Htv Punjabi
Punjab

ਬਈ ਸਟੈਂਡ ਹੋਵੇ ਤਾਂ ਸਾਬਕਾ ਐਸਐਚਓ ਕ੍ਰਿਸ਼ਨ ਲਾਲ ਵਰਗਾ ਜਿਸਨੇ ਡੀਐਸਪੀ ਸੇਖੋਂ ਪਿੱਛੇ ਪਾਰਟੀ ਛੱਡ ਦਿੱਤੀ  

ਚੰਡੀਗੜ੍ਹ :- ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਮੁਅੱਤਲ ਚੱਲ ਰਹੇ ਡੀਐਉਨ੍ਹਾਂ ਨੇ ਕਾਰਨ ਪੀ ਬਲਵਿੰਦਰ ਸਿੰਘ ਸੇਖੋਂ ਵਿਚਕਾਰ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਸ਼ਬਦੀ ਜੰਗ ਨੇ ਹੋਰ ਭਾਂਵੇ ਕਿਸੇ ਦਾ ਕੁਝ ਵਿਗਾੜਿਆ ਹੋਵੇ ਭਾਂਵੇਂ ਨਾ, ਪਰ ਇੰਨਾ ਜ਼ਰੂਰ ਐ ਕਿ ਇਸ ਵਿਵਾਦ ਨੇ ਡੀਐਸਪੀ ਸੇਖੋਂ ਦੀ ਹਿਮਾਇਤ ‘ਚ ਖੜ੍ਹੇ ਹੋਏ ਪੰਜਾਬ ਪੁਲਿਸ ਦੇ ਨੌਕਰਿਓਂ ਕੱਢੇ ਹੋਏ ਐਸਐਚਓ ਤੇ ਲੋਕ ਇਨਸਾਫ ਪਾਰਟੀ ਦੇ ਹਲਕਾ ਮਲੋਟ ਤੋਂ ਇੰਚਾਰਜ ਕ੍ਰਿਸ਼ਨ ਲਾਲ ਨੂੰ ਲੋਕ ਇਨਸਾਫ ਪਾਰਟੀ ਛੱਡਣ ਲਈ ਜ਼ਰੂਰ ਮਜਬੂਰ ਕਰ ਦਿੱਤੈ। ਕ੍ਰਿਸ਼ਨ ਲਾਲ ਨੇ ਅੱਜ ਬਾਕਾਇਦਾ ਤੌਰ ‘ਤੇ ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ, ਹਰਪਾਲ ਚੀਮਾ ਰਾਹੀਂ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕਰ ਲਈ ਐ। ਜਿਸ ਤੋਂ ਬਾਅਦ ਕ੍ਰਿਸ਼ਨ ਲਾਲ ਨੇ ਹਕੀਕਤ ਟੀਵੀ ਪੰਜਾਬੀ ਨਾਲ ਫੋਨ ‘ਤੇ ਖਾਸ ਗੱਲਬਾਤ ਕਰਦਿਆਂ ਖੁਦ ਵੀ ਇਹ ਮੰਨਿਆ ਕਿ ਉਨ੍ਹਾਂ ਵੱਲੋਂ ਪਾਰਟੀ ਛੱਡੇ ਜਾਣ ਦਾ ਕਾਰਨ ਡੀਐਸਪੀ ਸੇਖੋਂ ਵਿਵਾਦ ਸੀ ਜਿਸ ਵਿਚ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕੋਈ ਵਧੀਆ ਰੋਲ ਅਦਾ ਨਹੀਂ ਕੀਤੀ ਤੇ ਇਹ ਗੱਲ ਉਨ੍ਹਾਂ ਦੇ ਉਸ ਦੁੱਖ ਦੀ ਮੇਨ ਵਜ੍ਹਾ ਬਣੀ ਜਿਸ ਕਾਰਨ ਕ੍ਰਿਸ਼ਨ ਅਲ ਨੂੰ ਪਾਰਟੀ ਛੱਡਣੀ ਪਈ।
ਹਕੀਕਤ ਟੀਵੀ ਪੰਜਾਬੀ ਨਾਲ ਗੱਲਬਾਤ ਕਰਿਦਆਂ ਕ੍ਰਿਸ਼ ਲਾਲ ਏ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਲੋਕ ਇਨਸਾਫ ਪਾਰਟੀ ਵਾਲਿਆਂ ਨੇ ਹਲਕਾ ਜੈਤੋ ਤੋਂ ਪਾਰਟੀ ਇੰਚਾਰਜ ਲਾਇਆ ਸੀ ਪਰ ਫੇਰ ਜਦੋਂ ਮਾਸਟਰ ਬਲਦੇਵ ਸਿੰਘ ਹੁਰਾਂ ਨੇ ਸੁਖਪਾਲ ਖਹਿਰਾ ਦਾ ਸਾਥ ਛੱਡਕੇ ਮੁੜ ਆਪ ਦਾ ਪੱਲਾ ਫੜ ਲਿਆ ਤਾਂ ਜੈਤੋਂ ਵਿਖੇ ਹੋਣ ਵਾਲੀ ਜ਼ਿਮਨੀ ਚੋਣ ਦੀ ਸੰਭਾਵਨਾ ਖਤਮ ਹੋ ਗਈ ਤੇ ਇਸ ਤੋਂ ਬਾਅਦ ਪਾਰਟੀ ਪ੍ਰਧਾਨ ਸਿਮਰਜੀਤ ਬੈਂਸ ਨੇ ਕ੍ਰਿਸ਼ਨ ਲਾਲ ਦੀ ਬੇਨਤੀ ‘ਤੇ ਉਨ੍ਹਾਂ ਨੂੰ ਹਲਕਾ ਮਲੋਟ ਦਾ ਇੰਚਾਰਜ ਲਾ ਦਿੱਤਾ। ਕ੍ਰਿਸ਼ਨ ਲਾਲ ਅਨੁਸਾਰ ਇਸ ਦੌਰਾਨ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਵਾਲਾ ਵਿਵਾਦ ਭਖ ਉਠਿਆ ਤੇ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਪੀੜਿਤ ਮੁਲਾਜ਼ਮਾਂ ਦੀ ਸੰਸਥਾ ਦਾ ਪ੍ਰਧਾਨ ਹੋਣ ਦੇ ਨਾਤੇ ਡੀਐਸਪੀ ਸੇਖੋਂ ਦੇ ਹੱਕ ‘ਚ ਆਪਣਾ ਬਿਆਨ ਜਾਰੀ ਕਰ ਦਿੱਤਾ। ਕ੍ਰਿਸ਼ਨ ਲਾਲ ਅਨੁਸਾਰ ਇਹੋ ਕਾਰਨ ਰਿਹਾ ਕਿ ਉਨ੍ਹਾਂ ਦੇ ਇਸ ਬਿਆਨ ਤੋਂ ਲੋਕ ਇਨਸਾਫ ਪਾਰਟੀ ਅੰਦਰ ਉਨ੍ਹਾਂ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਰੋਕ ਦਿੱਤੀਆਂ ਗਈਆਂ। ਇਥੋਂ ਤੱਕ ਕਿ ਉਨ੍ਹਾਂ ਨੇ ਪਾਰਟੀ ਪ੍ਰਧਾਨ ਨੂੰ ਇੱਕ ਈਮੇਲ ਪਾ ਕੇ ਆਪਣਾ ਪੱਖ ਰੱਖਿਆ ਸੀ ਪਰ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ। ਲਿਹਾਜਾ ਉਨ੍ਹਾਂ ਨੇ ਲੋਕ ਇਨਸਾਫ ਪਾਰਟੀ ਛੱਡਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਉਸ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰਨ ਦਾ ਮਨ ਬਣਾ ਲਿਆ ਜਿਸ ਨੇ ਦਿੱਲੀ ਅੰਦਰ ਆਪਣੇ ਕੰਮਾਂ ਰਾਹੀਂ ਲੋਕਾਂ ਦਾ ਦਿੱਲ ਜਿੱਤਕੇ ਤੀਜੀ ਵਾਰ ਸਰਕਾਰ ਬਣਾਈ ਹੈ।

