Htv Punjabi
Punjab Video

ਪੰਜਾਬ ਦੀ ਏਸ ਧੀ ਨੇ ਕਰਤੀ ਕਮਾਲ, ਹੁਣ ਦਿਓ ਵਿਧਾਈਆਂ ਏਸ ਨਵੀਂ ਅਫ਼ਸਰ ਧੀ ਨੂੰ

ਯੂਪੀ ਐਸਸੀ ਵੱਲੋ ਲਈ ਗਈ ਆਈਐੱਫਐੱਸ ਦੀ ਪ੍ਰੀਖਿਆ ਵਿੱਚ ਪਿੰਡ ਨਾਨੋਵਾਲ ਖੁਰਦ ਦੀ ਹਰਪ੍ਰੀਤ ਕੌਰ ਪੁੱਤਰੀ ਬਲਕਾਰ ਸਿੰਘ ਵੱਲੋਂ ਕੌਮੀ ਪੱਧਰ ਤੇ ਹੋਈ ਪ੍ਰੀਖਿਆ ਵਿਚੋਂ 97ਵਾਂ ਰੈਂਕ ਪ੍ਰਾਪਤ ਕੀਤਾ ਹੈ। ਹਰਪ੍ਰੀਤ ਕੌਰ ਦੇ ਇਸ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਪਿੰਡ ਨਾਨੋਵਾਲ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਜਾਣਕਾਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਘਰ ਪਹੁੰਚ ਕੇ ਦੇਖਿਆ ਤਾਂ ਉਥੇ ਇਹ ਖੁਸ਼ੀ ਵਾਲਾ ਮਾਹੌਲ ਬਣਿਆ ਪਿਆ ਸੀ। ਉਸ ਦੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦੇਣ ਵਾਲਿਆਂ ਦਾ ਘਰ ਚ ਤਾਂਤਾ ਲੱਗਿਆ ਪਿਆ ਹੈ।

ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਇਹ ਪ੍ਰੀਖਿਆ ਬਿਨਾਂ ਕਿਸੇ ਕੋਚਿੰਗ ਤੋਂ ਪਾਸ ਕੀਤੀ ਹੈ। ਇਸ ਤੋਂ ਇਲਾਵਾ ਉਹ ਪੋਸਟ ਗਰੈਜ਼ੂਏਸ਼ਨ ਕਰਨ ਤੋਂ ਬਾਅਦ ਪੰਜਾਬ ਵੇਅਰ ਹਾਊਸ ਵਿੱਚ ਬਤੌਰ ਟੈਕਨੀਕਲ ਅਸਿਸਟੈਂਟ ਵਜੋਂ ਸੇਵਾ ਨਿਭਾ ਰਹੀ ਹੈ।ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੂੰ ਆਈ ਐੱਫ ਐਸ ਤਹਿਤ ਜੰਗਲਾਤ ਵਿਭਾਗ ਵਿੱਚ ਬਤੌਰ ਡੀ ਐੱਫ ਓ ਵੱਜੋਂ ਸਰਵਿਸ ਪ੍ਰਾਪਤ ਹੋਵੇਗੀ। ਇਸ ਮੌਕੇ ਹਰਪ੍ਰੀਤ ਕੌਰ ਨੇ ਦੱਸਿਆ ਕੇ ਉਸਨੇ ਇਹ ਟੈਸਟ ਬਿਨਾਂ ਕਿਸੇ ਕੋਚੀਗ ਦੇ ਪਾਸ ਕੀਤਾ ਹੈ ਉਨ੍ਹਾਂ ਨੇ ਇਸ ਪ੍ਰਾਪਤੀ ਦਾ ਸਿੱਹਰਾ ਆਪਣੇ ਪਰਿਵਾਰ ਨੂੰ ਦਿੱਤੀ ਓਨਾ ਨੇ ਕਿਹਾ ਕਿ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਹੈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

SGPC ਦੇ ਮੈਂਬਰਾਂ ਨੇ ਸ਼ਰੇਆਮ ਲੋਕਾਂ ਨਾਲ ਕੀਤੀ ਗੁੰਡਾਗਰਦੀ !

htvteam

ਇਨਸਾਨੀਅਤ ਤੋਂ ਗਿਰੀ ਹੋਈ ਹਰਕਤ, ਪੁਲਿਸ ਵਾਲਿਆਂ ਤੋਂ ਬਦਲਾ ਲੈਣ ਲਈ ਦੇਖੋ ਕਿਹੜਾ ਵੱਡਾ ਖੇਡ ਖੇਡਿਆ ਇਨ੍ਹਾਂ ਬੰਦਿਆਂ ਨੇ ?

Htv Punjabi

ਕੈਨੇਡਾ ਦਾ ਬੰਦਾ ਪੰਜਾਬ ‘ਚ ਕਰਵਾਉਣ ਜਾ ਰਿਹਾ ਸੀ ਵੱਡਾ ਕਾਂਡ; ਕੈਮਰੇ ਸਾਹਮਣੇ ਖੁੱਲ੍ਹ ਗਏ ਸਾਰੇ ਪੋਲ

htvteam

Leave a Comment