ਮੌਸਮ ਨੇ ਤੋੜੇ ਪੁਰਾਣੇ ਰਿਕਾਰਡ
ਜਨਵਰੀ ਮਹੀਨੇ ਵਿੱਚ ਟੈਂਪਰੇਚਰ ਪਹੁੰਚਿਆ 23 ਡਿਗਰੀ ਤੋਂ ਪਾਰ
ਆਉਂਦੇ ਦਿਨਾਂ ਚ ਪੈ ਸਕਦੀ ਹੈ ਬਾਰਿਸ਼ ਵਧੇਗੀ ਠੰਡ
ਮੌਸਮ ਵਿਗਿਆਨੀ ਦੇ ਵੱਲੋਂ ਜਾਣਕਾਰੀ ਕੀਤੀ ਸਾਂਝੀ
ਪੰਜਾਬ ਦੇ ਵਿੱਚ ਜਨਵਰੀ ਮਹੀਨੇ ਦੇ ਅੰਦਰ ਟੈਂਪਰੇਚਰ ਲਗਾਤਾਰ ਰਿਕਾਰਡ ਤੋੜ ਰਿਹਾ ਹੈ। ਬੀਤੇ ਦਿਨ ਦਿਨ ਦਾ ਟੈਂਪਰੇਚਰ 23 ਡਿਗਰੀ ਤੋ ਉਪਰ ਦਰਜ ਕੀਤਾ ਗਿਆ ਹੈ। ਜੋ ਕਿ ਆਮ ਨਾਲੋਂ ਚਾਰ ਡਿਗਰੀ ਜਿਆਦਾ ਹੈ ਅਜਿਹਾ ਟੈਂਪਰੇਚਰ ਇਸ ਦਿਨ ਜਨਵਰੀ ਮਹੀਨੇ ਅੰਦਰ 2001 ਦੇ ਵਿੱਚ ਹੋਇਆ ਸੀ, 1970 ਤੋਂ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਜਿੰਨੇ ਵੀ ਤਾਪਮਾਨ ਰਿਕਾਰਡ ਕੀਤੇ ਗਏ ਹਨ। ਦੂਜੀ ਵਾਰ ਇੰਨੀ ਜ਼ਿਆਦਾ ਜਨਵਰੀ ਮਹੀਨੇ ਦੇ ਵਿੱਚ ਟੈਂਪਰੇਚਰ ਗਿਆ ਹੈ ਜਿਸ ਤੋਂ ਜ਼ਾਹਿਰ ਹੈ ਕਿ 50 ਸਾਲ ਬਾਅਦ ਦੂਜੀ ਵਾਰ ਇਹ ਰਿਕਾਰਡ ਟੁੱਟਿਆ ਹੈ। ਇਸ ਤੋਂ ਪਹਿਲਾਂ 2001 ਜਨਵਰੀ ਮਹੀਨੇ ਦੇ ਵਿੱਚ 26 ਡਿਗਰੀ ਟੈਂਪਰੇਚਰ ਚਲਾ ਗਿਆ ਸੀ। ਮੌਸਮ ਦੇ ਵਿੱਚ ਭਾਰੀ ਤਬਦੀਲੀਆਂ ਨੂੰ ਵੇਖਣ ਨੂੰ ਮਿਲ ਰਹੀਆਂ ਹਨ।
ਜਾਣਕਾਰੀ ਸਾਂਝੀ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਹੈ ਕਿ ਆਉਂਦੇ ਦੋ ਦਿਨ ਤੱਕ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਅਤੇ ਬੱਦਲਵਾਈ ਵਾਲਾ ਮੌਸਮ ਰਹਿ ਸਕਦਾ ਹੈ ਉਸ ਤੋਂ ਬਾਅਦ ਤਿੰਨ ਅਤੇ ਚਾਰ ਫਰਵਰੀ ਨੂੰ ਮੁੜ ਤੋਂ ਕਿਤੇ ਕਿਤੇ ਪੰਜਾਬ ਦੇ ਵਿੱਚ ਹਲਕੀ ਬੂੰਦਾਂ ਬੰਦੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਬੱਦਲਵਾਈ ਅਤੇ ਬਾਰਿਸ਼ ਦੇ ਕਾਰਨ ਪੰਜਾਬ ਦੇ ਕੁਝ ਹਿੱਸਿਆਂ ਦੇ ਅੰਦਰ ਮੁੜ ਤੋਂ ਟੈਂਪਰੇਚਰ ਹੇਠਾਂ ਜਾ ਸਕਦਾ ਹੈ। ਉਹਨਾਂ ਕਿਹਾ ਕਿ ਲਗਾਤਾਰ ਮੌਸਮ ਦੇ ਵਿੱਚ ਤਬਦੀਲੀਆਂ ਵੇਖਣ ਨੂੰ ਮਿਲਣ ਰਹੀਆਂ ਹਨ। ਇਸ ਦਾ ਅਸਰ ਫਸਲ ਤੇ ਵੀ ਅਤੇ ਮਨੁੱਖੀ ਸਿਹਤ ਤੇ ਵੀ ਹੋ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
