Htv Punjabi
Uncategorized

ਵਿਰਾਟ ਦੇ ਘਰ ਆਉਂਣ ਵਾਲੀਆਂ ਖੁਸ਼ੀਆਂ, ਫੈਨ ਨੇ ਵੀ ਕੀਤਾ ਅਜਿਹਾ ਸਵਾਲ

ਸੁਪਰਸਟਾਰ ਵਿਰਾਟ ਕੋਹਲੀ ਪਿਤਾ ਬਣਨ ਵਾਲੇ ਹਨ। ਉਹਨਾਂ ਨੇ ਆਪਣੀ ਪਤਨੀ ਐਕਟਰੈੱਸ ਅਨੁਸ਼ਕਾ ਸ਼ਰਮਾ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਉਹਨਾਂ ਦੱਸਿਆ ਹੈ ਕਿ 2021 ‘ਚ ਉਹਨਾਂ ਨੇ ਘਰ ਇਕ ਛੋਟਾ ਮਹਿਮਾਨ ਆਉਣ ਵਾਲਾ ਹੈ। ਇਸ ਤਸਵੀਰ ਦੇ ਨਾਲ ਅਨੁਸ਼ਕਾ ਬੇਬੀ ਬੰਪ ਦੇ ਨਾਲ ਦਿਖਾਈ ਦੇ ਰਹੀ ਹੈ। ਵਿਰਾਟ ਕੋਹਲੀ ਅਤੇ ਅਨੁਸ਼ਕਾ ਨੂੰ ਇੰਡਰਸਿਟੀ ਦੇ ਸਭ ਤੋਂ ਪ੍ਰਸਿੱਧ ਪਾਵਰ ਕਪਲ ‘ਚ ਸ਼ੁਮਾਰ ਕੀਤਾ ਜਾਂਦਾ ਹੈ। ਦੋਹੇ ਸਟਾਰ ਆਪਣੀ ਆਪਣੀ ਫੀਲਡ ‘ਚ ਸ਼ਾਨਦਾਰ ਕੰਮ ਕਰਨ ਦੇ ਕਾਰਨ ਅਕਸਰ ਸੁਰਖੀਆਂ ‘ਚ ਰਹਿੰਦੇ ਹਨ।

ਕੁਝ ਹੀ ਦਿਨ ਪਹਿਲਾਂ ਇੰਟਾਗ੍ਰਾਮ ‘ਤੇ ਇਕ ਫੈਨ ਨੇ ਅਨੁਸ਼ਕਾ ਤੋਂ ਪੁੱਛਿਆ ਸੀ ਕੇ ਤੁਹਾਡੇ ਕਰੀਬੀ ਤੁਹਾਨੂੰ ਬੇਬੀ ਪਲਾਨ ਲਈ ਕੀ ਨਹੀਂ ਪੁੱਛਦੇ? ਜਿਸ ਤੋਂ ਬਾਅਦ ਅਨੁਸ਼ਕਾ ਨੇ ਕਿਹਾ ਸੀ ਕੋਈ ਨਹੀਂ ਪੁੱਛਦਾ ਪਰ ਸੋਸ਼ਲ ਮੀਡੀਆ ‘ਤੇ ਲੋਕ ਪੁੱਛਦੇ ਹਨ।

ਕਾਬਿਲੇਗੌਰ ਹੈ ਕੇ ਅਨੁਸ਼ਕਾ ਅਤੇ ਵਿਰਾਟ ‘ਚ ਕਾਫੀ ਸਟ੍ਰੋਗ ਬਾਂਡਿੰਗ ਹੈ, ਅਨੁਸ਼ਕਾ ਨੇ ਦੱਸਿਆ ਕੇ ਭਲਾ ਵਿਰਾਟ ਮੈਦਾਨ ‘ਚ ਕਿੰਨੇ ਹੀ ਅਗ੍ਰੈਸਿਵ ਕਿਉਂ ਨਾ ਹੋਣ ਪਰ ਉਹ ਘਰ ‘ਚ ਕੂਲ ਰਹਿੰਦੇ ਹਨ। ਵਿਰਾਟ ਨੇ ਵੀ ਹਮੇਸ਼ਾ ਕਿਹਾ ਹੈ ਕਿ ਅਨੁਸ਼ਕਾ ਦੇ ਆਉਣ ਨਾਲ ਉਹਨਾਂ ਦੀ ਲਾਈਫ ‘ਚ ਵੀ ਪਾਜ਼ਟੀਵੀਟੀ ਆਈ ਹੈ।

Related posts

ਪੰਜਾਬੀ ਗਾਇਕ ਵੱਡਾ ਗਰੇਵਾਲ ਨਸ਼ੇ ਸਮੇਤ ਗ੍ਰਿਫਤਾਰ, ਦੇਖੋ ਕਿਵੇਂ ਫੜਿਆ ਗਿਆ ਤੇ ਅੱਗੇ ਕੀ ਬਣਿਆ

Htv Punjabi

ਸ਼ਰਾਬੀਆਂ ਨੂੰ ਪਿੰਜਰੇ ਵਿੱਚ ਬੰਦ ਕਰ ਦਿੰਦੇ ਹਨ ਇਹ ਪਿੰਡ ਵਾਲੇ

Htv Punjabi

30 ਦਿਨ ਜੇਲ੍ਹ ‘ਚ ਬੰਦ ਰਹਿਣ ਤੋਂ ਬਾਅਦ ਰੀਆ ਚੱਕਰਵਰਤੀ ਨੂੰ ਮਿਲੀ ਜ਼ਮਾਨਤ, ਨਾਲ ਵੱਡੀਆਂ ਸ਼ਰਤਾਂ

htvteam