Htv Punjabi
Religion

ਗੁਰਦੁਆਰਾ ਸਾਹਿਬ ਨੂੰ ਵੰਡਣ ਦੇ ਪਿੰਡ ਦੇ ਲੋਕਾਂ ਨੇ ਲਗਾਏ ਆਰੋਪ

ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਜਾਮਾਂ ਰਖੱਈਆ ਉਤਾਹੜ ਵਿਖੇ ਉਸ ਸਮੇਂ ਮਾਮਲਾ ਗਰਮਾ ਗਿਆ ਜਦੋਂ ਸਿੱਖ ਜਥੇਬੰਦੀਆਂ ਦੇ ਨੇ ਆਕੇ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਸ਼ਿਕਾਇਤ ਦੀ ਪੜਤਾਲ ਕਰਨੀ ਚਾਹੀ ਤਾਂ ਪਿੰਡ ਵਾਸੀਆਂ ਨੇ ਕਿਹਾ ਕਿ ਗ੍ਰੰਥੀ ਸਿੰਘ ਦਾ ਪਿਤਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਿਛਲੇ ਕਈ ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ। ਅਤੇ ਹੁਣ ਖ਼ੁਦ ਗ੍ਰੰਥੀ ਸਿੰਘ ਆਪ ਸੇਵਾ ਕਰ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਾਤੀ ਭੇਦ ਭਾਵ ਕਰ ਕੇ ਇਸ ਗ੍ਰੰਥੀ ਸਿੰਘ ਨੂੰ ਗੁਰਦੁਆਰਾ ਸਾਹਿਬ ਤੋਂ ਉੱਚ ਜਾਤੀ ਦੇ ਲੋਕ ਕੱਢਣਾ ਚਾਹੁੰਦੇ ਹਨ ਇਸ ਸਾਜ਼ਿਸ਼ ਤਹਿਤ ਝੂਠੀ ਦਰਖਾਸਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਰਫ ਚਾਰ ਘਰ ਹੀ ਗ੍ਰੰਥੀ ਸਿੰਘ ਨੂੰ ਬਦਨਾਮ ਕਰਕੇ ਕੱਢਣਾ ਚਾਹੁੰਦੇ ਹਨ।

ਦੂਜੇ ਪਾਸੇ ਸਿੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਕਿ ਇਸ ਪਿੰਡ ਦਾ ਗ੍ਰੰਥੀ ਸਿੰਘ ਗੁਰੂ ਗ੍ਰੰਥ ਸਹਿਬ ਦੀ ਪਾਲਣਾ ਘੱਟ ਕਰ ਰਹੇ ਹਨ। ਅਤੇ ਹੋਰ ਪੀਰ ਪੈਗੰਬਰਾਂ ਦਾ ਨਾਬਾਦ ਲੈਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ ਤੇ ਉਹ ਪੜਤਾਲ ਕਰਨ ਲਈ ਆਏ ਹਨ। ਪ੍ਰੰਤੂ ਕੁਝ ਲੋਕਾਂ ਵੱਲੋਂ ਪਡ਼ਤਾਲ ਕਰਵਾਉਣ ਦੀ ਬਜਾਏ ਵਿਰੋਧ ਕੀਤਾ ਜਾ ਰਿਹਾ ਹੈ। ਪੜਤਾਲ ਕਰਨ ਆਏ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦਾ ਅਪਮਾਨ ਨਹੀਂ ਹੋਣ ਦੇਣਗੇ ਜੇਕਰ ਗ੍ਰੰਥੀ ਸਿੰਘ ਗਲਤ ਸਾਬਤ ਹੁੰਦਾ ਹੈ। ਤਾਂ ਉਸ ਨੂੰ ਬਣਦੀ ਸਜ਼ਾ ਵੀ ਦਿਵਾਈ ਜਾਏਗੀ ਅਤੇ ਗੁਰਦੁਆਰਾ ਸਾਹਿਬ ਨਹੀਂ ਰਹਿਣ ਦਿੱਤਾ ਜਾਵੇਗਾ।

