Htv Punjabi
Crime Punjab Video

ਸਕੂਲ ਜਾਂਦੀ ਕੁ/ੜੀ ਨਾਲ ਮਸ਼ਟੰਡੇ ਦੀ ਕ/ਰ/ਤੂ/ਤ…..

ਬੇਟੀ ਪੜਾਓ ਜਾਂ ਮਨਚਲਿਆ ਤੋਂ ਬੇਟੀ ਬਚਾਓ
ਸਕੂਲ ਪੜ੍ਹਨ ਜਾ ਰਹੀ ਬੱਚੀ ਨਾਲ ਮਨਚਲੇ ਨੇ ਕੀਤੀ ਛੇੜ-ਛਾੜ
ਅਕਸਰ ਹੀ ਰਸਤੇ ਵਿੱਚ ਰੋਕ ਕੇ ਕਰਦਾ ਸੀ ਪਰੇਸ਼ਾਨ
ਪਰਿਵਾਰ ਦੇ ਰੋਕਣ ਦੇ ਕੀਤੀ ਕੁੱਟਮਾਰ
ਅਸ਼ਲੀਲ ਮੈਸੇਜ ਤੇ ਜਬਰਦਸਤੀ ਦੋਸਤੀ ਪਾਉਣ ਨੂੰ ਕਰਦਾ ਸੀ ਮਜਬੂਰ
ਬੱਚੀ ਨੇ ਘਟਨਾ ਪਰਿਵਾਰ ਨੂੰ ਦੱਸੀ ਪਰਿਵਾਰ ਨੇ ਜਦ ਮਨਚਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਨਚਲੇ ਵੱਲੋਂ ਸਾਥੀ ਤੇ ਗੁੰਡੇ ਬੁਲਾ ਕੇ ਉਲਟਾ ਪੀੜਤ ਪਰਿਵਾਰ ਤੇ ਹੀ ਜੰਮ ਕੇ ਹਮਲਾ ਕੀਤਾ ਗਿਆ ਪਰਿਵਾਰ ਦੀ ਕੀਤੀ ਕੁੱਟਮਾਰ ਬੱਚੀ ਦਾ ਪਰਿਵਾਰ ਹਸਪਤਾਲ ਵਿੱਚ ਦਾਖਲ ਪਰਿਵਾਰ ਨੂੰ ਜਾਨ ਦਾ ਖਤਰਾ ਪੁਲਿਸ ਤੋਂ ਲਗਾ ਰਹੇ ਨੇ ਇਨਸਾਫ ਦੀ ਗੁਹਾਰ ਫਿਰੋਜ਼ਪੁਰ ਦੇ ਪਿੰਡ ਅਟਾਰੀ ਦਾ ਹੈ ਮਾਮਲਾ ਸਕੂਲ ਜਾਣ ਵਾਲਿਆਂ ਬੱਚੀਆਂ ਨੂੰ ਵੀ ਨਹੀਂ ਹਨ ਸੁਰਖਿਤ, ਕੁੱਟਮਾਰ ਦਾ ਵੀਡੀਓ ਵੀ ਆਇਆ ਸਾਹਮਣੇ

ਬੇਟੀ ਬਚਾਓ ਅਤੇ ਬੇਟੀ ਪੜਾਓ ਦੇ ਨਾਅਰੇ ਵਿਚਕਾਰ ਫਿਰੋਜ਼ਪੁਰ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਕੂਲ ਪੜ੍ਹਨ ਜਾਂਦੀ 14 ਸਾਲਾਂ ਦੀ ਬੱਚੀ ਨਾਲ ਇੱਕ ਮਨਚਲੇ ਵੱਲੋਂ ਲਗਾਤਾਰ ਛੇੜਛਾੜ ਕਰਨ ਦੇ ਆਰੋਪ ਲੱਗੇ ਹਨ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਆਰੋਪੀ ਮਨਪ੍ਰੀਤ ਸਿੰਘ ਰਸਤੇ ਵਿੱਚ ਬੱਚੀ ਨੂੰ ਰੋਕ ਕੇ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਮੋਬਾਇਲ ਤੇ ਅਸ਼ਲੀਲ ਮੈਸੇਜ ਭੇਜ ਕੇ ਜਬਰਦਸਤੀ ਦੋਸਤੀ ਕਰਨ ਲਈ ਦਬਾਅ ਪਾਉਂਦਾ ਸੀ। ਮਾਮਲਾ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਪਰਿਵਾਰ ਨੇ ਵਿਰੋਧ ਕੀਤਾ ਤਾਂ ਉਲਟਾ ਹੀ ਸਾਥੀ ਬੁਲਾ ਕੇ ਪਰਿਵਾਰ ਤੇ ਹੀ ਹਮਲਾ ਕਰ ਦਿੱਤਾ ਗਿਆ।

