Htv Punjabi
Entertainment India

30 ਦਿਨ ਜੇਲ੍ਹ ‘ਚ ਬੰਦ ਰਹਿਣ ਤੋਂ ਬਾਅਦ ਰੀਆ ਚੱਕਰਵਰਤੀ ਨੂੰ ਮਿਲੀ ਜ਼ਮਾਨਤ, ਨਾਲ ਵੱਡੀਆਂ ਸ਼ਰਤਾਂ

ਡਰੱਗ ਮਾਮਲੇ ‘ਚ ਗ੍ਰਿਫਤਾਰ ਐਕਟਰਸ ਰੀਆ ਚੱਕਰਵਰਤੀ ਨੂੰ ਬੰਬੇ ਹਾਈਕੋਰਟ ‘ਚ ਜ਼ਮਾਨਤ ਮਿਲ ਗਈ ਹੈ, ਕੋਰਟ ਨੇ ਕਿਹਾ- ਰੀਆ ਨੂੰ ਜ਼ੇਲ੍ਹ ‘ਚ ਰਿਹਾਅ ਹੋਣ ਦੇ ਬਾਅਦ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣਾ ਹੋਵੇਗਾ,, ਉਹ ਬਿਨਾਂ ਇਜ਼ਾਜਤ ਵਿਦੇਸ਼ ਨਹੀਂ ਜਾ ਸਕਦੀ। ਇੰਨਾਂ ਹੀ ਨਹੀਂ ਜੇਕਰ ਰੀਆ ਨੂੰ ਗ੍ਰੇਟਰ ਮੁੰਬਈ ਤੋਂ ਬਾਹਰ ਜਾਣਾ ਹੋਵੇਗਾ ਤਾਂ ਉਸਨੂੰ ਪਹਿਲਾਂ ਜਾਂਚ ਅਧਿਕਾਰੀ ਨੂੰ ਸੂਚਿਤ ਕਰਨਾ ਹੋਵੇਗਾ,, ਨਾਲ ਹੀ ਰੀਆ ਨੂੰ 10 ਦਿਨ ਦੇ ਦੌਰਾਨ ਆਪਣੀ ਮੌਜੂਦਗੀ ਵੀ ਦਰਜ ਕਰਵਾਉਣੀ ਹੋਵੇਗੀ।

ਇਸ ਤੋਂ ਪਹਿਲਾਂ ਸੈਸ਼ਨ ਕੋਰਟ ਨੇ ਮੰਗਲਵਾਰ ਨੂੰ ਰੀਆ ਦੀ ਜਿਊਡੀਸ਼ੀਅਲ ਕਸਟੱਡੀ 14 ਦਿਨ ਤੱਕ ਵਧਾ ਦਿੱਤੀ ਸੀ। ਇਕ ਮਹੀਨੇ ‘ਚ ਜੇਲ੍ਹ ‘ਚ ਬੰਦ ਰੀਆ ਨੇ ਲੋਅਰ ਕੋਰਟ ‘ਚ 2 ਵਾਰ ਅਰਜ਼ੀ ਖਾਰਿਜ ਹੋਣ ਤੋਂ ਬਾਅਦ ਹਾਈਕੋਰਟ ‘ਚ ਅਪੀਲ ਕੀਤੀ ਸੀ। ਬੁੱਧਵਾਰ ਨੂੰ ਰੀਆ ਚੱਕਰਵਰਤੀ ਨੂੰ ਇੱਕ ਲੱਖ ਦੇ ਬੌਂਡ ‘ਤੇ ਜ਼ਮਾਨਤ ਦੇ ਦਿੱਤੀ ਗਈ ਹੈ। ਹਾਲਾਂਕਿ ਰੀਆ ਦੇ ਭਰਾ ਸ਼ੇਵਿਕ ਨੂੰ ਫਿਲਹਾਲ ਜੇਲ੍ਹ ‘ਚ ਹੀ ਰਹਿਣਾ ਹੋਵੇਗਾ।

ਕਾਬਿਲੇਗੌਰ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਜਾਂਚ ਦੇ ਸਿਲਸਿਲੇ ‘ਚ ਸਾਹਮਣੇ ਆਏ ਡਰੱਗ ਕਨੈਕਸ਼ਨ ‘ਚ ਐੱਨਸੀਬੀ ਨੇ ਅੱਠ ਸਤੰਬਰ ਨੂੰ ਰੀਆ ਨੂੰ ਗ੍ਰਿਫਤਾਰ ਕਰ ਲਿਆ ਸੀ,, ਉਹਨਾਂ ਨੂੰ ਭਾਅਖਲਾ ਜੇਲ੍ਹ ‘ਚ ਰੱਖਿਆ ਗਿਆ। ਦੂਸਰੇ ਪਾਸੇ ਦੀਪੇਸ਼ ਸਾਵੰਤਤ ਤੇ ਉਨ੍ਹਾਂ ਦੇ ਸਾਥੀਆਂ ਨੂੰ ਬੰਬੇ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ ਜਦ ਕੇ ਅਬਦੁਲ ਬਾਸਿਤ ਦੀ ਜਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ ਅਤੇ ਹੁਣ ਰੀਆ ਚੱਕਰਵਰਤੀ ਨੂੰ ਬੰਬੇ ਹਾਈਕੋਰਟ ‘ਚ ਜ਼ਮਾਨਤ ਮਿਲ ਗਈ ਹੈ, ਕੋਰਟ ਨੇ ਕਿਹਾ- ਰੀਆ ਨੂੰ ਜ਼ੇਲ੍ਹ ‘ਚ ਰਿਹਾਅ ਹੋਣ ਦੇ ਬਾਅਦ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣਾ ਹੋਵੇਗਾ,, ਉਹ ਬਿਨਾਂ ਇਜ਼ਾਜਤ ਵਿਦੇਸ਼ ਨਹੀਂ ਜਾ ਸਕਦੀ।

Related posts

ਕਰਫਿਊ ਤੇ ਤਾਲਾਬੰਦੀ ਦੌਰਾਨ ਫਸੀ ਇੱਕ ਅਜਿਹੀ ਬਰਾਤ, ਜਿਸ ਨੂੰ ਦੇਖਦੇ ਹੀ ਲੋਕ ਪੁੱਛਦੇ ਨੇ “ਅਤਿਥੀ ਤੁਮ ਕਬ ਜਾਓਗੇ” 

Htv Punjabi

ਸਿੱਖਾਂ ਨੇ ਫੇਰ ਮਾਰਿਆ ਮੋਰਚਾ ਕੋਰੋਨਾ ਦੀ ਦਹਿਸ਼ਤ ਦੌਰਾਨ ਦਿੱਲੀ ਦੇ ਗੁਰਦੁਆਰਿਆਂ ‘ਚ ਲਾਉਣਗੇ ਆਹ ਚੀਜ਼ ਦਾ ਲੰਗਰ

Htv Punjabi

ਕੰਗਨਾ ਦੇ ਮੁੰਬਈ ਵਾਲੇ ਬਿਆਨ ‘ਤੇ ਸ਼ਿਵ ਸੈਨਾ ਦੇ ਸਾਂਸਦ ਨੇ ਵੀ ਉਸ ਨੂੰ ਕਹਿ ਤੀ ਗੰਦੀ ਗੱਲ!

htvteam