ਜਿਲ੍ਹਾ ਫਿਰੋਜ਼ਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਮਮਦੋਟ ਵਿਖੇ ਬੁਰੀ ਤਰਾਂ ਮਾਰਕੁਟਾਈ ਦਾ ਸ਼ਿਕਾਰ ਬੇਹੱਦ ਜ਼ਖਮੀ ਹਾਲਤ ‘ਚ ਜ਼ੇਰੇ ਇਲਾਜ ਬਿਜਲੀ ਮਹਿਕਮੇ ਦਾ ਇਹ ਜੇਈ | ਨਾ ਤਾਂ ਇਹ ਪਹਿਲਾਂ ਹਮਲਾਵਰ ਦੋਸ਼ੀਆਂ ਨੂੰ ਜਾਂਦਾ ਸੀ ‘ਤੇ ਨਾਂ ਹੀ ਇਸਦੀ ਉਸ ਪਿੰਡ ‘ਚ ਕੋਈ ਲਾਗ ਡਾਟ ਸੀ | ਇਸਦਾ ਕਸੂਰ ਸਿਰਫ ਏਨਾ ਸੀ ਕਿ ਦੋ ਧਿਰਾਂ ਦੀ ਆਪਸੀ ਰੰਜਿਸ਼ ਦੇ ਦਰਮਿਆਨ ਇਹ ਮੀਟਰ ਲਗਾਉਣ ਗਿਆ ਸੀ ਉਹ ਵੀ ਮਹਿਕਮੇ ਵੱਲੋਂ ਕਾਰਵਾਈ ਗਈ ਪੁਲਿਸ ਸੁਰੱਖਿਆ ਦੇ ਵਿਚ | ਜਿੱਥੇ ਦੂਜੀ ਧਿਰ ਦੇ ਇਕੱਠੇ ਹੋਏ ਬੰਦਿਆਂ ਤੇ ਜਨਾਨੀਆਂ ਨੇ ਇਸਦਾ ਜੋ ਹਾਲ ਕੀਤਾ ਜੇ ਸਮੇ ਸਿਰ ਇਸਨੂੰ ਇਲਾਜ ਲਈ ਨਾ ਲਿਆਇਆ ਜਾਂਦਾ ਤਾਂ ਸ਼ਾਹਿਦ ਅੱਜ ਇਹ ਨਾ ਬਚ ਪਾਉਂਦਾ |
