ਪੰਜਾਬ ਚ ਹੜਾਂ ਦੀ ਮਾਰ ਤੋਂ ਬਾਅਦ ਹੁਣ ਝੋਨੇ ਦੀ ਫਸਲ ਨੂੰ ਭੂਰੇ ਟਿੱਢਿਆਂ ਦੀ ਮਾਰ
ਮਾਹਰ ਨੇ ਦੱਸਿਆ ਕਿਸ ਤਰ੍ਹਾਂ ਕੀਤੀ ਜਾ ਸਕਦੀ ਪਛਾਣ
ਅਤੇ ਕਿਹੜੀਆਂ ਦਵਾਈਆਂ ਦੀ ਕਰਨੀ ਚਾਹੀਦੀ ਵਰਤੋਂ
ਇਸ ਵਾਰ ਪੰਜਾਬ ਭਰ ਵਿੱਚ ਹੜਾਂ ਦੀ ਮਾਰ ਨਾਲ ਹਜ਼ਾਰਾਂ ਪਿੰਡ ਪ੍ਰਭਾਵਿਤ ਹੋਏ ਹਨ ਅਤੇ ਲੱਖਾਂ ਏਕੜ ਫਸਲ ਤਬਾਹ ਹੋ ਗਈ ਹੈ। ਪਰ ਕਿਸਾਨਾਂ ਨੂੰ ਅਜੇ ਵੀ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ । ਕਿਉਂਕਿ ਬੇਸ਼ੱਕ ਬਰਸਾਤਾਂ ਜਰੂਰ ਘੱਟ ਗਈਆਂ ਹਨ ਪਰ ਮੌਸਮ ਵਿੱਚ ਨਵੀਂ ਦੇ ਚੱਲਦਿਆਂ ਝੋਨੇ ਦੀ ਫਸਲ ਉੱਪਰ ਭੂਰੇ ਟਿੱਡਿਆਂ ਦੀ ਮਾਰ ਲਗਾਤਾਰ ਦਿਖਾਈ ਦੇ ਰਹੀ ਹੈ । ਜਿਸ ਨੂੰ ਲੈ ਕੇ ਪੀਏਯੂ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕਿ ਕਿਸ ਤਰ੍ਹਾਂ ਇਹਨਾਂ ਟਿਡਿਆਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ ਅਤੇ ਕਿਸ ਤਰ੍ਹਾਂ ਰੋਕਥਾਮ ਕੀਤੀ ਜਾ ਸਕਦੀ ਹੈ। ਨੂੰ ਲੈ ਕੇ ਸਾਡੀ ਟੀਮ ਵੱਲੋਂ ਵੀ ਮਾਹਰ ਨਾਲ ਗੱਲਬਾਤ ਕੀਤੀ ਗਈ।
ਕੀਟ ਵਿਗਿਆਨ ਦੀ ਮਾਹਰ ਡਾਕਟਰ ਰੂਬਲ ਜੋਤ ਕੂਨਰ ਨੇ ਦੱਸਿਆ ਕਿ ਹੁਣ ਝੋਨੇ ਦੀ ਫਸਲ ਉੱਪਰ ਭੂਰੇ ਟੇਡਿਆਂ ਦੀ ਮਾਰ ਦਿਖਾਈ ਦੇ ਰਹੀ । ਜਿਸ ਦੀ ਪਹਿਚਾਣ ਲਈ ਪੌਦੇ ਦੇ ਹੇਠਲੇ ਭਾਗ ਨੂੰ ਫੜ ਕੇ ਟੇਢਾ ਕਰਕੇ ਝਾੜਨਾ ਚਾਹੀਦਾ ਹੈ ਜੇਕਰ ਪੰਜ ਤੋਂ ਜਿਆਦਾ ਟਿੱਡੇ ਦਿਖਾਈ ਦਿੰਦੇ ਹਨ ਤਾਂ ਉਸ ਉਪਰ ਦਵਾਈ ਦਾ ਛਿੜਕਾ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਉਸ਼ੀਨ , ਚੈਸ , ਆਦ ਪੀਏਯੂ ਵੱਲੋਂ ਰਿਕਮੈਂਡ ਕੀਤੀਆਂ ਦਵਾਈਆਂ ਦੀ ਵਰਤੋਂ ਕਰ ਸਕਦੇ ਹਨ। ਉਹਨਾਂ ਨੇ ਕਿਹਾ ਕਿ ਇਹ ਨਰਮ ਪੌਦਿਆਂ ਦੇ ਰਸ ਚੂਸ ਕੇ ਉਹਨਾਂ ਨੂੰ ਖੋਖਲਾ ਕਰ ਦਿੰਦੇ ਹਨ । ਉਹਨਾਂ ਨੇ ਦੱਸਿਆ ਕਿ ਪੈਕਸਲੋਨ ਕੀਟ ਨਾਸ਼ਕ ਪ੍ਰਤੀ ਏਕੜ 94 ਮਿਲੀ ਲੀਟਰ ਜਾਂ ਉਲਾ ਲਾ ਦਵਾਈ 60 ਗ੍ਰਾਮ ਪ੍ਰਤੀ ਏਕੜ ਜਾਂ ਆਰਕੈਸਟਰਾ ਨਾਮ ਦਾ ਕੀਟਨਾਸ਼ਕ 400 ਮਿਲੀਲੀਟਰ ਪ੍ਰਤੀ ਏਕੜ ਜਾਂ ਇਮੈਜਨ ਜਾਂ ਵੇਓਲਾ ਦੇ ਨਾਮ ਦਾ ਕੀਟਨਾਸ਼ਕ ਜਿਹੜਾ ਮਾਰਕੀਟ ਦੇ ਵਿੱਚ ਉਪਲਬਧ ਹੈ ਪ੍ਰਤੀ ਏਕੜ ਮਾਤਰਾ 300 ਮਿਲੀਲੀਟਰ ਲੈਣੀ ਹੈ ਜਾਂ ਓਸ਼ੀਨ ਟੋਕਨ ਜਾਂ ਡੋਮੀਨੈਂਟ ਕੀਟਨਾਸ਼ਕ 80 ਗ੍ਰਾਮ ਜਾ ਚੈਸ ਕੀਟਨਾਸ਼ਕ 120 ਗ੍ਰਾਮ ਪ੍ਰਤੀ ਏਕੜ ਲੈ ਕੇ 100 ਲੀਟਰ ਪਾਣੀ ਵਿਚ ਪ੍ਰਤੀ ਏਕੜ ਵਰਤ ਕੇ ਟਿਡਿਆਂ ਦੀ ਰੋਕਥਾਮ ਕੀਤੀ ਜਾ ਸਕਦੀ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
