦੇ ਵਿੱਚ ਸਰਬ ਸੰਮਤੀ ਦੇ ਨਾਲ ਪੰਚਾਇਤੀ ਚੁਣੀ ਜਾਵੇਗੀ ਉੱਥੇ ਚੋਣ ਜਾਬਤਾ ਨਹੀਂ ਲੱਗੇਗਾ,, ਦੇਖਣਾ ਹੋਵੇਗਾ ਕਿ ਆਖਿਰ ਕਿਹੜੇ ਪਿੰਡ ਦੇ ਵਿੱਚ ਸਰਬ ਸੰਮਤੀ ਬਣਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
