Htv Punjabi
Punjab

ਜਾਣਕਾਰ ਬਣ ਕੇ ਸਾਰੀ ਰਾਤ ਰਹੀ ਨਾਲ, ਸਵੇਰੇ ਜਾਣ ਤੋਂ ਪਹਿਲਾਂ ਕਰ ਗਈ ਆਹ ਕਾਂਡ

ਲੁਧਿਆਣਾ : ਇੱਥੋਂ ਦੇ ਸਿਵਿਲ ਹਸਪਤਾਲ ਵਿੱਚ ਇੱਕ ਨਵਜਾਤ ਬੱਚੀ ਨੂੰ ਚੋਰੀ ਕਰ ਲਏ ਜਾਦ ਦਾ ਮਾਮਲਾ ਸਾਹਮਣੇ ਆਇਆ ਹੈ l ਮਿਲੀ ਜਾਣਕਾਰੀ ਅਨੁਸਾਰ ਇੱਕ ਔਰਤ ਜਾਣਕਾਰ ਬਣ ਕੇ ਰਾਤ ਭਰ ਜੱਚਾ ਅਤੇ ਬੱਚਾ ਦੋਨਾਂ ਦੇ ਕੋਲ ਰਹੀ ਅਤੇ ਸਵੇਰੇ ਘੁੰਮਣ ਦੇ ਬਹਾਨੇ ਉਹ ਬੱਚੀ ਨੂੰ ਲੈ ਕੇ ਭੱਜ ਗਈ l ਗੁੱਸੇ ਵਿੱਚ ਆਏ ਰਿਸ਼ਤੇਦਾਰਾਂ ਨੇ ਹਸਪਤਾਲ ਵਿੱਚ ਰੱਜ ਕੇ ਹੰਗਾਮਾ ਕੀਤਾ, ਜਿਸ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਹਸਪਤਾਲ ਦਾ ਚੱਪਾ ਚੱਪਾ ਛਾਣ ਮਾਰਿਆ l ਸੀਸੀਟੀਵੀ ਫੁਟੇਜ਼ ਵਿੱਚ ਨਵਜਾਤ ਦੇ ਨਾਲ ਇੱਕ ਸ਼ੱਕੀ ਔਰਤ ਦਿਖਣ ਦੇ ਬਾਅਦ ਪੀੜਿਤ ਪਰਿਵਾਰ ਦੇ ਬਿਆਨ ‘ਤੇ ਮਾਮਲਾ ਦਰਜ ਕੀਤਾ ਗਿਆ ਹੈ l
ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਪਿੰਡ ਖੂਰੀਆ ਬਾਜ਼ਾਰ ਤੋਂ ਆ ਕੇ ਲੁਧਿਆਣਾ ਵਿੱਚ ਇੱਕ ਫੈਕਟਰੀ ਵਿੱਚ ਫੌਰਮੈਨ ਦਾ ਕੰਮ ਕਰਨ ਵਾਲੇ ਉਮੇਸ਼ ਢੰਡਾਰੀ ਵਿੱਚ ਕਿਰਾਏ ਦੇ ਘਰ ਵਿੱਚ ਰਹਿੰਦਾ ਹੈ l ਪੁਲਿਸ ਨੂੰ ਦਿੱਤੇ ਬਿਆਨ ਵਿੱਚ ਉਮੇਸ਼ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਕਰੀਬ ਦੋ ਵਜੇ ਉਸ ਦੀ 30 ਸਾਲਾ ਪਤਨੀ ਸਿਰਭਾਵਤੀ ਨੂੰ ਲੇਬਰ ਪੇਨ ਦੇ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ l ਐਤਵਾਰ ਸਵੇਰੇ ਸੱਤ ਵਜੇ ਕੁੜੀ ਪੈਦਾ ਹੋਈ l ਮੰਗਲਵਾਰ ਦੀ ਸਵੇਰ ਡਾਕਟਰਾਂ ਨੇ ਉਸ ਨੂੰ ਡਿਸਚਾਰਜ ਕਰਨਾ ਸੀ l ਪਤੀ ਉਮੇਸ਼ ਦਵਾਈ ਲੈਣ ਦੇ ਲਈ ਚਲਾ ਗਿਆ l ਉੱਧਰ ਜੱਚਾ ਸਿਰਭਾਵਤੀ ਬੱਚੀ ਨੂੰ ਬੈਡ ‘ਤੇ ਪਾ ਕੇ ਸਮਾਨ ਇੱਕਠਾ ਕਰਨ ਵਿੱਚ ਲੱਗ ਗਈ l ਤਦ ਹੀ ਵਾਰਡ ਵਿੱਚ ਔਰਤ ਆਈ ਅਤੇ ਬੱਚੀ ਨੂੰ ਘੁਮਾਉਣ ਦੇ ਬਹਾਨੇ ਚੁੱਕ ਕੇ ਲੈ ਗਈ l
