Htv Punjabi
Punjab

ਮੁਜਰਮਾਂ ਲਈ ਵਰਦਾਨ ਸਾਬਿਤ ਹੋ ਸਕਦੈ ਜ਼ੇਲ੍ਹ ਅਧਿਕਾਰੀਆਂ ਨੂੰ ਜਾਰੀ ਹੋਇਆ ਇਹ ਨਵਾਂ ਹੁਕਮ

ਲੁਧਿਆਣਾ : ਪੰਜਾਬ ਵਿੱਚ ਹੁਣ ਕੈਦੀ ਅਤੇ ਹਵਾਲਾਤੀ ਜ਼ੇਲ੍ਹ ਜਾਣ ਤੋਂ ਬਚਣ ਲਈ ਕੋਰੋਨਾ ਵਾਇਰਸ ਦਾ ਬਹਾਨਾ ਲਾ ਸਕਦੇ ਹਨ।ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪੰਜਾਬ ਸਰਕਾਰ ਦੇ ਨਵੇਂ ਨਿਯਮਾਂ ਅਨੁਸਾਰ ਹੁਣ ਪੁਲਿਸ ਕਿਸੇ ਨੂੰ ਵੀ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਸ ਦਾ ਵਿਦੇਸ਼ ਰਿਕਾਰਡ ਚੈਕ ਕਰੇਗੀ।ਹੁਣ ਪੁਲਿਸ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੂੰ ਜੇਲ ਯਾਤਰਾ ਤੇ ਭੇਜਣ ਤੋਂ ਪਹਿਲਾਂ ਉਸ ਦੀ ਵਿਦੇਸ਼ ਯਾਤਰਾ ਦੇ ਬਾਰੇ ਵਿੱਚ ਵੀ ਗਹਿਰਾਈ ਨਾਲ ਪੁੱਛਗਿਛ ਕਰੇੇਗੀ।ਉਸ ਤੋਂ ਪੁੱਛਿਆ ਜਾਵੇਗਾ ਕਿ ਪਿਛਲੇ ਸਮੇਂ ਤੋਂ ਉਸ ਨੇ ਜਾਂ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੇ ਵਿਦੇਸ਼ ਯਾਤਰਾ ਤਾਂ ਨਹੀਂ ਕੀਤੀ ਹੈ।ਜੇਕਰ ਉਸ ਦਾ ਜਵਾਬ ਹਾਂ ਵਿੱਚ ਹੋਇਆ ਤਾਂ ਉਸ ਨੂੰ ਜੇਲ ਭੇਜਣ ਤੋਂ ਪਹਿਲਾਂ ਸਿਵਿਲ ਹਸਪਤਾਲ ਦੇ ਡਾਕਟਰਾਂ ਤੋਂ ਜਾਂਚ ਕਰਾ ਕੇ ਇਹ ਸੰਤੁਸ਼ਟੀ ਕੀਤੀ ਜਾਵੇਗੀ ਕਿ ਉਹ ਕੋਰੋਨਾ ਵਾਇਰਸ ਦੇ ਪ੍ਰਭਾਵ ਹੇਠ ਤਾਂ ਨਹੀਂ ਹੈ।ਸੈਂਟਰਲ ਜ਼ੇਲ੍ਹ ਲੁਧਿਆਣਾ ਦੇ ਅਫਸਰਾਂ ਨੇ ਪੁਲਿਸ ਅਤੇ ਸਿਵਿਲ ਸਰਜਨ ਨੂੰ ਅਜਿਹਾ ਕਰਨ ਲਈ ਕਹਿ ਦਿੱਤਾ ਹੈ।

