11 ਤੇ 12 ਤਰੀਕ ਨੂੰ ਸੂਬੇ ਦੇ ਕਈ ਹਿੱਸਿਆਂ ਚ ਹੋ ਸਕਦੀ ਹੈ ਬਰਸਾਤ
ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕੀਤੀ ਭਵਿੱਖ ਬਾਣੀ
ਅੱਜ ਦਾ ਮੌਸਮ ਨੋਰਮਲ ਨਾਲੋਂ ਹੇਠਾਂ
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਬਦਲ ਰਹੇ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ ਉਹਨਾਂ ਕਿਹਾ ਕਿ ਪਿਛਲੇ ਦਿਨਾਂ ਹੋਈ ਬਰਸਾਤ ਅਤੇ ਹੁਣ ਦੇ ਮੌਸਮ ਚ ਕਾਫੀ ਬਦਲਾਵ ਆਇਆ ਹੈ ਉਹਨਾਂ ਕਿਹਾ ਕਿ ਅਗਲੇ ਦੋ ਤਿੰਨ ਦਿਨ ਮੌਸਮ ਇਸੇ ਤਰੀਕੇ ਨਾਲ ਰਵੇਗਾ ਪ੍ਰਭਾਵਿਤ ਇਸ ਦੇ 11 ਤੇ 12 ਤਰੀਕ ਨੂੰ ਸੂਬੇ ਦੇ ਕਈ ਹਿੱਸਿਆਂ ਚ ਬਰਸਾਤ ਹੋ ਸਕਦੀ ਹੈ ਇਸ ਲਈ ਆਈਐਮਡੀ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਹੀ ਨਹੀਂ ਉਹਨਾਂ ਕਿਹਾ ਕਿ ਨੋਰਮਲ ਤੋਂ ਉੱਪਰ ਬਾਰਿਸ਼ ਦਾ ਰਿਕਾਰਡ ਦਰਜ ਹੋ ਸਕਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