ਅੱਧੇ ਘੰਟੇ ਤੱਕ ਔਰਤ ਦੇ ਵਾਪਸ ਨਾ ਆਉਣ ‘ਤੇ ਰਿਸ਼ਤੇਦਾਰ ਉਸ ਨੂੰ ਲੱਭਣ ਲੱਗੇ l ਹੰਗਾਮੇ ਦੀ ਸੂਚਨਾ ਸਟਾਫ ਨਰਸ ਨੇ ਨਰਸਿੰਗ ਸਿਸਟਰ ਅਤੇ ਐਸਐਮਓ ਡਾ. ਮਾਲਾ ਨੂੰ ਦਿੱਤੀ l ਵਾਰਡ ਵਿੱਚ ਮੌਜੂਦ ਸਾਰੀਆਂ ਜੱਚਾ ਔਰਤਾਂ ਦੇ ਰਿਸ਼ਤੇਦਾਰ ਅਤੇ ਸਟਾਫ ਔਰਤ ਅਤੇ ਬੱਚੀ ਨੂੰ ਲੱਭਣ ਵਿੱਚ ਲੱਗ ਗਏ l ਦੁਪਹਿਰ ਤਿੰਨ ਵਜੇ ਤੱਕ ਕੋਈ ਸੁਰਾਗ ਨਾ ਮਿਲਣ ‘ਤੇ ਉਮੇਸ਼ ਨੇ ਸਿਵਿਲ ਹਸਪਤਾਲ ਦੀ ਪੁਲਿਸ ਚੌਂਕੀ ਵਿੱਚ ਜਾਣਕਾਰੀ ਦਿੱਤੀ l ਸਿਵਿਲ ਹਸਪਤਾਲ ਵਿੱਚ ਬੱਚੀ ਚੋਰੀ ਹੋਣ ਦੇ ਬਾਅਦ ਔਰਤ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ l ਮੌਕੇ ‘ਤੇ ਤਫਤੀਸ਼ ਕਰਨ ਪਹੁੰਚੀ ਐਸਆਈ ਜਸਬੀਰ ਕੌਰ ਨੇ ਪੀੜਿਤ ਔਰਤ ਤੋਂ ਸਾਰੀ ਜਾਣਕਾਰੀ ਲਈ ਅਤੇ ਦਿਲਾਸਾ ਦਿੱਤਾ l ਜਦ ਉਮੇਸ਼ ਫਾਰਮੇਸੀ ਤੋਂ ਦਵਾਈ ਲੈ ਕੇ ਵਾਰਡ ਵਿੱਚ ਪਹੁੰਚਿਆ ਤਾਂ ਉਹ ਬੱਚੀ ਚੋਰੀ ਹੋਣ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ l ਉਸ ਨੇ ਗੁੱਸੇ ਵਿੱਚ ਆ ਕੇ ਪਤਨੀ ਸਿਰਭਾਵਤੀ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੱਤਾ l ਵਾਰਡ ਵਿੱਚ ਦਾਖਲ ਹੋਰ ਔਰਤਾਂ ਨੇ ਉਸ ਨੂੰ ਬਚਾਇਆ l
