ਪੁਰਾਣੀ ਰੰਜਿਸ਼ ਦੇ ਚੱਲਦੇ ਸਕੂਲ ਟੀਚਰ ਤੇ ਕਲਾਸ ਲਾਗਉਂਦੇ ਸਮੇ ਕੀਤੀ ਫਾਇਰਿੰਗ
ਪਤਨੀ ਨਾਲ ਆਏ ਪਤੀ ਨੇ ਸਕੂਲ ਆਕੇ ਅਧਿਆਪਕ ਤੇ ਕਿਤੇ ਦੋ ਫਾਇਰ
ਟੀਚਰ ਵੱਲੋਂ ਭੱਜ ਕੇ ਬਚਾਈ ਜਾਨ
ਪੁਲਿਸ ਵੱਲੋਂ ਅਰਰੋਪਿਆ ਖਿਲਾਫ ਮਾਮਲਾ ਦਰਜ
ਫਰੀਦਕੋਟ ਤੋਂ ਥੋੜੀ ਦੂਰ ਸਰਕਾਰੀ ਮਿਡਲ ਸਕੂਲ ਜੰਡਵਾਲਾ ਸੰਧੂਆਂ ਵਿਖੇ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਇੱਕ ਅਧਿਆਪਕ ‘ਤੇ ਗੋਲੀਆਂ ਚਲਾਈਆਂ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੌਰਾਨ ਅਧਿਆਪਕ ਨੇ ਭੱਜ ਕੇ ਆਪਣੀ ਜਾਨ ਬਚਾਈ।
ਮੌਕੇ ‘ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਕੂਲ ਵਿੱਚ ਸਾਇੰਸ ਟੀਚਰ ਮਨਦੀਪ ਸਿੰਘ ਬੱਤਰਾ ਹਾਜ਼ਰ ਸੀ। ਇੰਨੇ ਨੂੰ ਇੱਕ ਮਰਦ ਤੇ ਇੱਕ ਔਰਤ ਆਏ ਤੇ ਉਨ੍ਹਾਂ ਅਮਨਦੀਪ ਸਿੰਘ ਦੇ ਪੈਰਾਂ ਵੱਲ ਦੋ ਫਾਇਰ ਕੀਤੇ, ਪਰ ਬੱਤਰਾ ਕੋਲ ਖੜ੍ਹੀ ਕਾਰ ਦੇ ਓਹਲੇ ਹੋ ਗਿਆ। ਗੋਲੀ ਚੱਲਣ ਦੀ ਅਵਾਜ਼ ਸੁਣ ਕੇ ਬੱਚਿਆਂ ਵਿੱਚ ਚੀਕ ਚਿਹਾੜਾ ਪੈ ਗਿਆ। ਦੂਜੇ ਅਧਿਆਪਕ ਤੇ ਮਿੱਡ ਡੇ ਮੀਲ ਵਰਕਰ ਅਤੇ ਪਿੰਡ ਵਾਸੀ ਵੀ ਮੌਕੇ ‘ਤੇ ਪੁੱਜੇ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।ਮੌੱਕੇ ਤੇ ਪੁੱਜ ਪੁਲਿਸ ਵੱਲੋ ਜਾਂਚ ਸ਼ੁਰੂ ਕੀਤੀ ਗਈ।
ਇਸ ਮੌੱਕੇ ਜਾਣਕਾਰੀ ਦਿੰਦੇ ਹੋਏ ਟੀਚਰ ਮਨਦੀਪ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਜਿਸ ਨਾਲ ਉਸਦਾ ਪੁਰਾਣਾ ਮਸਲਾ ਚੱਲ ਰਿਹਾ ਹੈ ਉਹ ਆਪਣੀ ਪਤਨੀ ਨਾਲ ਆਇਆ ਜਿਸ ਨੇ ਸਕੂਲ ਅੰਦਰ ਹੀ ਉਸ ਵੱਲ ਦੋ ਫ਼ਾਯਰ ਕੀਤੇ ਗਏ ਜਿਸ ਤੋਂ ਉਸਨੇ ਭੱਜ ਕੇ ਜਾਨ ਬਚਾਈ ਬਾਅਦ ਚ ਉਕਤ ਆਰੋਪੀ ਵਲੋਂ ਉਸ ਵੱਲ ਚਲਾਵੀ ਕੁਰਸੀ ਮਾਰੀ ਅਤੇ ਬਾਅਦ ਚ ਸਕੂਲ ਤੋਂ ਨਿੱਕਲ ਗਿਆ।
ਉਧਰ ਥਾਨਾਂ ਸਾਦਿਕ ਦੇ ਥਾਨਾਂ ਮੁਖੀ ਨਵਦੀਪ ਭੱਟੀ ਨੇ ਕਿਹਾ ਕਿ ਦੋਨਾਂ ਧਿਰਾਂ ਚ ਪੁਰਾਣੀ ਰੰਜਿਸ਼ ਚਲ ਰਹੀ ਹੈ ਜਿਸ ਕਾਰਨ ਹਰਪ੍ਰੀਤ ਸਿੰਘ ਵੱਲੋਂ ਅਧਿਅਪਕ ਮਨਦੀਪ ਸਿੰਘ ਤੇ ਗੋਲੀ ਚਲਾਈ ਜਿਸ ਦੀ ਸ਼ਿਕਾਇਤ ਤੇ ਉਕਤ ਆਰੋਪੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
