Htv Punjabi
Punjab

ਵਿਜੈ ਦਿਵਸ ਸੰਬੰਧਤ ਪੰਜਾਬ ‘ਚ ਕਰਵਾਏ ਗਏ ਰੰਗਾਂ-ਰੰਗ ਪ੍ਰੋਗਰਾਮ

ਦਿੱਲੀ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਾਰੋਂ ਦਿਸ਼ਾਵਾਂ ਵਿਚ ਚਾਰ ਵਿਜੈ ਮਿਸਾਲਾਂ ਭੇਜੀਆਂ ਗਈਆਂ। ਇਹ ਮਸ਼ਾਲ ਵੱਖ-ਵੱਖ ਆਰਮੀ ਕੈਂਟ ਵਿੱਚ ਜਾਣਗੀਆਂ ਅਤੇ ਅਤੇ 1971 ਦੇ ਸ਼ਹੀਦਾਂ ਨੂੰ ਯਾਦ ਕਰਕੇ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। 1971 ਦੀ ਲੜਾਈ ਦੌਰਾਨ ਵਿਜੈ ਚੱਕਰ ਅਤੇ ਸ਼ੌਰਿਆ ਚੱਕਰ ਸੈਨਿਕਾਂ ਨੂੰ ਅੱਜ ਸਨਮਾਨਿਤ ਦਿੱਤਾ ਜਾ ਰਿਹਾ ਹੈ। ਨਾਭਾ ਕੈਂਟ ਵਿਖੇ ਵਿਜੈ ਮਸ਼ਾਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਸਮਾਰੋਹ ਦੌਰਾਨ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮੌਕੇ ਤੇ ਜਿੱਥੇ ਸੈਨਾ ਬੈਂਡ ਵੱਲੋਂ ਆਪਣੀ ਪੇਸ਼ਕਾਰੀ ਕੀਤੀ ਗਈ ਉੱਥੇ ਹੀ ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਹ ਵਿਜੇ ਮਸ਼ਾਲ 12 ਜਨਵਰੀ ਤੱਕ ਨਾਭਾ ਕੈਂਟ ਵਿਖੇ ਰਹੇਗੀ ਅਤੇ ਉਸ ਤੋਂ ਬਾਅਦ ਜ਼ੀਰਕਪੁਰ ਲਈ ਰਵਾਨਾ ਹੋਵੇਗੀ।

ਇਸ ਮੌਕੇ ਤੇ 1971ਦੀ ਜੰਗ ਲੜਨ ਵਾਲੇ ਕਰਨਲ ਜੇ. ਐਸ.ਬਾਜਵਾ ਵੀਰ ਚੱਕਰ ਅਤੇ ਸ਼ੌਰਿਆ ਚੱਕਰ ਪ੍ਰਾਪਤ ਕਰਨ ਵਾਲੇ ਨੇ ਕਿਹਾ ਕਿ ਵਿਜੈ ਦਿਵਸ ਬਹੁਤ ਹੀ ਸਾਡੇ ਲਈ ਸੌਭਾਗਿਆ ਵਾਲਾ ਦਿਨ ਹੈ ਅਤੇ ਇਸ ਦੇ ਨਾਲ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਗਿਆਨ ਮਿਲੇਗਾ, ਕਿਵੇਂ ਅਸੀਂ 1971 ਦੀ ਲੜਾਈ ਜਿੱਤੀ। ਜਦੋਂ 1971 ਦੀ ਲੜਾਈ ਹੋਈ। ਉਸ ਸਮੇਂ ਮੈਂ 22 ਸਾਲ ਦਾ ਸੀ ਅਤੇ ਮੈਂ ਸੈਕਿੰਡ ਲੈਫਟੀਨੈਂਟ ਸੀ। ਕਰਨਲ ਨੇ ਕਿਹਾ ਕਿ ਮੈਂ ਇਸ ਲੜਾਈ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਇਹ ਲੜਾਈ ਦੇ ਲਈ ਜਿੱਤ ਪ੍ਰਾਪਤ ਕੀਤੀ ਅਤੇ ਮੈਂ ਜਿਉਂਦਾ ਵਾਪਸ ਵੀ ਆਇਆਂ ਅਤੇ ਮੈਨੂੰ ਉਸ ਤੋਂ ਉਪਰੰਤ ਵੀਰ ਚੱਕਰ ਦੇ ਨਾਲ ਨਵਾਜ਼ਿਆ ਗਿਆ। ਕਰਨਲ ਨੂੰ ਜਦੋਂ ਪਾਕਿਸਤਾਨ ਦੀ ਲੜਾਈ ਦੌਰਾਨ ਜੇਲ੍ਹ ਵਿੱਚ ਨਜ਼ਰਬੰਦ ਸੈਨਿਕਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਉੱਥੇ ਸਾਡੇ ਸੈਨਿਕਾਂ ਨਜ਼ਰਬੰਦ ਹਨ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੀਅ ਜਾਨ ਲਾ ਕੇ ਉਨ੍ਹਾਂ ਨੂੰ ਵਾਪਸ ਲਿਆਵੇ।


ਇਸ ਮੌਕੇ ਸ਼ਹੀਦ ਕੈਪਟਨ ਪਿਆਰਾ ਸਿੰਘ ਦੀ ਸਪੁੱਤਰੀ ਸੁਖਵਿੰਦਰ ਕੌਰ ਨੇ ਕਿਹਾ ਕਿ ਮੈਨੂੰ ਗਰਵ ਹੈ ਕਿ ਮੇਰੇ ਪਿਤਾ ਨੇ 1971 ਦੀ ਲੜਾਈ ਵਿਚ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਨੇ ਸੀਨੇ ਤੇ ਗੋਲੀਆਂ ਖਾਧੀਆਂ ਅਤੇ ਅੱਜ ਮੈਨੂੰ ਵੀਰ ਚੱਕਰ ਨਾਲ ਨਵਾਜਿਆ ਗਿਆ ਹੈ। ਉਹ ਵੀ ਮੇਰੇ ਪਿਤਾ ਦੇ ਕਾਰਨ ਅਤੇ ਮੈਂ ਗੁਜ਼ਾਰਿਸ਼ ਕਰਦੀ ਹਾਂ ਕਿ ਜੋ ਸਾਡਾ ਪਿੰਡ ਈਸਾਪੁਰ ਹੈ ਉਸ ਦਾ ਗੇਟ ਦੀ ਯਾਦਗਾਰ ਮੇਰੇ ਪਿਤਾ ਦੇ ਨਾਮ ਨਾਲ ਰੱਖੀ ਜਾਵੇ।

Related posts

ਪੰਜਾਬ ਦੀ ਕੁੜੀ ਨੇ ਵਿਸ਼ਵ ਪੱਧਰ ‘ਤੇ ਪਾਈ ਧੱਕ, ਦੇਖੋ ਕਿਵੇਂ ਕੁੜੀ ਨੌਜਵਾਨ ਪੀੜੀ ਲਈ ਬਣੀ ਮਿਸਾਲ ?

htvteam

ਪੁ ਲਿਸ ਨਾਲ ਮੁਲਜ਼ਮ ਆਹ ਕੀ ਕਰ ਗਿਆ

htvteam

ਸੋਨੂੰ ਸੂਦ ਨੇ ਚੰਡੀਗੜ੍ਹ ਵਿੱਚ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

htvteam