ਅਸੀਂ ਅਕਸਰ ਇੱਕ ਕਹਾਵਤ ਸੁਣਦੇ ਆਂ ਕੀ ਚੋਰ ਦੇ ਭੁਲੇਖੇ ਸਾਧ ਕੁੱਟਿਆ,,, ਅਜਿਹਾ ਹੀ ਭਾਣਾ ਵਰਤ ਗਿਆ ਜਗਰਾਤੇ ਤੇ ਭਜਨ ਕਰਨ ਵਾਲੀ ਮੰਡਲੀ ਨਾਲ ਜਿੱਥੇ ਚੋਰਾਂ ਨੇ ਉਨਾਂ ਦਾ ਬੈਗ ਦੇਖ ਸੁਨਿਆਰਾ ਸਮਝ ਲਿਆ ਤੇ ਚੋਰ ਪਿੱਛੇ ਲੱਗ ਗਏ,, ਭੇਟਾਂ ਵਾਲੀ ਡਾਇਰੀਆਂ ਦੇ ਬੈਗ ਨੂੰ ਗਹਿਣਿਆਂ ਨਾਲ ਭਰਿਆ ਬੈਗ ਸਮਝ ਕੇ ਲੁੱਟ ਕੇ ਫਰਾਰ ਹੋ ਗਏ ਅਤੇ ਬੈਗ ਬਚਾਉਣ ਵਾਲੇ ਭਜਨ ਮੰਡਲੀ ਦੇ ਨੌਜਵਾਨ ਨੂੰ ਛਾਤੀ ਚ ਗੋਲੀ ਮਾਰ ਦਿੱਤੀ,,ਮਾਮਲਾ ਅੰਮ੍ਰਿਤਸਰ ਦੇ ਰਿਆਲਟੋ ਚੌਕ ਦਾ ਜਿੱਥੇ ਭਜਨ ਮੰਡਲੀ ਨੋਜਵਾਨਾ ਨੂੰ ਨਿਸ਼ਾਨਾ ਬਣਾਉਦਿਆ ਬੈਗ ਖੋਹਣ ਦੀ ਫਿਰਾਕ ਵਿਚ ਗੋਲੀ ਚਲਾ ਇਕ ਨੋਜਵਾਨ ਨੂੰ ਮੌਤ ਤੇ ਘਾਟ ਉਤਾਰਣ ਦਿਤਾ ਹੈ। ਜਿਸਦੇ ਚਲਦੇ ਨੋਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ।ਜਿਸ ਸੰਬਧੀ ਪੀੜੀਤ ਪਰਿਵਾਰ ਵਲੋ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਇਸ ਵਾਰਦਾਤ ਦਾ ਜਿੰਮੇਵਾਰ ਦਸਿਆ ਹੈ।
ਇਸ ਸੰਬਧੀ ਮ੍ਰਿਤਕ ਦੇ ਸਾਥੀ ਨੇ ਦੱਸਿਆ ਕਿ ਉਹ ਭਜਨ ਮੰਡਲੀ ਦਾ ਕੰਮ ਕਰਦੇ ਹਨ ਅਤੇ ਰਾਤ ਜਗਰਾਤਾ ਕਰਨ ਦਯਾਨੰਦ ਨਗਰ ਜਾ ਰਹੇ ਸਨ ਪਰ ਅਚਾਨਕ ਅੰਮ੍ਰਿਤਸਰ ਦੇ ਰਿਆਲਟੋ ਚੋਕ ਵਿਚ ਪਹੁੰਚਣ ਤੇ ਪਿਛੋ ਆਏ ਤਿੰਨ ਅਣਪਛਾਤੇ ਨੋਜਵਾਨਾ ਵਲੋ ਸਾਡਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਪਰ ਜਦੋ ਅਸੀ ਬੈਗ ਨਹੀ ਛੱਡਿਆ ਤਾਂ ਮੋਟਰਸਾਈਕਲ ਸਵਾਰ ਲੁਟੇਰੇ ਵਲੋ ਮੇਰੇ ਸਾਥੀ ਜੋ ਕਿ ਐਕਟੀਵਾ ਚਲਾ ਰਿਹਾ ਸੀ ਦੀ ਛਾਤੀ ਵਿਚ ਗੋਲੀ ਮਾਰ ਦਿਤੀ ਜਿਸਦੀ ਮੌਕੇ ਤੇ ਮੌਤ ਹੋ ਗਈ ਹੈ।
ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਨੇ ਦਸਿਆ ਕਿ ਰਾਤ ਕੁਝ ਅਣਪਛਾਤੇ ਨੋਜਵਾਨਾ ਵਲੋ ਰਿਆਲਟੋ ਚੋਕ ਵਿਚ ਲੁਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆ ਬੈਗ ਖੋਹਣ ਦੇ ਚਲਦੇ ਗੋਲੀ ਚਲਾਈ ਹੈ ਜਿਸ ਨਾਲ ਇਕ ਨੋਜਵਾਨ ਦੀ ਮੌਤ ਹੋਈ ਹੈ। ਚੱਪੇ ਚੱਪੇ ਤੇ ਚੋਰ ਇਸ ਕਦਰ ਫੈਲ ਚੁੱਕੇ ਨੇ ਕਿ ਹੁਣ ਰਾਤ ਨੂੰ ਕੋਈ ਵੀ ਸੁਰੱਖਿਅਤ ਨਹੀਂ ਕੀ ਪਤਾ ਕਿਸ ਵੇਲੇ ਉਹ ਅਜਿਹੀ ਵਾਰਦਾਤ ਦਾ ਸ਼ਿਕਾਰ ਹੋ ਜਾਣ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..