ਦੂਜੇ ਪਾਸੇ ਪਿੰਡ ਦੀ ਪੰਚਾਇਤ ਮੈਂਬਰਾਂ ਅਤੇ ਪਿੰਡ ਦੀਆਂ ਵੱਡੀ ਗਿਣਤੀ ਵਿੱਚ ਮੌਜੂਦ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੇ ਕਿਸੇ ਵੀ ਵਿਅਕਤੀਆਂ ਨੂੰ ਗ੍ਰੰਥੀ ਸਿੰਘ ਤੇ ਕੋਈ ਇਤਰਾਜ਼ ਨਹੀਂ ਹੈ। ਪਿੰਡ ਦੇ ਪਡ਼੍ਹੇ ਲਿਖੇ ਨੌਜਵਾਨ ਨੇ ਕਿਹਾ ਕਿ ਗ੍ਰੰਥੀ ਸਿੰਘ ਤੇ ਝੂਠੀ ਸ਼ਿਕਾਇਤ ਕੀਤੀ ਗਈ ਹੈ ਜੇਕਰ ਉਸਦੇ ਖ਼ਿਲਾਫ਼ ਇਸ ਬਾਬਤ ਕੋਈ ਸਬੂਤ ਹਨ। ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ,ਪ੍ਰੰਤੂ ਬਿਨਾਂ ਕਿਸੇ ਸਬੂਤਾਂ ਦੇ ਸ਼ਿਕਾਇਤ ਕਰਨਾ ਵੀ ਵਾਜਬ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਸਿਰਫ਼ ਚਾਰ ਘਰਾਂ ਨੂੰ ਹੀ ਸ਼ਿਕਾਇਤ ਹੈ। ਗ੍ਰੰਥੀ ਸਿੰਘ ਪੂਰੀ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਦੇ ਸਾਰੇ ਪਿੰਡ ਨੂੰ ਕੋਈ ਇਤਰਾਜ਼ ਨਹੀਂ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦੂਸਰੇ ਪਿੰਡ ਵਾਲੇ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਹੋਰ ਕੁੱਝ ਨਹੀਂ।

ਇਸ ਬਾਬਤ ਜਦੋਂ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ। ਕਿ ਫਿਲਹਾਲ ਮਾਹੌਲ ਸ਼ਾਂਤਮਈ ਹੈ। ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਨਹੀਂ ਹੋਣ ਦਿੱਤੀ ਜਾਵੇਗੀ। ਗ੍ਰੰਥੀ ਸਿੰਘ ਖ਼ਿਲਾਫ਼ ਮਿਲੀ ਸ਼ਿਕਾਇਤ ਦੀ ਪੜਤਾਲ ਕਰਨ ਲਈ ਸਿੱਖ ਜਥੇਬੰਦੀਆਂ ਦੇ ਆਗੂ ਆਏ ਹੋਏ ਹਨ।

Related posts

ਆਜ਼ਾਦੀ ਦਿਹਾੜ੍ਹੇ ਮੌਕੇ ਗੁਰੂ ਘਰ ‘ਚ ਹੋਇਆ ਅਜਿਹਾ ਕੰਮ; ਦੇਖੋ ਵੀਡੀਓ

htvteam

ਸੁਖਬੀਰ ਜੀਜੇ ਦੇ ਗੋਲੀ ਲੱਗਣ ਤੋਂ ਬਾਅਦ ਸਾਲਾ ਆਹ ਕੀ ਕਹਿ ਗਿਆ ?

htvteam

ਕੋਟਕਪੂਰਾ ਗੋਲੀ ਕਾਂਡ: ਇੰਸਪੈਕਟਰ ਗੁਰਦੀਪ ਸਿੰਘ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ

Htv Punjabi