Htv Punjabi
Crime Punjab Video

ਰਾਤ ਨੂੰ ਘਰੇ ਸੱਦ ਲਿਆ ਪਤਨੀ ਨੇ ਆਪਣਾ ਆਸ਼ਿਕ ਰੰਗ ਰਲੀਆਂ ਮਨਾਉਦੇ ਨੂੰ ਪਤੀ ਨੇ ਲਿਆ ਦੇਖ

ਫਰੀਦਕੋਟ ਪੁਲਿਸ ਨੇ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝਾਈ
ਸੁਖਣ ਵਾਲਾ ਦੇ ਵਿੱਚ ਨੌਜਵਾਨ ਦਾ ਹੋਇਆ ਸੀ ਕਤਲ
ਪ੍ਰੇਮੀ ਨਾਲ ਮਿਲਕੇ ਔਰਤ ਨੇ ਕੀਤਾ ਪਤੀ ਦਾ ਕਤਲ
ਰਾਤ ਨੂੰ ਘਰ ਮਿਲਣ ਵਾਸਤੇ ਬੁਲਾਇਆ ਤਾਂ ਪਤੀ ਨੇ ਦੇਖ ਲਿਆ ਸੀ ਸਾਰਾ ਸੀਨ
ਰਾਤ ਸਮੇਂ ਪਤਨੀ ਨੂੰ ਮਿਲਣ ਆਇਆ ਪ੍ਰੇਮੀ ਤਾਂ ਪਤੀ ਦੀ ਖੁੱਲ੍ਹੀ ਜਾਗ, ਪਤੀ ਨੇ ਕੀਤਾ ਵਿਰੋਧ ਤਾਂ ਪ੍ਰੇਮੀ ਜੋੜੇ ਨੇ ਕਥਿਤ ਗਲਾ ਘੁੱਟ ਕੇ ਪਤੀ ਦਾ ਕੀਤਾ ਕਤਲ- ਪੁਲਿਸ
ਬੀਤੀ 29-30 ਨਵੰਬਰ ਦੀ ਰਾਤ ਨੂੰ ਜਿਲ੍ਹੇ ਦੇ ਪਿੰਡ ਸੁਖਣਵਾਲਾ ਵਿਚ ਹੋਏ ਨੌਜਵਾਨ ਦੇ ਅੰਨ੍ਹੇ ਕਤਲ ਦੀ ਫਰੀਦਕੋਟ ਪੁਲਿਸ ਵਲੋਂ ਗੁੱਥੀ ਸੁਲਝਾ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ, ਵਿਸੇਸ ਪ੍ਰੈਸ ਕਾਨਫ਼ਰੰਸ ਕਰ SP ਇਨਵਟੀਗੇਸ਼ਨ ਯੋਗੇਸ਼ਵਰ ਸਿੰਘ ਗੋਰਾਇਆ ਨੇ ਦਸਿਆ ਕਿ ਪਿੰਡ ਸੁਖਣਵਾਲਾ ਵਿਚ ਹੋਏ ਕਤਲ ਮਾਮਲੇ ਵਿਚ ਪੁਲਿਸ ਵਲੋਂ ਮਿਰਤਕ ਦੀ ਪਤਨੀ ਅਤੇ ਉਸ ਦੇ ਮਰਦ ਦੋਸਤ ਨੂੰ ਗਿਰਫ਼ਤਾਰ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਮਿਰਤਕ ਦੀ ਪਤਨੀ ਦਾ ਸ਼ੋਸ਼ਲ ਮੀਡੀਆ ਰਾਹੀਂ ਕਿਸੇ ਲੜਕੇ ਨਾਲ ਪ੍ਰੇਮ ਸਬੰਧ ਬਣੇ ਸਨ ਜੋ 29-30 ਨਵੰਬਰ ਦੀ ਰਾਤ ਨੂੰ ਉਸ ਨੂੰ ਮਿਲਣ ਉਹਨਾਂ ਦੇ ਪਿੰਡ ਸੁਖਣਵਾਲਾ ਸਥਿਤ ਘਰੇ ਆਇਆ ਸੀ ਜਿਸ ਦੌਰਾਨ ਔਰਤ ਦੇ ਪਤੀ ਦੀ ਜਾਗ ਖੁੱਲ੍ਹ ਗਈ ਅਤੇ ਪਰਾਏ ਮਰਦ ਦੇ ਘਰ ਵਿਚ ਹੋਣ ਤੇ ਉਸ ਨੇ ਵਿਰੋਧ ਕੀਤਾ ਤਾਂ ਆਪਸ ਵਿਚ ਗੁਥਮ ਗੁਥਾ ਹੋ ਗਏ ਇਸੇ ਦੌਰਾਨ ਪ੍ਰੇਮੀ ਜੋੜੇ ਨੇ ਉਸ ਦਾ ਗਲਾ ਘੁਟ ਕੇ ਕਤਲ ਕਰ ਦਿੱਤਾ ਅਤੇ ਇਸ ਕਤਲ ਨੂੰ ਕੋਈ ਹੋਰ ਰੰਗਤ ਦੇਣ ਲਈ ਪੁਲਿਸ ਨੂੰ ਘਰ ਵਿਚ ਚੋਰੀ ਹੋਣ ਅਤੇ ਚੋਰਾਂ ਵਲੋਂ ਕਤਲ ਕੀਤੇ ਜਾਣ ਦੀ ਗੱਲ ਕਹੀ।