ਮਾਮਲਾ ਹੈ ਫਿਰੋਜ਼ਪੁਰ ਦੇ ਪਿੰਡ ਅਟਾਰੀ ਤੋ ਸਾਹਮਣੇ ਆਇਆ ਹੈ ਜਿੱਥੇ ਪੀੜਤਾ ਦੇ ਮਾਤਾ ਗੁਰਮੀਤ ਕੌਰ ਨੇ ਆਰੋਪ ਲਗਾਇਆ ਹੈ ਉਸ ਦੀ 14 ਸਾਲਾਂ ਦੀ ਧੀ ਜਦ ਸਕੂਲ ਜਾਂਦੀ ਸੀ ਤਾਂ ਆਰੋਪੀ ਮਨਪ੍ਰੀਤ ਸਿੰਘ ਅਕਸਰ ਹੀ ਰਸਤੇ ਵਿੱਚ ਉਸ ਨੂੰ ਰੋਕ ਕੇ ਪਰੇਸ਼ਾਨ ਕਰਦਾ ਸੀ, ਇਨਾ ਹੀ ਨਹੀਂ ਮੋਬਾਇਲ ਤੇ ਅਸ਼ਲੀਲ ਮੈਸੇਜ ਭੇਜ ਕੇ ਜ਼ਬਰਦਸਤੀ ਦੋਸਤੀ ਕਰਨ ਲਈ ਮਜਬੂਰ ਕਰਦਾ ਸੀ ਪਰਿਵਾਰ ਮੁਤਾਬਕ ਜਦ ਬੱਚੀ ਨੇ ਇਹ ਗੱਲ ਆਪਣੇ ਘਰ ਦੱਸੀ ਤਾਂ ਉਹਨਾਂ ਨੇ ਆਰੋਪੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਬਾਅਦ ਮਾਮਲਾ ਹੋਰ ਭੜਕ ਗਿਆ, ਆਰੋਪੀ ਮਨਪ੍ਰੀਤ ਸਿੰਘ ਨੇ ਆਪਣੇ ਨਾਲ ਕੁਝ ਸਾਥੀ ਲੈ ਆਇਆ ਅਤੇ ਪੀੜਤ ਪਰਿਵਾਰ ਤੇ ਹੀ ਹਮਲਾ ਕਰ ਦਿੱਤਾ ਇਸ ਦੌਰਾਨ ਪੀੜਤ ਪਰਿਵਾਰ ਦੀ ਜਮ ਕੇ ਕੁੱਟਮਾਰ ਕੀਤੀ।

ਹਮਲੇ ਵਿੱਚ ਜ਼ਖਮੀ ਹੋਇਆ ਪਰਿਵਾਰ ਇਸ ਵੇਲੇ ਹਸਪਤਾਲ ਵਿੱਚ ਦਾਖਲ ਹੈ ਪੀੜਤ ਪਰਿਵਾਰ ਦੇ ਆਰੋਪ ਲਗਾਇਆ ਹੈ ਕਿ ਉਹਨਾਂ ਨੂੰ ਆਰੋਪੀਆਂ ਤੋਂ ਜਾਨ ਦਾ ਖਤਰਾ ਹੈ ਅਤੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਕੁੱਟਮਾਰ ਕਰਨ ਦਾ ਦ੍ਰਿਸ਼ ਨਜ਼ਰ ਆ ਰਿਹਾ ਹੈ।

ਇਸ ਘਟਨਾ ਨੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹਨ ਕੀ ਆਖਿਰ ਸਕੂਲ ਜਾਣ ਵਾਲਿਆਂ ਬੱਚੀਆਂ ਕਿੰਨੀਆਂ ਸੁਰੱਖਿਅਤ ਹਨ। ਫਿਲਹਾਲ ਪੁਲਿਸ ਮਾਮਲੇ ਵਿੱਚ ਜੁਟੀ ਹੋਈ ਹੈ ਪਰ ਵੱਡਾ ਸਵਾਲ ਇਹ ਹੈ ਕਿ ਜੇ ਸਕੂਲ ਜਾਣ ਵਾਲੀਆਂ ਬੇਟੀਆਂ ਹੀ ਸੁਰੱਖਿਤ ਨਹੀਂ ਰਹਿਣਗੀਆਂ ਤਾਂ ਬੇਟੀ ਪੜਾਓ ਬੇਟੀ ਬਚਾਓ ਦਾ ਨਾਅਰਾ ਕਿੰਨਾ ਸਫਲ ਹੋਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਰਵਿੰਦ ਕੇਜਰੀਵਾਲ ਨੇ ‘ਆਪ’ ਦੇ ਸੱਤਾ ‘ਚ ਆਉਣ ‘ਤੇ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ

htvteam

ਖ਼ਲੀ ਨੇ ਟੋਲ ਪਲਾਜ਼ਾ ਵਾਲੇ ਮੁੰਡੇ ਦਾ ਦੇਖੋ ਕੀ ਹਾਲ ਕਰਤਾ; ਦੇਖੋ ਵੀਡੀਓ

htvteam

ਖਨੌਰੀ ਬਾਰਡਰ ਤੇ ਆਹ ਕੀ ਹੋ ਗਿਆ ?

htvteam

Leave a Comment