ਤਰੱਕੀ ਕਰਦੇ ਸਾਡੇ ਸਮਾਜ ‘ਚ ਉਹਨਾਂ ਲੋਕਾਂ ਦੀ ਅਕਸਰ ਚਰਚਾ ਰਹਿੰਦੀ ਨੇ ਜਿਹੜੇ ਬਿਨਾ ਕਿਸੇ ਸਵਾਰਥ ਦੇ ਅਕਸਰ ਸਮਾਜ ਦਾ ਭਲਾ ਕਰਦੇ… ਅਤੇ ਅੱਜ ‘ਮਹਿਲਾ ਦਿਵਸ’ ‘ਤੇ ਵਿਸ਼ੇਸ਼ ਰਹੇ ਇਸ ਦਿਨ ‘ਤੇ ਕਮਜ਼ੋਰ ਵਰਗ ਦੀਆਂ ਔਰਤਾਂ ਨੂੰ ਉਹਨਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਦਾ ਵਿਕਾਸ ਕਰਨ ਲਈ ਮੈਡਮ ਰਾਹਿਲਾ ਮਨੋਚਾ ਦੇ ਯਤਨਾ ਸਦਕਾ ਇਕ ਖਾਸ ਪ੍ਰੋਗਰਾਮ ਰਾਂਹੀ ਮਹਿਲਾਵਾਂ ਨੂੰ ਜਾਗਰੂਕ ਕੀਤਾ ਗਿਆ

ਜਿਸ ਦੇ ਚਲਦਿਆ S.H.E Society ਵੱਲੋਂ ਜਿੱਥੇ ਕਮਜ਼ੋਰ ਵਰਗ ਦੀਆਂ ਔਰਤਾਂ ਨੂੰ ਸਨੈਟਰੀ ਪੈਡ ਵੰਡੇ ਗਏ ਉਥੇ ਹੀ ਉਹਨਾਂ ਨੂੰ ਮਹੀਨੇ ਦੀਆਂ ਆਉਣ ਵਾਲੀਆਂ ਸਮੱਸਿਆਵਾਂ ‘ਤੇ ਕਿਸ ਤਰ੍ਹਾਂ ਸੁਚੇਤ ਰਹਿ ਕੇ ਖਿਆਲ ਰੱਖਿਆ ਜਾਂਦਾ ਉਸ ਲਈ ਖਾਸ ਲੈਕਚਰ ਦਿੱਤਾ ਗਿਆ ,,

ਇਸ ਮੌਕੇ ‘ECO – SHE’ Project ਦੇ ਅੰਦਰ ਮੈਡਮ ਜੀਵਨਜੋਤ ਕੌਰ ਅਤੇ ਉਹਨਾਂ ਦੀ ਟੀਮ ਵਲੋਂ ਜਾਗਰੂਕ ਕੈਂਪ ਲਗਾਇਆ ਗਿਆ.ਇਸ ਮੌਕੇ 14 ਤੋਂ 40 ਸਾਲ ਦੀਆਂ ਔਰਤਾਂ ਨੂੰ ਸਿੱਖਿਆ ਦਿੱਤੀ ਗਈ