ਉਹਨਾਂ ਦੱਸਿਆ ਕਿ ਮੌਕੇ ਤੇ ਪਹੁੰਚੀ ਪੁਲਿਸ ਅਤੇ ਮਿਰਤਕ ਦੇ ਪਰਿਵਾਰਕ ਮੈਂਬਰਾਂ ਨਾਲ ਹੋਈ ਗੱਲਬਾਤ ਦੋਰਾਨ ਜਾਂਚ ਵਿਚ ਸਾਹਮਣੇ ਆਇਆ ਕਿ ਮਿਰਤਕ ਦੀ ਪਤਨੀ ਦੇ ਕਿਸੇ ਹੋਰ ਲੜਕੇ ਨਾਲ ਸਬੰਧ ਸਨ ਜੋ ਰਾਤ ਸਮੇਂ ਉਸ ਨੂੰ ਮਿਲਣ ਆਇਆ ਸੀ। ਪਰ ਪਤੀ ਨੂੰ ਪਤਾ ਲੱਗਿਆ ਤਾਂ ਉਸ ਨੇ ਵਿਰੋਧ ਕੀਤਾ ਅਤੇ ਇਸੇ ਦੌਰਾਨ ਪ੍ਰੇਮੀ ਜੋੜੇ ਨੇ ਉਸ ਦਾ ਗਲਾ ਦਵਾ ਕੇ ਕਤਲ ਕਰ ਦਿੱਤਾ। ਉਹਨਾਂ ਕਿਹਾ ਕਿ ਦੋਹਾਂ ਨੂੰ ਪੇਸ਼ ਅਦਾਲਤ ਕਰ ਰਿਮਾਂਡ ਹਾਸਲ ਕੀਤਾ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਖਰੀ ਵੇਲੇ ਸਤਨਾਮ ਖੱਟੜਾ ਦੀ ਕਿਹੜੇ ਰਿਸ਼ਤੇਦਾਰ ਨਾਲ ਕੀ ਹੋਈ ਗੱਲ?

htvteam

ਪਾਕਿਸਤਾਨੀ ਮੁੰਡਾ ਲੈ ਗਿਆ ਸਲਮਾਨ ਖ਼ਾਨ ਵਾਲੀ ਫੀਲਿੰਗ; ਖੁਦ ਨੂੰ ਸਮਝਣ ਲੱਗਾ ਬਜਰੰਗੀ ਭਾਈਜਾਨ

htvteam

ਬਿਸ਼ਨੋਈ ਇੰਟਰਵਿਊ ਮਾਮਲੇ ‘ਚ ਹੋਸ਼ ਉਡਾਊ ਖੁਲਾਸਾ

htvteam

Leave a Comment