Htv Punjabi
Crime Punjab Video

ਯੂਨੀਵਰਸਿਟੀ ਤੇ ਕਾਲਜਾਂ ਦੇ ਵਿੱਚ ਰੈਗਿੰਗ ਕਰਨ ਵਾਲੇ ਹੋ ਜਾਣ ਸਾਵਧਾਨ

ਰੈਗਿੰਗ ਕਰਨਾ ਕਾਨੂੰਨਨ ਅਪਰਾਧ
ਸਜ਼ਾ ਦੇ ਨਾਲ ਜੁਰਮਾਨੇ ਦੀ ਵੀ ਤਜਵੀਜ਼
ਜਾਣੋ ਪ੍ਰੋਫੈਸਰ ਤੋ ਇਹ ਖਾਸ ਗੱਲਾਂ
ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿੱਚ ਰੈਗਿੰਗ ਇੱਕ ਆਮ ਜਿਹੀ ਗੱਲ ਹੈ ਪਰ ਹੁਣ ਯੂਜੀਸੀ ਵੱਲੋਂ ਇਸ ਤੇ ਸਖਤੀ ਵਿਖਾਈ ਜਾ ਰਹੀ ਹੈ। ਰੈਗਿੰਗ ਕਰਨਾ ਕਾਨੂੰਨਨ ਅਪਰਾਧ ਹੈ ਅਤੇ ਸਾਲ 2022 ਦੇ ਵਿੱਚ ਸੁਪਰੀਮ ਕੋਰਟ ਦੇ ਸਖਤ ਨਿਰਦੇਸ਼ਾਂ ਤੋਂ ਬਾਅਦ ਯੂਜੀਸੀ ਦੇ ਨਿਯਮਾਂ ਨੂੰ ਸਖਤੀ ਦੇ ਨਾਲ ਲਾਗੂ ਕਰਨਾ ਲਾਜ਼ਮੀ ਬਣਾ ਦਿੱਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਐਂਟੀ ਰੈਗਿੰਗ ਕਮੇਟੀ ਦੇ ਕਨਵੀਨਰ ਡਾਕਟਰ ਵੀਪੀ ਸੇਠੀ ਨੇ ਦੱਸਿਆ ਕਿ ਰੈਗਿੰਗ ਇੱਕ ਕਾਨੂੰਨਨ ਅਪਰਾਧ ਹੈ ਅਜਿਹਾ ਕਰਨ ਦੇ ਨਾਲ ਵਿਦਿਆਰਥੀ ਨੂੰ ਸਜ਼ਾ ਦੇ ਨਾਲ ਨਾਲ ਜੁਰਮਾਨਾ ਵੀ ਲੱਗ ਸਕਦਾ ਹੈ ਦੋ ਸਾਲ ਤੱਕ ਦੀ ਸਜ਼ਾ ਇਸ ਦੇ ਨਾਲ 50,000 ਰੁਪਏ ਦਾ ਜੁਰਮਾਨਾ ਅਤੇ ਨਾਲ ਹੀ ਉਸ ਨੂੰ ਮਿਲਣ ਵਾਲੀਆਂ ਯੂਨੀਵਰਸਿਟੀ ਤੋਂ ਸੰਵਿਧਾਨਾਂ ਵੀ ਬੰਦ ਹੋ ਸਕਦੀਆਂ ਨੇ ਜਿਸ ਦੇ ਵਿੱਚ ਵਜ਼ੀਫਾ ਅਤੇ ਸਕਾਲਰਸ਼ਿਪ ਆਦਿ ਸ਼ਾਮਿਲ ਹੈ।

ਡਾਕਟਰ ਵੀਪੀ ਸੇਠੀ ਦੱਸਦੇ ਹਨ ਕਿ ਜੇਕਰ ਕੋਈ ਸੀਨੀਅਰ ਵਿਦਿਆਰਥੀ ਕਿਸੇ ਜੂਨੀਅਰ ਦਾ ਇੰਟਰਵਿਊ ਕਰਦਾ ਹੈ ਉਸ ਤੇ ਦਬਾਅ ਪਾਉਂਦਾ ਹੈ ਤਾਂ ਉਸ ਨੂੰ ਵੀ ਰੈਗਿੰਗ ਦੇ ਵਿੱਚ ਹੀ ਮੰਨਿਆ ਜਾਂਦਾ ਹੈ ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਟੀਮਾਂ ਵੀ ਬਣਾਈਆਂ ਗਈਆਂ ਹਨ ਜੋ ਇਸ ਨੂੰ ਮੋਨੀਟਰ ਕਰਦੀਆਂ ਨੇ ਉਹਨਾਂ ਕਿਹਾ ਕਿ ਸਿਰਫ ਕਾਲਜ ਅਤੇ ਯੂਨੀਵਰਸਿਟੀ ਦੇ ਅੰਦਰ ਹੀ ਨਹੀਂ ਸਗੋਂ ਬਾਹਰ ਵੀ ਸੀਨੀਅਰ ਵੱਲੋਂ ਕਿਸੇ ਵੀ ਜੂਨੀਅਰ ਵਿਦਿਆਰਥੀ ਦੀ ਰੈਗਿੰਗ ਕਰਨਾ ਅਪਰਾਧ ਹੈ। ਇਸ ਸਬੰਧੀ ਯੂਜੀਸੀ ਦੀਆਂ ਸਖਤ ਗਾਈਡਲਾਈਨਜ ਹਨ ਜਿਸ ਨੂੰ ਫਾਲੋ ਕਰਨਾ ਬੇਹਦ ਲਾਜ਼ਮੀ ਹੈ। ਉਹਨਾਂ ਕਿਹਾ ਕਿ ਅਸੀਂ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਮਾਪਿਆਂ ਨੂੰ ਵੀ ਸੰਬੰਧੀ ਜਾਗਰੂਕ ਕਰਦੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੀ.ਐਮ. ਭਗਵੰਤ ਮਾਨ ਨੇ ਜਾਰੀ ਕੀਤਾ ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ

htvteam

ਦਿੱਲੀ ਕੂਚ ਕਰਨ ਤੋਂ ਪਹਿਲਾਂ ਟੁੱਟੀਆਂ ਕਿਸਾਨ ਜਥੇਬੰਦੀਆ ?

htvteam

ਕਰਤਾਪੁਰ ਕੋਰੀਡੋਰ ਨੂੰ ਲੈ ਕੇ ਆਈ ਚੰਗੀ ਖਬਰ, ਪਾਕਿ ਮੰਨਣ ਜਾ ਰਿਹਾ ਵੱਡੀ ਮੰਗ

htvteam

Leave a Comment