Htv Punjabi
Crime Punjab Siyasat Video

ਬੀਜੇਪੀ ਆਪ ਮੰਤਰੀਆਂ ਨੂੰ ਰਹੀ ਹੈ ਡਰਾ…….

ਈਡੀ ਰੇਟ ਸਮੇਤ ਬਿਕਰਮ ਮਜੀਠੀਆ ਤੇ ਜਮਕੇ ਵਰੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ
ਬੇਅਦਬੀ ਕਾਨੂੰਨ ਪਾਸ ਕੀਤੇ ਜਾਣ ਤੇ ਵੀ ਕੀਤੀ ਟਿੱਪਣੀ।
ਆਪ ਲੀਡਰਾਂ ਤੇ ਈਡੀ ਦੇ ਸ਼ਿਕੰਜੇ ਮਾਮਲੇ ਚ ਲੁਧਿਆਣਾ ਦੇ ਹਲਕਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ ਉਹਨਾਂ ਕਿਹਾ ਕਿ ਪਹਿਲਾਂ ਰਾਜ ਸਭਾ ਮੈਂਬਰਾਂ ਨੂੰ ਈਡੀ ਜਰੀਏ ਡਰਾਇਆ ਗਿਆ ਅਤੇ ਹੁਣ ਕੈਬਨਟ ਮੰਤਰੀ ਸੰਜੀਵ ਅਰੋੜਾ ਨੂੰ ਵੀ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਡਰਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਹ ਲੋਕਤੰਤਰ ਵੱਲੋਂ ਚੁਣੇ ਲੋਕਾਂ ਦੇ ਅਧਿਕਾਰਾਂ ਤੇ ਡਾਕਾ ਮਾਰਨ ਵਾਲਾ ਕੰਮ ਹੈ ਇਸ ਤੋਂ ਇਲਾਵਾ ਪੱਪੀ ਨੇ ਬਿਕਰਮ ਮਜੀਠੀਆ ਵੱਲੋਂ ਚੁੱਕੇ ਸਵਾਲਾਂ ਤੇ ਬੋਲਦੇ ਹੋਏ ਕਿਹਾ ਕਿ ਜੋ ਉਸ ਦੇ ਵਿੱਚ ਲੜਕਾ ਕੰਮ ਕਰਦਾ ਸੀ ਉਸ ਵੱਲੋਂ ਦੋ ਸਾਲ ਪਹਿਲਾਂ ਲੋਕਾਂ ਕੋਲੋਂ ਪੈਸੇ ਵਸੂਲਣ ਦੀ ਮਿਲੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਕੱਢ ਦਿੱਤਾ ਸੀ ਪਰ ਬਾਵਜੂਦ ਹੁਣ ਉਸ ਦਾ ਮੁੱਦਾ ਚੁੱਕਿਆ ਗਿਆ ਹੈ।

ਉਹਨਾਂ ਕਿਹਾ ਕਿ ਵਿਰੋਧੀਆਂ ਦੀ ਇਹ ਚਾਲ ਹੈ ਇਹੀ ਨਹੀਂ ਉਹਨਾਂ ਬਿਕਰਮ ਮਜੀਠੀਆ ਤੇ ਮੁੜ ਤੋਂ ਨਸ਼ੇ ਦੇ ਸੌਦਾਗਰ ਹੋਣ ਦੇ ਇਲਜ਼ਾਮ ਲਾਏ ਅਤੇ ਕਿਹਾ ਕਿ ਗੱਡੀਆਂ ਵਿੱਚ ਉਹਨਾਂ ਰੱਖ ਕੇ ਚਿੱਟਾ ਵੇਚਿਆ ਹੈ। ਨਾਲ ਹੀ ਪੱਪੀ ਨੇ ਬੇਅਦਬੀ ਕਾਨੂੰਨ ਤੇ ਬੋਲਦੇ ਹੋਏ ਕਿਹਾ ਕਿ ਜੇਕਰ ਕਾਨੂੰਨ ਨੂੰ ਨਾ ਬਣਾਉਂਦੇ ਤਾਂ ਉਹਨਾਂ ਦੀ ਸਰਕਾਰ ਤੇ ਸਵਾਲ ਖੜੇ ਹੁੰਦੇ ਸੀ ਪਰ ਜੇਕਰ ਕਾਨੂੰਨ ਬਣਾ ਦਿੱਤਾ ਤਾਂ ਹੁਣ ਜਥੇਦਾਰ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਕਿਹਾ ਕਿ ਜਿਸ ਕੋਲ ਗੁਰੂ ਗ੍ਰੰਥ ਸਾਹਿਬ ਦੀ ਜਿੰਮੇਵਾਰੀ ਹੋਵੇਗੀ ਉਹੀ ਇਸ ਦਾ ਰਾਖਾ ਹੋਵੇਗਾ ਉਹਨਾਂ ਕਿਹਾ ਕਿ ਫਿਰ ਕਿਸੇ ਦੀ ਹਿੰਮਤ ਨਹੀਂ ਹੋਵੇਗੀ ਕਿ ਕੋਈ ਬੇਅਦਬੀ ਕਰ ਜਾਵੇ ਉਧਰ ਉਹਨਾਂ ਬਾਦਲ ਪਰਿਵਾਰ ਤੇ ਵੀ ਵੱਡਾ ਹਮਲਾ ਕੀਤਾ ਹੈ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਔਰਤ ਨੂੰ ਖਾਣਾ ਖਵਾਉਣਾ ਮਹਿੰਗਾ ਪਿਆ ਇਸ ਟੈਂਪੂ ਵਾਲੇ ਨੂੰ,, ਆਹ ਦੇਖੋ ਕਿਵੇਂ ਪਿਆ ਚੱਕਰਾਂ ‘ਚ

Htv Punjabi

ਜੜ੍ਹੀ-ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਨੇ ਦਿਖਾਇਆ ਕਰਾਮਾਤੀ ਬੂਟਾ

htvteam

ਟੰਗਿਆ ਗਿਆ ਚਮਤਕਾਰੀ ਪਾਸਟਰ !

htvteam

Leave a Comment