Related posts

ਜਾਣਕਾਰ ਬਣ ਕੇ ਸਾਰੀ ਰਾਤ ਰਹੀ ਨਾਲ, ਸਵੇਰੇ ਜਾਣ ਤੋਂ ਪਹਿਲਾਂ ਕਰ ਗਈ ਆਹ ਕਾਂਡ

Htv Punjabi

ਤਾਲਾਬੰਦੀ ਦੌਰਾਨ ਇਨ੍ਹਾਂ ਲੋਕਾਂ ਨੇ ਫਟਾਫਟ ਪੈਸੇ ਕਮਾਉਂਦਾ ਦਾ ਲੱਭ ਲਿਆ ਵੱਖਰਾ ਢੰਗ, 11 ਗ੍ਰਿਫਤਾਰ, 20 ਲੱਖ ਰੁਪਏ ਤੇ ਰਿਵਾਲਵਰ ਬਰਾਮਦ

Htv Punjabi

ਅੰਮ੍ਰਿਤਪਾਲ ਦੇ ਸਿਰੰਡਰ ਕਰਨ ਨੂੰ ਲੈ ਦਰਬਾਰ ਸਾਹਿਬ ਤੋ ਆਈ ਵੱਡੀ ਖਬਰ ! ਚਾਰੇ ਪਾਸੇ ਲੱਗੀ ਪੁਲਿਸ ਹੀ ਪੁਲਿਸ

htvteam

Leave a Comment