Htv Punjabi
Punjab

ਰਿਲਾਇੰਸ ਕੰਪਨੀ ਦਾ ਐਲਾਨ, ਕਾਰਪੋਰੇਟ ਜਾਂ ਖੇਤੀ ਬਾਰੇ ਕੋਈ ਯੋਜਨਾ ਨਹੀਂ

ਬੀਤੇ ਦਿਨੀਂ ਰਿਲਾਇੰਸ ਕੰਪਨੀ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਰਿਲਾਇੰਸ ਦਾ ਕਹਿਣਾ ਹੈ ਕਿ ਸਾਡਾ ਕੰਟਰੈਕਟ ਫਾਰਮਿੰਗ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਅਤੇ ਜੋ ਕਿਸਾਨ ਆਪਣੇ ਸੰਘਰਸ਼ ਲਈ ਲੜ ਰਹੀ ਹੈ ਅਸੀਂ ਕਿਸਾਨਾਂ ਦੇ ਨਾਲ ਹਾਂ  ਇਸ ਤੇ ਬੋਲਦੇ ਹੋਏ ਕਾਂਗਰਸੀ ਵਿਧਾਇਕ ਅਤੇ ਕੈਬਨਿਟ ਰੈਂਕ ਡਾ ਰਾਜਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਬਹੁਤ ਵਧੀਆ ਗੱਲ ਹੈ ਕਿ ਰਿਲਾਇੰਸ ਨੇ ਵੀ ਕਿਸਾਨਾਂ ਦੇ ਹੱਕ ਚ ਆਪਣਾ ਸਮਰਥਨ ਦਿੱਤਾ ਹੈ ਅਤੇ ਹੁਣ ਦੇਸ਼ ਦੇ ਪ੍ਰਧਾਨਮੰਤਰੀ ਮਾਣ ਯੋਗ ਨਰਿੰਦਰ ਮੋਦੀ ਨੂੰ ਇਹ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ । ਦੂਸਰੇ ਪਾਸੇ ਹੁਣ ਕਿਸਾਨਾਂ ਦੀ ਮੀਟਿੰਗ ਦਾ ਸੱਤਵਾ ਗੇੜ ਚੱਲ ਰਿਹਾ ਜੇਕਰ ਸੈਂਟਰ ਸਰਕਾਰ ਵੱਲੋਂ  ਅੱਜ ਦੀ ਮੀਟਿੰਗ ਵਿੱਚ ਕਿਸੇ ਤਰਾਂ ਦੇ ਫੈਸਲੇ ਦੀ ਸੁਣਵਾਈ ਨਾ ਕੀਤੀ ਗਈ ਤਾਂ ਕਿਸਾਨਾਂ ਵੱਲੋਂ ਆਉਣ ਵਾਲੀ 26 ਜਨਵਰੀ ਨੂੰ ਪੂਰੀ ਦਿੱਲੀ ਵਿੱਚ ਟਰੈਕਟਰ ਰੈਲੀ ਕੱਢੀ ਜਾਵੇਗੀ । ਇਕ ਪਾਸੇ ਕਿਸਾਨਾਂ ਵਲੋਂ ਕਾਫੀ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਮੋਰਚੇ ਲਗਾਏ ਹੋਏ ਨੇ ਤਾਂ ਦੂਸਰੇ ਪਾਸੇ ਆਏ ਦਿਨ ਅਜਿਹੇ ਕਈ ਕਿਸਾਨ ਦੁਨੀਆਂ ਨੂੰ ਅਲਵਿਦਾ ਆਖ ਰਹੇ ਨੇ ਜਿਹੜੇ ਆਪਣੇ ਹੱਕਾਂ ਦੀ ਅਵਾਜ਼ ਲਈ ਇਹਨਾਂ ਧਰਨਿਆਂ `ਚ ਪਹੁੰਚ ਰਹੇ ਨੇ ਜਿਸ ਤੋਂ ਬਾਅਦ ਜਿਆਦਾਤਰ ਲੋਕਾਂ ਵਲੋਂ ਮੋਦੀ ਸਰਕਾਰ ਨੂੰ ਇਹਨਾਂ ਬਿੱਲਾਂ ਨੂੰ ਜਲਦ ਵਾਪਿਸ ਲੈ ਕੇ ਮਾਮਲਾ ਖਤਮ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ

 

 

Related posts

ਲੱਖਾ ਸਿਧਾਣਾ ਦੀ ਸਕੂਲ ਪ੍ਰਿੰਸੀਪਲ ਨਾਲ ਖੜਕੀ ਇੱਟ ਨਾਲ ਇੱਟ

htvteam

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸਟੇਜ ਉੱਤੇ ਹੀ ਰਵਾਈ ਆਪਣੀ ਘਰਵਾਲੀ

htvteam

ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ

htvteam