ਮਾਮਲਾ ਸ਼ਾਂਤ ਕਰਦੇ ਹੋਏ ਜਲਦਬਾਜ਼ੀ ਵਿੱਚ ਥਾਣਾ ਡਿਵੀਜ਼ਨ ਦੋ ਦੀ ਪੁਲਿਸ ਨੇ ਐਮਸੀਐਚ ਵਿੱਚ ਲੱਗੇ ਸੋਲਾਂ ਅਤੇ ਸਿਵਿਲ ਹਸਪਤਾਲ ਵਿੱਚ ਲੱਗੇ ਵੀਹ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਨੂੰ ਐਸਐਮਓ ਦਫਤਰ ਵਿੱਚ ਬੈਠਕੇ ਦੇਖਿਆ l ਐਸਐਮਓ ਕਮਰੇ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਇੱਕ ਔਰਤ ਉਨ੍ਹਾਂ ਦੀ ਬੱਚੀ ਨੂੰ ਚੁੱਕ ਕੇ ਲੈ ਗਈ ਸੀ l ਪੀੜਿਤਾ ਨੇ ਦੱਸਿਆ ਕਿ ਔਰਤ ਸੋਮਵਾਰ ਦੇਰ ਸ਼ਾਮ ਕਰੀਬ 6 ਵਜੇ ਤੋਂ ਉਨ੍ਹਾਂ ਦੇ ਵਾਰਡ ਵਿੱਚ ਘੁੰਮ ਰਹੀ ਸੀ l ਉਸ ਨੇ ਉਨ੍ਹਾਂ ਦੇ ਨਾਲ ਆਈ ਗੁਆਂਢਣ ਦੇ ਨਾਲ ਖਾਣਾ ਖਾਧਾ l ਦੇਰ ਰਾਤ ਤੱਕ ਉਸ ਨਾਲ ਗੱਲਾਂ ਕੀਤੀਆਂ ਅਤੇ ਵਾਰਡ ਵਿੱਚ ਹੀ ਬੈਡ ਦੇ ਕੋਲ ਸੌਂ ਗਈ l ਪੁਲਿਸ ਨੂੰ ਸ਼ੱਕ ਹੈ ਕਿ ਔਰਤ ਹਸਪਤਾਲ ਦੇ ਮੇਨ ਐਂਟਰੀ ਗੇਟ ਜਾਂ ਫਿਰ ਮੋਰਚਰੀ ਦੇ ਪਿੱਛੇ ਟੁੱਟੀ ਪਈ ਦੀਵਾਰ ਦੇ ਰਸਤੇ ਤੋਂ ਬਾਹਰ ਗਈ ਹੋਵੇਗੀ l
ਦੂਜ ਲਾਸੇ ਪੁਲਿਸ ਅਧਿਕਾਰੀਆਂ ਦੀ ਮੰਨੀੈ ਤਾਂ ਪੀੜਿਤ ਸਿਰਭਾਵਤੀ ਅਤੇ ਉਸ ਦੇ ਪਤੀ ‘ਤੇ ਹੀ ਇਸ ਘਟਨਾ ਨੂੰ ਅੰਜ਼ਾਮ ਦੇਣ ਵਿੱਚ ਮਦਦ ਕਰਨ ਦਾ ਸ਼ੱਕ ਹੈ l ਦੋ ਕੁੜੀਆਂ ਦੇ ਮਾਂ ਬਾਪ ਇਸ ਜੋੜ੍ਹੇ ਨੇ ਸਵੇਰੇ ਦਸ ਵਜੇ ਦੇ ਮਾਮਲੇ ਨੂੰ ਦੁਪਹਿਰ ਵਿੱਚ ਦੱਸਿਆ l ਫਿਲਹਾਲ ਪੁਲਿਸ ਨੇ ਸੀਸੀਟੀਵੀ ਫੁਟੇਜ਼ ਅਤੇ ਪੀੜਿਤ ਪਰਿਵਾਰ ਦੇ ਬਿਆਨ ‘ਤੇ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ l

Related posts

ਚੀਜੀ ਦਾ ਲਾਲਚ ਦੇ ਨੌਜਵਾਨ ਨੇ ਬੱਚੇ ਨਾਲ ਕੀਤਾ ਗਲਤ ਕੰਮ

htvteam

ਸੌਂ ਰਹੀ ਪਤਨੀ, ਸਾਲੀ, ਪੁੱਤ ਅਤੇ ਧੀ ਨੂੰ ਗੰਢਾਸੇ ਨਾਲ ਵੱਢਿਆ

Htv Punjabi

ਬਾਦਲ ਪਿਉ ਪੁੱਤ ਹੋਏ ਅਦਾਲਤ ‘ਚ ਪੇਸ਼ ਦੇਖੋ ਅਦਾਲਤ ਨੇ ਕੀ ਸੁਣਾਇਆ ਨਵਾਂ ਫਰਮਾਨ ?

htvteam

Leave a Comment