Htv Punjabi
Punjab Video

ਭਾਰੀ ਮੀਂਹ ਨੇ ਲੋਕਾਂ ਦੇ ਠਾਰੇ ਕਾਲਜੇ, ਚੜ੍ਹਿਆ ਚਾਅ

ਪੰਜਾਬ ‘ਚ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਬੱਦਲ ਛਾਏ ਹੋਏ ਹਨ ਅਤੇ ਕਈ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਵੀ ਹੋ ਰਹੀ ਹੈ। ਇਸ ਨਾਲ ਮੌਸਮ ਕੁੱਝ ਠੰਡਾ ਹੋ ਜਾਵੇਗਾ ਅਤੇ ਹੁੰਮਸ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਉੱਥੇ ਜੇਕਰ ਸੰਗਰੂਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਅੱਜ ਮੌਸਮ ‘ਚ ਬਦਲਾਅ ਹੋਣ ਤੋਂ ਬਾਅਦ ਲਗਾਤਾਰ ਹੋਈ ਦੋ ਘੰਟਿਆਂ ਦੇ ਬਾਰਿਸ਼ ਦੇ ਕਰਕੇ ਸ਼ਹਿਰ ਜਲ ਥਲ ਹੋਇਆ,, ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੀਂਹ ਪੈਣ ਦੇ ਨਾਲ ਉਹਨਾਂ ਨੂੰ ਰਾਹਤ ਜ਼ਰੂਰ ਮਿਲੀ ਐ,,,,,,,,

ਮੌਸਮ ਕੇਂਦਰ ਚੰਡੀਗੜ੍ਹ ਦੇ ਮੁਤਾਬਕ ਗੁਰਦਾਸਪੁਰ ’ਚ ਸਭ ਤੋਂ ਜ਼ਿਆਦਾ 49.7 ਮਿਲੀਮੀਟਰ, ਐੱਸਬੀਐੱਸ ਨਗਰ ’ਚ 17.3, ਲੁਧਿਆਣਾ ’ਚ 35.8, ਹੁਸ਼ਿਆਰਪੁਰ ’ਚ 2.5 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਬਾਰਿਸ਼ ਕਾਰਨ ਤਾਪਮਾਨ ’ਚ ਵੀ ਕਮੀ ਆਈ। ਜ਼ਿਆਦਾਤਰ ਜ਼ਿਲ੍ਹਿਆਂ ’ਚ ਤਾਪਮਾਨ 33 ਤੋਂ 35 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 27 ਤੋਂ 29 ਡਿਗਰੀ ਸੈਲਸੀਐਸ ਦਰਜ ਕੀਤਾ,, ਇਸ ਤੋਂ ਬਾਅਦ 16 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ ਹਲਕੀ ਤੋਂ ਮੱਧਮ ਬਾਰਿਸ਼ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਸਤੰਬਰ ਦੇ ਪਹਿਲੇ 12 ਦਿਨਾਂ ’ਚ ਪੰਜਾਬ ’ਚ ਬਾਰਿਸ਼ ਨਹੀਂ ਹੋਈ। ਪਰ ਹੁਣ ਬਾਰਿਸ਼ ਦੀ ਝੜੀ ਲੱਗ ਗਈ ਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ .ਕਲਿੱਕ ਕਰੋ…….

Related posts

ਆਹ ਅੱਧਾ ਗਲਾਸ ਜੂਸ ਤੁਹਾਡੇ ਸਰੀਰ ਦਾ ਰੋਮ-ਰੋਮ ਖੋਲ੍ਹ ਦੇਵੇਗਾ

htvteam

ਫਿਲਮ `ਕਿਸਾਨ` `ਚ ਨਜ਼ਰ ਆਉਣਗੇ ਸੋਨੂ ਸੂਦ, ਅਮਿਤਾਬ ਬੱਚਨ ਨੇ ਦਿੱਤੀ ਵਧਾਈ

htvteam

ਦੇਖੋ ਕਿਵੇਂ ਦੋ ਜਵਾਕਾਂ ਦੀ ਮਾਂ ਨੂੰ ਡਿਊਟੀ ਵਾਲੀ ਥਾਂ ਤੇ ਮਿਲੀ ਮੌਤ; ਦੇਖੋ ਵੀਡੀਓ

htvteam

Leave a Comment