ਦਰਅਸਲ ਕੋਰੋਨਾ ਵਾਇਰਸ ਦਾ ਡਰ ਸਿਰਫ ਆਮ ਆਬਾਦੀ ਤੱਕ ਸੀਮਿਤ ਨਹੀਂ ਹੈ ਬਲਕਿ ਜੇਲ ਵਿੱਚ ਵੀ ਇਸ ਦਾ ਡਰ ਦੇਖਿਆ ਜਾ ਰਿਹਾ ਹੈ।ਅਫਸਰਾਂ ਨੂੰ ਸ਼ੱਕ ਹੈ ਕਿ ਜੇਕਰ ਕੋਈ ਵੀ ਕੈਦੀ ਇਸ ਦੇ ਪ੍ਰਭਾਵ ਵਿੱਚ ਹੈ ਤਾਂ ਉਸ ਦੇ ਰਾਹੀਂ ਕੋਰੋਨਾ ਵਾਇਰਸ ਜੇਲ ਦੀ ਸੁਰੱਖਿਆ ਨੂੰ ਨਾ ਤੋੜ ਦੇਵੇ।ਉਨ੍ਹਾਂ ਨੂੰ ਡਰ ਹੈ ਕਿ ਜੇਕਰ ਕੋਈ ਕੈਦੀ ਇਸ ਦੇ ਪ੍ਰਭਾਵ ਵਿੱਚ ਹੋ ਕੇ ਜੇਲ ਵਿੱਚ ਆ ਗਿਆ ਤਾਂ ਉਹ ਵੱਡੇ ਪੈਮਾਨੇ ਤੇ ਦੂਸਰੇ ਕੈਦੀਆਂ ਨੂੰ ਬੀਮਾਰ ਕਰ ਸਕਦਾ ਹੈ।ਪੁਲਿਸ ਹਰ ਕੈਦੀ ਨੂੰ ਜੇਲ ਭੇਜਣ ਤੋਂ ਪਹਿਲਾਂ ਉਸ ਦੀ ਸਿਵਿਲ ਹਸਪਤਾਲ ਤੋਂ ਮੈਡੀਕਲ ਐਗਜਾਮੀਨੇਸ਼ਨ ਕਰਵਾਉਂਦੀ ਹੀ ਹੈ।ਹੁਣ ਸੈਂਟਰਲ ਜੇਲ ਪ੍ਰਬੰਧਨ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ, ਖੰਨਾ, ਜਗਰਾਓਂ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਅਤੇ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਿਲ ਸਰਜਨਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੈਦੀ ਨੂੰ ਜੇਲ ਭੇਜਣ ਤੋਂ ਪਹਿਲਾਂ ਉਸਦੀ ਅਤੇ ਉਸਦੇ ਪਰਿਵਾਰ ਦੀ ਟਰੈਵਲ ਹਿਸਟਰੀ ਲਈ ਜਾਵੇ।

ਜੇਕਰ ਕਿਸੀ ਦੀ ਟਰੈਵਲ ਹਿਸਟਰੀ ਪਾਈ ਜਾਂਦੀ ਹੈ ਤਾਂ ਕੋਰੋਨਾ ਵਾਇਰਸ ਦੇ ਅਹਿਜੇ ਤੋਂ ਵੀ ਜਾਂਚ ਕੀਤੀ ਜਾਵੇਗੀ।ਜੇਕਰ ਕਿਸ ਅਪਰਾਧੀ ਦੇ ਅੰਦਰ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਤਾਂ ਉਸ ਦੇ ਪੂਰੇ ਟੈਸਟ ਕਰਨ ਦੇ ਬਾਅਦ ਹੀ ਉਸ ਨੂੰ ਜੇਲ ਵਿੱਚ ਭੇਜਿਆ ਜਾਵੇਗਾ।

Related posts

ਆਹ ਦੁੱਧ ਪੀਕੇ 12-12 ਜਵਾਕ ਜੰਮਦੇ ਸੀ ਪੁਰਾਣੇ ਬਾਬੇ

htvteam

ਪ੍ਰਿੰਸੀਪਲ ਨੇ ਡਾਂਟਿਆ ‘ਤੇ ਵਿਦਿਆਰਥਣ ਨੇ ਹੱਥ ਦੀਆਂ ਨਸਾਂ ਕੱਟਣ ਦੀ ਕੀਤੀ ਕੋਸ਼ਿਸ਼

Htv Punjabi

ਆਹ ਦੇਖੋ ਵਿਧਵਾ ਔਰਤ ਨਾਲ ਕੀ ਕਰਗੇ ?

htvteam

Leave a Comment