Htv Punjabi
Punjab

ਬੀ. ਜੇ. ਪੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਸਾੜੀਆਂ ਅਰਥੀਆਂ

ਜਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਸ਼ੌਰ ਦੀ ਅਗਵਾਈ ਵਿੱਚ ਭਾਜਪਾ ਦੇ ਮੰਤਰੀ ਅਤੇ ਵਿਧਾਇਕਾਂ ਖ਼ਿਲਾਫ਼ ਸਥਾਨਕ ਮੰਦਰ ਚੌਕ ਵਿਖੇ ਅਰਥੀਆਂ ਸਾੜ ਕੇ ਜ਼ਬਰਦਸਤ ਰੋਸ ਮੁਜ਼ਾਹਰਾ ਅਤੇ ਨਾਅਰੇਬਾਜ਼ੀ ਕੀਤੀ।

ਇਸ ਸਮੇਂ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ,ਰਾਮ ਸਿੰਘ ਨੰਗਲਾ ਨੇ ਦੱਸਿਆ ਕਿ ਪਿਛਲੇ ਦਿਨੀਂ ਟੋਹਾਣਾ ਵਿਚ ਭਾਜਪਾ ਦੀ ਭਾਈਵਾਲ ਜੇ.ਜੇ .ਪੀ ਪਾਰਟੀ ਦੇ ਵਿਧਾਇਕ ਬਬਲੀ ਦੁਆਰਾ ਕਿਸਾਨਾਂ ਲਈ ਵਰਤੀ ਘਟੀਆ ਇਤਰਾਜ਼ਯੋਗ ਸ਼ਬਦਾਬਲੀ ਦੀ ਨਿਖੇਧੀ ਕਰਦਿਆਂ ਅੱਜ ਇਹ ਅਰਥੀਆਂ ਸਾੜੀਆਂ ਗਈਆਂ। ਉਹਨਾਂ ਕਿਹਾ ਕਿ ਮਹੀਨਿਆਂ ਤੋਂ ਕਿਸਾਨਾਂ ਨੇ ਦਿੱਲੀ ਵਿਚ ਕਾਨੂੰਨ ਰੱਦ ਕਰਵਾਉਣ ਦੇ ਲਈ ਪੱਕੇ ਮੋਰਚੇ ਲਾਏ ਹੋਏ ਹਨ, ਪਰ ਮੋਦੀ ਹਕੂਮਤ ਨੇ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਤਾਂ ਕੀ ਕਰਨੀ ਸੀ, ਸਗੋਂ ਆਪਣੇ ਵਿਧਾਇਕਾਂ, ਵਰਕਰਾਂ ਤੋਂ ਕਿਸਾਨਾਂ ਮਜ਼ਦੂਰਾਂ ਨੂੰ ਭੜਕਾਉਣ ਅਤੇ ਅਦੋਲਨ ਨੂੰ ਤਾਰਪੀਡੋ ਕਰਨ ਲਈ ਤਰਾਂ -ਤਰਾਂ ਬਿਆਨ ਦਿਵਾਉਂਦੀ ਹੈ।

ਲਹਿਰਾ ਸ਼ਹਿਰ ਚ ਕੁਝ ਕੁ ਗਲਤ ਅਨਸਰਾਂ ਵਲੋਂ ਨਵੇਂ- ਨਵੇਂ ਢੰਗਾਂ ਨਾਲ ਕਿਸਾਨਾਂ ਨੂੰ ਭੜਕਾਉਣ ਲਈ ਮਾਸਕ ਵੰਡਣ ਦੇ ਬਹਾਨੇ ਚਾਲਾਂ ਚੱਲੀਆਂ ਜਾ ਰਹੀਆਂ ਹਨ ਜਿਸ ਦੇ ਸੰਬੰਧ ਵਿੱਚ ਉਹਨਾਂ ਦੇ ਪੁਤਲੇ ਫੂਕੇ ਗਏ।

Related posts

ਦੇਖੋ ਮਜੀਠੀਆ ਨੇ ਪੰਜਾਬ ਸਰਕਾਰ ਦੀਆਂ ਫਰੋਲੀਆਂ ਜੜ੍ਹਾਂ

htvteam

ਡੌਂਕੀ ਲਗਾਕੇ ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਦੇਖੋ ਕੀ ਹੋਇਆ

htvteam

ਦੇਖੋ ਪੰਜਾਬੀਆਂ ਦੀ ਬੰਗਾਲਣ ਨੂੰਹ ਨੇ ਕਿਵੇਂ ਬਣਾਇਆ ਵਿਸ਼ਵ ਰਿਕਾਰਡ

htvteam